• Latest
  • Trending
ਆਓ..! ਮੁਹੱਬਤ ਦੀ ਫਸਲ ਬੀਜੀਏ..! – ਬੁੱਧ ਸਿੰਘ ਨੀਲੋਂ

ਆਓ..! ਮੁਹੱਬਤ ਦੀ ਫਸਲ ਬੀਜੀਏ..! – ਬੁੱਧ ਸਿੰਘ ਨੀਲੋਂ

2 years ago
Punjab University ‘ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ

Punjab University ‘ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ

59 seconds ago
Parliament Monsoon Session: ਭਾਰੀ ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ

Parliament Monsoon Session: ਭਾਰੀ ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ

17 minutes ago
PM Modi ਵੀਡੀਓ ਬੈਨ ਮਾਮਲਾ: ਵੀਡੀਓ ਅਚਾਨਕ ਬਲੌਕ ਹੋਣ ‘ਤੇ ਮੈਟਾ ਨੇ ਮੰਗੀ ਮੁਆਫ਼ੀ

PM Modi ਵੀਡੀਓ ਬੈਨ ਮਾਮਲਾ: ਵੀਡੀਓ ਅਚਾਨਕ ਬਲੌਕ ਹੋਣ ‘ਤੇ ਮੈਟਾ ਨੇ ਮੰਗੀ ਮੁਆਫ਼ੀ

34 minutes ago
Himachal ਦੇ ਚੰਬਾ ਵਿੱਚ ਕਾਰ ਖੱਡ ਵਿੱਚ ਡਿੱਗੀ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

Himachal ਦੇ ਚੰਬਾ ਵਿੱਚ ਕਾਰ ਖੱਡ ਵਿੱਚ ਡਿੱਗੀ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

56 minutes ago
National: ਵਿਦਿਆਰਥੀਆਂ ਦਾ ਵਿਰੋਧ ਪੂਰੀ ਤਰ੍ਹਾਂ ਸ਼ਾਂਤਮਈ ਸੀ: ਸੁਪਰੀਮ ਕੋਰਟ

National: ਵਿਦਿਆਰਥੀਆਂ ਦਾ ਵਿਰੋਧ ਪੂਰੀ ਤਰ੍ਹਾਂ ਸ਼ਾਂਤਮਈ ਸੀ: ਸੁਪਰੀਮ ਕੋਰਟ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Paris ‘ਚ ਇੱਕ ਵਿਅਕਤੀ ਨੇ ਤਿੰਨ ਔਰਤਾਂ ਨੂੰ ਮਾਰਿਆ ਚਾਕੂ, ਕਿਹਾ ‘ਅੱਲ੍ਹਾ ਨੇ ਮੈਨੂੰ ਦਿੱਤਾ ਸੀ ਹੁਕਮ’

Paris ‘ਚ ਇੱਕ ਵਿਅਕਤੀ ਨੇ ਤਿੰਨ ਔਰਤਾਂ ਨੂੰ ਮਾਰਿਆ ਚਾਕੂ, ਕਿਹਾ ‘ਅੱਲ੍ਹਾ ਨੇ ਮੈਨੂੰ ਦਿੱਤਾ ਸੀ ਹੁਕਮ’

2 hours ago
Entertainment: ਸ਼ਹਿਨਾਜ਼ ਗਿੱਲ ਅਤੇ ਜੈ ਰੰਧਾਵਾ ਦਰਬਾਰ ਸਾਹਿਬ ਹੋਏ ਨਤਮਸਤਕ

Entertainment: ਸ਼ਹਿਨਾਜ਼ ਗਿੱਲ ਅਤੇ ਜੈ ਰੰਧਾਵਾ ਦਰਬਾਰ ਸਾਹਿਬ ਹੋਏ ਨਤਮਸਤਕ

2 hours ago
Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

3 hours ago
Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

3 hours ago
Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

4 hours ago
National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

4 hours ago
Hindi News
English News
Tuesday, July 28, 2026
No Result
View All Result
31 °c
Chandigarh
31 ° Wed
29 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਆਓ..! ਮੁਹੱਬਤ ਦੀ ਫਸਲ ਬੀਜੀਏ..! – ਬੁੱਧ ਸਿੰਘ ਨੀਲੋਂ

May 28, 2024
in ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
ਆਓ..! ਮੁਹੱਬਤ ਦੀ ਫਸਲ ਬੀਜੀਏ..! – ਬੁੱਧ ਸਿੰਘ ਨੀਲੋਂ

ਆਓ..! ਮੁਹੱਬਤ ਦੀ ਫਸਲ ਬੀਜੀਏ..! – ਬੁੱਧ ਸਿੰਘ ਨੀਲੋਂ

ਚੰਡੀਗੜ੍ਹ,28ਮਈ (ਵਿਸ਼ਵ ਵਾਰਤਾ)

ਅੱਜ ਮਨੁੱਖ ਇਕ ਅਜਿਹੀ ਦੌੜ ਵਿੱਚ ਹੈ, ਜਿਸ ਦਾ ਨਾ ਆਦਿ ਤੇ ਅੰਤ ਹੈ ਪਰ ਮਨੁੱਖ ਦੌੜ ਰਿਹਾ ਹੈ। ਇਕ ਥਾਂ ਤੋਂ ਦੂਜੀ ਥਾਂ ਤੇ ਇਕ ਦੇਸ਼ ਤੋਂ ਦੂਜੇ ਦੇਸ਼ ਵੱਲ ਉਡਾਰੀ ਮਾਰ ਰਿਹਾ ਹੈ ਪਰ ਉਸਨੂੰ ਦੋ ਪਲ ਦੋ ਘੜੀਆਂ ਤੇ ਇਕ ਛਿਣ ਵੀ ਸਕੂਨ ਨਹੀਂ ਮਿਲ ਰਿਹਾ।ਦੌੜ ਤਾਂ ਉਹ ਸਕੂਨ ਦੀ ਤਲਾਸ਼ ਵਿੱਚ ਰਿਹਾ ਹੈ ਪਰ ਅਮੀਰ ਬਣ ਕਿ ਉਹ ਕਾਰੂ ਬਾਦਸ਼ਾਹ ਬਨਣਾ ਚਾਹੁੰਦਾ ਹੈ।ਉਹ ਕਾਰੂ ਬਾਦਸ਼ਾਹ ਜਿਸਨੇ ਕਬਰਾਂ ਪੁਟਾ ਕੇ ਲੋਕਾਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕਢਵਾ ਲਏ ਸੀ। ਮਨੁੱਖ ਧਰਤੀ ਉਤੇ ਖਾਲੀ ਹੱਥ ਆਉਂਦਾ ਹੈ ਤੇ ਗੁਨਾਹਾਂ ਦੀ ਪੰਡ ਲੈ ਕੇ ਵਾਪਸ ਜਾਂਦਾ ਹੈ। ਉਸਦੇ ਹੱਥ ਖਾਲੀ ਹੁੰਦੇ ਹਨ ਪਰ ਸਿਰ ਉਤੇ ਇਲਜ਼ਾਮਾਂ ਦੀ ਗੱਠੜੀ ਹੁੰਦੀ ਹੈ।ਮਨੁੱਖ ਅਮੀਰ ਬਨਣ ਦੇ ਚੱਕਰ ਵਿੱਚ ਫਸ ਜਾਂਦਾ ਹੈ। ਦੁੱਖ ਵਿੱਚ ਫਸਿਆ ਮਨੁੱਖ ਨਿਕਲਣ ਲਈ ਜਦ ਹੱਥ ਪੈਰ ਵੱਧ ਮਾਰਦਾ ਹੈ ਤਾਂ ਉਹ ਆਪ ਹੀ ਡੁੱਬ ਜਾਂਦਾ ਹੈ। ਕਾਰੂ ਬਾਦਸ਼ਾਹ ਬਨਣ ਦੀ ਲਾਲਸਾ ਵਿੱਚ ਉਹ ਆਪਣਿਆਂ ਦਾ ਵੀ ਕਤਲ ਕਰ ਦੇਦਾ ਹੈ। ਇਸੇ ਕਰਕੇ ਉਹ ਰਿਸ਼ਤਿਆਂ ਦੇ ਸਿਰ ਉਪਰ ਦੀ ਪੈਰ ਰੱਖ ਕੇ ਅੱਗੇ ਜਾ ਰਿਹਾ ਹੈ।ਇਸ ਸਮੇਂ.ਜ਼ਿੰਦਗੀ ਦੇ ਵਿੱਚ ਪੈਸਾ ਹੀ ਸਭ ਕੁੱਝ ਬਣ ਗਿਆ ਹੈ। ਪਰਵਾਰਿਕ ਤੇ ਦੁਨਿਆਵੀ ਰਿਸ਼ਤੇ ਪਿੱਛੇ ਰਹਿ ਗਏ ਹਨ । ਸਮਾਜਿਕ ਨਾ ਬਰਾਬਰੀ ਤੇ ਸਰਮਾਏ ਦੀ ਕਾਣੀ ਵੰਡ ਨੇ ਮਨੁੱਖ ਨੂੰ ਟੋਟਿਆਂ ਦੇ ਵਿੱਚ ਵੰਡ ਦਿੱਤਾ ਹੈ। ਜਾਤਾਂ ਤੇ ਧਰਮਾਂ ਵਿੱਚ ਵੰਡਿਆ ਮਨੁੱਖ ਇਨਸਾਨ ਤੋਂ ਸ਼ੈਤਾਨ ਕਿਵੇਂ ਬਣ ਰਿਹਾ ਹੈ। ਮਨੁੱਖ ਟੁਕੜੇ ਟੁਕੜੇ ਹੋਇਆ ਹੈ, ਇਸੇ ਹੀ ਕਰਕੇ ਉਸ ਦਾ ਆਪਾ ਬੇਚੈਨ ਹੈ ਬੇਚੈਨੀ ਨੇ ਉਸਨੂੰ ਹਿੰਸਕ ਬਣਾਇਆ ਹੈ। ਹੁਣ ਤੇ ਮਹੌਲ ਹੀ ਹੋਰ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਹੁਣ ਮਨੁੱਖ ਹੀ ਮਨੁੱਖ ਦੇ ਕੋਲੋਂ ਦੂਰ ਭੱਜ ਰਿਹਾ ਹੈ।ਉਸਨੂੰ ਇਹ ਵੀ ਪਤਾ ਹੈ ਕਿ ਜੋ ਕੁੱਝ ਛਲ ਹੈ। ਉਸਨੂੰ ਸਵਰਗ ਦਾ ਰਸਤਾ ਦਿਖਾਇਆ ਜਾ ਰਿਹਾ ਹੈ..ਪਰ ਉਹ ਝੂਠ ਹੈ। ਧਰਮ ਨਹੀਂ ਧਾਰਮਿਕ ਪੁਜਾਰੀ ਉਸਨੂੰ ਡਰਾਉਦਾ ਹੈ ਤੇ ਲੁੱਟਮਾਰ ਕਰਦਾ ਹੈ। ਭਰਮ, ਵਹਿਮ ਤੇ ਡਰ ਨੇ ਮਨੁੱਖ ਨੂੰ ਅੰਦਰੋਂ ਤੋੜ ਦਿੱਤਾ ਹੈ । ਅੰਦਰੋਂ ਟੁੱਟਿਆ ਮਨੁੱਖ ਮਰਦਾ ਹੈ।ਜਦ ਕਿ ਉਹ ਬਾਹਰੋਂ ਦੇਖਣ ਨੂੰ ਮਜ਼ਬੂਤ ਲਗਦਾ ਹੈ।ਜੋ ਕੰਮ ਮਨੂੰ ਵਾਦੀ ਸੱਤ ਹਜ਼ਾਰ ਵਰਿਆਂ ਦੇ ਵਿੱਚ ਨਹੀਂ ਕਰ ਸਕੇ ਉਹ ਸਰਮਾਏਦਾਰੀ ਨੇ ਕੁੱਝ ਹੀ ਸਮਿਆਂ ਦੇ ਵਿੱਚ ਕਰ ਦਿੱਤਾ, ਮਨੁੱਖ ਨੂੰ ਮਨੁੱਖ ਦੇ ਨਾਲੋਂ ਤੋੜ ਦਿੱਤਾ। ਦੋ ਗਜ਼ ਦੀ ਦੂਰੀ ਤੇ ਮੂੰਹ ਉਤੇ ਛਿਕਲੀ ਲਾ ਦਿੱਤੀ ।ਮਨੁੱਖੀ ਜੀਵਨ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਸਮਾਂ ਕਦੇ ਵੀ ਨਹੀਂ ਆਇਆ ਕਿ ਮਨੁੱਖ ਨੇ ਇਕ ਦੂਜੇ ਤੋਂ ਪਾਸਾ ਵੱਟਿਆ ਹੋਵੇ।ਹੁਣ ਜਦੋਂ ਕੋਈ ਕਿਸੇ ਵੀ ਬੀਮਾਰੀ ਦੇ ਨਾਲ ਬੀਮਾਰ ਹੁੰਦਾ ਹੈ ਤੇ ਉਸਨੂੰ ਕਰੋਨਾ ਦੇ ਨਾਲ ਜੋੜ ਦਿੱਤਾ ਜਾਂਦਾ ਹੈ।ਸੰਸਾਰ ਦੇ ਅੰਦਰ ਇਹ ਡਰ ਫੈਲਾਇਆ ਗਿਆ ਹੈ। ਹੁਣ ਹਾਕਮ ਡਰ ਦੀ ਖੇਤੀ ਕਰਦਾ ਹੈ। ਇਹ ਡਰ ਦੀ ਫਸਲ ਮਨੁੱਖ ਦੇ ਮਨ ਅੰਦਰ ਬੀਜ ਦਿੱਤੀ ਹੈ। ਇਸ ਡਰ ਨੇ ਉਸਨੂੰ ਸ਼ਕਤੀਹੀਣ ਕਰ ਦਿੱਤਾ । ਇਸ ਡਰ ਨੇ ਉਸਨੂੰ ਵਹਿਮੀ ਬਣਾਇਆ ਹੈ ਤੇ ਉਹ ਬੇਚੈਨ ਹੋ ਗਿਆ ਹੈ। ਇਸ ਡਰ ਨੇ ਅੰਦਰਲੀ ਸ਼ਕਤੀ ਦੀ ਖਤਮ ਕਰ ਦਿੱਤੀ ਇਸਦੇ ਖਤਮ ਹੋਣ ਦਾ ਨਤੀਜਾ ਹੈ ਕਿ ਪੜ੍ਹਿਆ ਲਿਖਿਆ ਤੇ ਮੱਧ ਵਰਗੀ ਸਮਾਜ ਇਸ ਵਹਿਮ ਦਾ ਸਭ ਤੋਂ ਵੱਧ ਸ਼ਿਕਾਰ ਹੋ ਹੋਇਆ ਹੈ.ਮਨੁੱਖ ਬੀਮਾਰੀ ਨਾਲ ਨਹੀ ਡਰ ਨਾਲ ਮਰਿਆ ਹੈ।ਸਿਸਟਮ ਨੇ ਸਾਡੇ ਆਲੇ ਦੁਆਲੇ ਅਜਿਹਾ ਵਾਤਾਵਰਣ ਸਿਰਜ ਦਿੱਤਾ ਹੈ ਕਿ ਸਾਨੂੰ ਜ਼ਿੰਦਗੀ ਨਹੀਂ ਸਗੋਂ ਮੌਤ ਨਜ਼ਰ ਆ ਰਹੀ ਹੈ।ਮਰਨਾ ਇਕ ਵਰਤਾਰਾ ਹੈ ਤੇ ਜੀਵਨ ਦਾ ਚੱਕਰ ਹੈ। ਹੁਣ ਗਿਆਨਹੀਣ ਮਨੁੱਖਾਂ ਦੇ ਕਤਲ ਹੋ ਰਹੇ ਹਨ ਪਰ ਕਾਤਲ ਦੇ ਉਪਰ ਕੋਈ ਕੇਸ ਦਰਜ ਨਹੀਂ ਹੁੰਦਾ।ਸਾਡਾ ਸਮਾਜਕ ਢਾਂਚਾ ਬੁਰੀ ਤਰ੍ਹਾਂ ਗਲ ਸੜ ਗਿਆ । ਗਲਿਆ ਸੜਿਆ ਮਨੁੱਖ ਬੁਦਬੂ ਫੈਲਾ ਰਿਹਾ ਹੈ। ਪੰਜਾਬ ਨੂੰ ਫੇਰ ਬਲਦੀ ਬੂਥੇ ਦੇਣ ਲਈ ਸਾਜ਼ਿਸ਼ ਸ਼ੁਰੂ ਹੋ ਗਈ ਹੈ।ਪੰਜਾਬ ਨੂੰ ਖਤਮ ਦੀ ਮੋੜੀ ਬਾਬਰਕਿਆਂ ਨੇ ਗੱਡੀ ਸੀ। ਨਾਗਪੁਰੀ ਸਾਧੂਆਂ ਨੇ ਪੰਜਾਬ ਨੂੰ ਆਪਸ ਵਿੱਚ ਹੀ ਲੜਾ ਦਿੱਤਾ ਹੈ । ਹੁਣ ਦੁਸ਼ਮਣ ਨਾਲ ਨਹੀਂ ਆਪਸ ਵਿੱਚ ਲੜਾਈ ਹੋਣ ਲੱਗੀ ਹੈ। ਭਰਾ ਮਾਰੂ ਜੰਗ ਚੱਲ ਪਈ ਹੈ। ਸਿਆਸੀ ਆਗੂ ਸਿਆਸੀ ਖੇਤੀ ਲਈ ਇਲਾਕੇ ਲੱਭ ਰਹੇ ਹਨ । ਭਰਾਵਾਂ ਵਿੱਚ ਜੰਗ ਹੋ ਰਹੀ ਹੈ.ਤੇ ਇਕ ਦੂਜੇ ਪੋਤੜੇ ਫੋਲ ਰਹੇ ਹਨ। ਲੋਕ ਤਮਾਸ਼ਾ ਦੇਖ ਰਹੇ ਹਨ…! ਪੰਜਾਬ ਆਪਣੀ ਹੋਣੀ ਆਪ ਮਰ ਰਿਹਾ ਹੈ। ਪੰਜਾਬ ਨੂੰ ਵੱਖ ਵੱਖ ਖਿਤਾਬ ਦੇ ਕੇ ਪਹਿਲਾਂ ਵਰਤਿਆ ਤੇ ਫੇਰ ਬੇ-ਅਰਥ ਬਦਨਾਮ ਕੀਤਾ । ਕਦੇ ਨਕਸਲਬਾੜੀ, ਕਦੇ ਖਾੜਕੂ ਤੇ ਕਦੇ ਨਸ਼ੇੜੀ ਆਖਿਆ ।ਹਰ ਵਾਰ ਖੇਡ ਦਾ ਨਾਮ ਬਦਲਿਆ ਗਿਆ ਸ਼ਿਕਾਰ ਤਾਂ ਪੰਜਾਬ ਦੀ ਜਵਾਨੀ ਦਾ ਕੀਤਾ ਗਿਆ ! ਪੰਜਾਬ ਨੂੰ ਕਦੇ ਦੇਸ਼ ਭਗਤ,ਕਦੇ ਅੰਨਦਾਤਾ ਕਹਿ ਕੇ ਵਰਤਿਆ । ਜਦ ਕਦੇ ਪੰਜਾਬ ਨੇ ਹੱਕਾਂ ਦੀ ਗੱਲ ਤੋਰੀ ਤਾਂ ਨਕਸਲਬਾੜੀ, ਅੱਤਵਾਦੀ, ਖਾਲਿਸਤਾਨੀ, ਨਸ਼ੇੜੀ, ਤੇ ਗੈੰਗਸਟਰ ਕਹਿ ਖਤਮ ਕਰਨ ਲਈ ਅਮਨ ਕਾਨੂੰਨ ਦਾ ਨਾਮ ਵਰਤ ਕੇ ਮੁਕਾਬਲੇ ਬਣਾ ਕੇ ਖਤਮ ਕੀਤਾ । ਪੰਜਾਬ ਨੂੰ ਆਰਥਿਕ ਤੌਰ ਉਜਾੜ ਦਿੱਤਾ । ਭਵਿੱਖ ਖਤਮ ਕਰ ਦਿੱਤਾ ਤੇ ਪੰਜਾਬ ਵਿਦੇਸ਼ਾਂ ਵੱਲ ਨੂੰ ਦੌੜ ਰਿਹਾ ਤੇ ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ ਲੋਕ ਹੜ੍ਹ ਬਣ ਆ ਰਹੇ ਹਨ। ਪੰਜਾਬੀ ਕਿਤੇ ਬਾਹਰਲੇ ਸੂਬੇ ਇੰਚ ਜ਼ਮੀਨ ਨਹੀਂ ਖਰੀਦ ਸਕਦਾ। ਪੰਜਾਬ ਵਿੱਚ ਸਭ ਸੂਬਿਆਂ ਦੇ ਲੋਕ ਜ਼ਮੀਨਾਂ ਖਰੀਦ ਰਹੇ ਹਨ। ਪੰਜਾਬ ਦੇ ਲੋਕ ਚੁਪ ਹਨ। ਇਸ ਸਮੇਂ ਪੰਜਾਬ ਦੇ ਲੋਕਾਂ ਅੰਦਰ ਇਹ ਮੌਤ ਦਾ ਡਰ, ਗਿਆਨਹੀਣ, ਭਵਿੱਖਹੀਣ, ਜੜ੍ਹਹੀਣ, ਰੁਜ਼ਗਾਰਹੀਣ, ਦਿਸ਼ਾਹੀਣ ਹੋ ਗਿਆ ਹੈ। ਵਿਦਵਾਨ, ਲੇਖਕ ਤੇ ਸਿੱਖਿਆ ਸ਼ਾਸਤਰੀ ਚੁੱਪ ਹਨ ਪਰ ਪੰਜਾਬ ਬਲ ਰਿਹਾ ਹੈ।ਕੁੱਝ ਕੁ ਚੇਤਨਾ ਲੋਕ ਜਾਗਦੇ ਹਨ ਤੇ ਇਸ ਸਾਜਿਸ਼ ਵਿਰੁੱਧ ਲੜ ਰਹੇ ਹਨ। ਬਾਕੀ ਦੇ ਤਾਂ ਹੜ੍ਹ ਆਉਣ ਵਾਂਗੂੰ ਸਮਾਨ ਸੰਭਾਲ ਰਹੇ ਹਨ। ਬਹੁਗਿਣਤੀ ਵਿਦੇਸ਼ਾਂ ਨੂੰ ਭੱਜ ਰਹੇ ਹਨ। ਪੰਜਾਬੀਓ ਬਚ ਜੋ ਸੰਭਲ ਜੋ ਤੁਹਾਡੀ ਹੁਣ ਨਸਲ ਖਤਮ ਹੋ ਜਾਣੀ ਜੇ ਨਾ ਪੰਜਾਬ ਨੂੰ ਸੰਭਾਲਿਆ ਮੈਦਾਨ ਛੱਡ ਕੇ ਇਕ ਮਹਾਂ ਸਿੰਘ ਭੱਜਿਆ ਸੀ। ਤੁਸੀਂ ਤਾਂ ਸਾਰੇ ਹੀ ਪੰਜਾਬ ਨੂੰ ਬੇਦਾਵਾ ਦੇ ਕੇ ਦੌੜ ਰਹੇ ਹੋ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਡਰ ਦਾ ਬੀਜਿਆ ਗਿਆ ਹੈ। ਇਸੇ ਕਰਕੇ ਲੋਕ ਵਿਦੇਸ਼ਾਂ ਵਲ ਦੌੜ ਰਹੇ ਹਨ । ਇਹ ਡਰ ਤੇ ਅਣਸੁਰਖਿਆ ਦੀ ਭਾਵਨਾ ਜਦੋਂ ਤੱਕ ਖਤਮ ਨਹੀਂ ਹੁੰਦੀ ਉਂਦੋ ਤੱਕ ਨਵਾਂ ਕੁੱਝ ਉਗਣਾ ਨਹੀਂ, ਅਸੀਂ ਬੀਜਿਆ ਹੀ ਵੱਢ ਰਹੇ ਹਾਂ । ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਜਾਤਪਾਤ ਤੇ ਊਚ ਨੀਚ ਦੇ ਧੌਣ ਵਿੱਚ ਫਸੇ ਸਰੀਏ ਕੱਢ ਲਵੋ..ਨਹੀਂ ਦੁਸ਼ਮਣ ਨੇ ਤੁਹਾਨੂੰ ਪੰਜਾਬ ਵਿੱਚੋ ਕੱਢ ਦੇਣਾ । ਤੁਹਾਡੇ ਹੰਕਾਰ ਨੇ ਹੀ ਤੁਹਾਡੀ ਹੋਣੀ ਬਨਣਾ ਹੈ। ਜਦ ਤੱਕ ਤੁਸੀਂ ਜਾਤ ਵਿੱਚ ਫਸੇ ਰਹੋਗੇ ਤੇ ਉਦੋਂ ਤੱਕ ਜਮਾਤ ਦੀ ਲੜ੍ਹਾਈ ਨਹੀਂ ਜਿੱਤੀ ਜਾ ਸਕਦੀ। ਇਸ ਸਮੇ ਹੁਣ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ।ਹੁਣ ਮੁਹੱਬਤ ਦੀ ਮੋਹ ਪਿਆਰ ਤੇ ਬਰਾਬਰਤਾ ਦੀ ਫਸਲ ਬੀਜਣੀ ਪਵੇਗੀ ਤਾਂ ਹੀ ਮਹੌਲ ਦਰੁਸਤ ਹੋਵੇਗਾ….!ਆਓ ! ਊਚ ਨੀਚ ਤੇ ਨਫਰਤ ਦੀ ਫਸਲ ਨੂੰ ਵੱਢ ਕੇ ਮੁਹੱਬਤ ਤੇ ਸਾਂਝ ਦੀ ਫਸਲ ਬੀਜੀਏ ..! ਜਾਤਾਂ ਵਿੱਚੋਂ ਨਿਕਲ ਕੇ ਜਮਾਤੀ ਬਣੀਏ। ਜਮਾਤ ਨੂੰ ਜਮਹੂਰੀ ਅਧਿਕਾਰ ਤੇ ਹੱਕਾਂ ਲਈ ਲੜਨ ਵਾਸਤੇ ਜੁੜੀਏ ਤੇ ਤੁਰੀਏ । ਮਨੁੱਖਤਾ ਨੂੰ ਬਚਾਉਣ ਲਈ ਇਕ ਦੂਜੇ ਦਾ ਸਤਿਕਾਰ ਕਰੀਏ !

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab University ‘ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ

Punjab University ‘ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ

by Ranjit Singh
July 28, 2026
0

Punjab University 'ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ) –...

Parliament Monsoon Session: ਭਾਰੀ ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ

Parliament Monsoon Session: ਭਾਰੀ ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ

by Ranjit Singh
July 28, 2026
0

Parliament Monsoon Session: ਭਾਰੀ ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਚੰਡੀਗੜ੍ਹ, 28 ਜੁਲਾਈ...

PM Modi ਵੀਡੀਓ ਬੈਨ ਮਾਮਲਾ: ਵੀਡੀਓ ਅਚਾਨਕ ਬਲੌਕ ਹੋਣ ‘ਤੇ ਮੈਟਾ ਨੇ ਮੰਗੀ ਮੁਆਫ਼ੀ

PM Modi ਵੀਡੀਓ ਬੈਨ ਮਾਮਲਾ: ਵੀਡੀਓ ਅਚਾਨਕ ਬਲੌਕ ਹੋਣ ‘ਤੇ ਮੈਟਾ ਨੇ ਮੰਗੀ ਮੁਆਫ਼ੀ

by Ranjit Singh
July 28, 2026
0

PM Modi ਵੀਡੀਓ ਬੈਨ ਮਾਮਲਾ: ਵੀਡੀਓ ਅਚਾਨਕ ਬਲੌਕ ਹੋਣ 'ਤੇ ਮੈਟਾ ਨੇ ਮੰਗੀ ਮੁਆਫ਼ੀ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ) –...

Himachal ਦੇ ਚੰਬਾ ਵਿੱਚ ਕਾਰ ਖੱਡ ਵਿੱਚ ਡਿੱਗੀ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

Himachal ਦੇ ਚੰਬਾ ਵਿੱਚ ਕਾਰ ਖੱਡ ਵਿੱਚ ਡਿੱਗੀ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

by Ranjit Singh
July 28, 2026
0

Himachal ਦੇ ਚੰਬਾ ਵਿੱਚ ਕਾਰ ਖੱਡ ਵਿੱਚ ਡਿੱਗੀ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab University ‘ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ

Punjab University ‘ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ

by Ranjit Singh
July 28, 2026
0

Punjab University 'ਚ ਦਰਦਨਾਕ ਹਾਦਸਾ: ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਦੀ ਕਰੰਟ ਲੱਗਣ ਕਾਰਨ ਮੌਤ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ) –...

Most Popular

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

by Ranjit Singh
3 hours ago
0

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ/ਗੁਰਪੁਨੀਤ ਸਿੱਧੂ): ਵਿਕਟੋਰੀਆ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 