ਇੱਥੇ ਹੋਇਆ BJP ਨੂੰ ਸਭ ਤੋਂ ਵੱਧ ਨੁਕਸਾਨ
ਚੰਡੀਗੜ੍ਹ, 5ਜੂਨ(ਵਿਸ਼ਵ ਵਾਰਤਾ)- ਬੀਜੇਪੀ ਦਾ 400 ਪਾਰ ਨੂੰ ਸੁਪਨਾ 240 ‘ਤੇ ਸਿਮਟ ਕੇ ਰਹਿ ਗਿਆ। ਆਓ ਜਾਣਦੇ ਹਾਂ ਕਿੱਥੇ ਕਿੱਥੇ ਬੀਜੇਪੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। 2019 ਵਿੱਚ ਬੀਜੇਪੀ ਨੇ 303 ਸੀਟਾਂ ਹਾਸਲ ਕੀਤੀਆਂ ਸਨ। ਇਸ ਵਾਰ 400 ਪਾਰ ਦਾ ਨਾਅਰਾ ਬੀਜੇਪੀ ਨੇ ਦਿੱਤਾ ਸੀ ਪਰ ਪਾਰਟੀ 240 ‘ਤੇ ਸਿਮਟ ਕੇ ਰਹਿ ਗਈ। ਭਾਜਪਾ ਨੂੰ ਸਭ ਤੋਂ ਵੱਧ ਨੁਕਸਾਨ ਉੱਤਰ ਪ੍ਰਦੇਸ਼ ਵਿੱਚ ਹੀ ਹੋਇਆ ਹੈ। ਇੱਥੇ ਪਾਰਟੀ ਨੇ 33 ਸੀਟਾਂ ਜਿੱਤੀਆਂ ਹਨ। 2019 ਵਿੱਚ ਇਥੋਂ ਪਾਰਟੀ ਨੂੰ 64 ਸੀਟਾਂ ਮਿਲੀਆਂ ਸਨ। ਰਾਹੁਲ ਗਾਂਧੀ ਨੇ ਵੀ ਯੂਪੀ ਵਾਲਿਆਂ ਦਾ ਧੰਨਵਾਦ ਕੀਤਾ ਹੈ। ਰਾਜਸਥਾਨ ‘ਚ ਵੀ ਬੀਜੇਪੀ ਨੇ 24 ਸੀਟਾਂ ਜਿੱਤੀਆਂ ਸਨ। ਇਸ ਵਾਰ ਪਾਰਟੀ ਨੂੰ ਰਾਜਸਥਾਨ ‘ਚੋ ਸਿਰਫ 14 ਸੀਟਾਂ ਮਿਲੀਆਂ ਹਨ ਇਥੇ ਪਾਰਟੀ ਨੂੰ 10 ਸੀਟਾਂ ਦਾ ਨੁਕਸਾਨ ਹੋਇਆ ਹੈ। ਪਿਛਲੀ ਵਾਰ ਪੱਛਮੀ ਬੰਗਾਲ ‘ਚੋ 19 ਸੀਟਾਂ ਜਿੱਤਣ ਵਾਲੀ ਬੀਜੇਪੀ ਨੂੰ ਇਸ ਵਾਰ 12 ਸੀਟਾਂ ਹੀ ਹਾਸਲ ਹੋਇਆ ਹਨ। ਯੂਪੀ ਪੱਛਮੀ ਬੰਗਾਲ ਅਤੇ ਰਾਜਸਥਾਨ ਉਹ ਸੂਬੇ ਹਨ ਜਿਥੇ ਬੀਜੇਪੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।























