• Latest
  • Trending
ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਵਿੱਚ ਲੋਕਾਂ ਨੂੰ 13-0 ਨਾਲ ‘ਆਪ’ ਨੂੰ ਜਿਤਾਉਣ ਦੀ ਕੀਤੀ ਅਪੀਲ 

ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਵਿੱਚ ਲੋਕਾਂ ਨੂੰ 13-0 ਨਾਲ ‘ਆਪ’ ਨੂੰ ਜਿਤਾਉਣ ਦੀ ਕੀਤੀ ਅਪੀਲ 

2 years ago
G7 ਸਿਖਰ ਸੰਮੇਲਨ ‘ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ

G7 ਸਿਖਰ ਸੰਮੇਲਨ ‘ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ

1 minute ago
ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ

ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ

1 hour ago
ਰਿਕਵਰੀ ਤੋਂ ਰੋਜ਼ਗਾਰ ਤੱਕ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਈ

ਰਿਕਵਰੀ ਤੋਂ ਰੋਜ਼ਗਾਰ ਤੱਕ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਈ

1 hour ago
ਹਰਜੋਤ ਸਿੰਘ ਬੈਂਸ ਨੇ ਰਾਤ 1 ਵਜੇ ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ; ਗੁਰੂ ਨਗਰੀ ਦੀਆਂ ਸੜਕਾਂ ਨੂੰ ਸਾਫ਼-ਸੁਥਰਾ ਰੱਖਣ ਲਈ ਰਾਤ 10 ਵਜੇ ਤੋਂ 2 ਵਜੇ ਤੱਕ ਚੱਲਣ ਵਾਲੀ ਸਫ਼ਾਈ ਮੁਹਿੰਮ ਦਾ ਕੀਤਾ ਆਗ਼ਾਜ਼

ਹਰਜੋਤ ਸਿੰਘ ਬੈਂਸ ਨੇ ਰਾਤ 1 ਵਜੇ ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ; ਗੁਰੂ ਨਗਰੀ ਦੀਆਂ ਸੜਕਾਂ ਨੂੰ ਸਾਫ਼-ਸੁਥਰਾ ਰੱਖਣ ਲਈ ਰਾਤ 10 ਵਜੇ ਤੋਂ 2 ਵਜੇ ਤੱਕ ਚੱਲਣ ਵਾਲੀ ਸਫ਼ਾਈ ਮੁਹਿੰਮ ਦਾ ਕੀਤਾ ਆਗ਼ਾਜ਼

1 hour ago
ਮਾਨਸਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਅਗਨੀਵੀਰ ਜਵਾਨ ਦੀ ਮੌਤ

ਮਾਨਸਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਅਗਨੀਵੀਰ ਜਵਾਨ ਦੀ ਮੌਤ

1 hour ago
ਫਰਜ਼ੀ ਵੀਡੀਓ ਵਿੱਚ ਮੈਂ ਨਹੀਂ ਹਾਂ-ਭਗਵੰਤ ਸਿੰਘ ਮਾਨ

ਫਰਜ਼ੀ ਵੀਡੀਓ ਵਿੱਚ ਮੈਂ ਨਹੀਂ ਹਾਂ-ਭਗਵੰਤ ਸਿੰਘ ਮਾਨ

1 hour ago
Punjab: ਅਕਾਲ ਤਖ਼ਤ ਦੇ ਫੈਸਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਬਿਆਨ, ਪੜ੍ਹੋ ਕੀ ਕਿਹਾ ?

Punjab: ਅਕਾਲ ਤਖ਼ਤ ਦੇ ਫੈਸਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਬਿਆਨ, ਪੜ੍ਹੋ ਕੀ ਕਿਹਾ ?

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
ਮਰਹੂਮ ਨਿਸ਼ਾਨੇਬਾਜ਼ ਜਸਪਾਲ ਰਾਣਾ ਦੀ ਮਾਤਾ ਦਾ ਵੀ ਦੇਹਾਂਤ

ਮਰਹੂਮ ਨਿਸ਼ਾਨੇਬਾਜ਼ ਜਸਪਾਲ ਰਾਣਾ ਦੀ ਮਾਤਾ ਦਾ ਵੀ ਦੇਹਾਂਤ

3 hours ago
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਗਰਜ-ਤੂਫ਼ਾਨ ਦੀ ਚੇਤਾਵਨੀ ਜਾਰੀ

Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਗਰਜ-ਤੂਫ਼ਾਨ ਦੀ ਚੇਤਾਵਨੀ ਜਾਰੀ

4 hours ago
Haryana ‘ਚ ਵਾਪਰਿਆ ਦਿਲ-ਦਹਿਲਾਉਣ ਵਾਲਾ ਸੜਕ ਹਾਦਸਾ: ਦੋ ਭਰਾਵਾਂ ਦੀ ਮੌਤ

Haryana ‘ਚ ਵਾਪਰਿਆ ਦਿਲ-ਦਹਿਲਾਉਣ ਵਾਲਾ ਸੜਕ ਹਾਦਸਾ: ਦੋ ਭਰਾਵਾਂ ਦੀ ਮੌਤ

4 hours ago
Breaking: ਵੋਮੈਨ ਸੈਲ ਮਾਨਸਾ ਦੀ ਇੰਚਾਰਜ ਇੰਸਪੈਕਟਰ ਦੀ ਸੜਕ ਹਾਦਸੇ ‘ਚ ਮੌਤ

Breaking: ਵੋਮੈਨ ਸੈਲ ਮਾਨਸਾ ਦੀ ਇੰਚਾਰਜ ਇੰਸਪੈਕਟਰ ਦੀ ਸੜਕ ਹਾਦਸੇ ‘ਚ ਮੌਤ

5 hours ago
Hindi News
English News
Tuesday, June 16, 2026
No Result
View All Result
34 °c
Chandigarh
34 ° Wed
34 ° Thu
36 ° Fri
38 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਵਿੱਚ ਲੋਕਾਂ ਨੂੰ 13-0 ਨਾਲ ‘ਆਪ’ ਨੂੰ ਜਿਤਾਉਣ ਦੀ ਕੀਤੀ ਅਪੀਲ 

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਬੋਲਿਆ ਹਮਲਾ, ਕਿਹਾ - ਉਹ ਮੁਗ਼ਲਾਂ ਦੇ ਸਮੇਂ ਮੁਗ਼ਲਾਂ ਨਾਲ, ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ਾਂ ਨਾਲ, ਅਕਾਲੀ ਦਲ ਦੇ ਸਮੇਂ ਅਕਾਲੀ ਦਲ ਨਾਲ, ਕਾਂਗਰਸ ਦੇ ਸਮੇਂ ਕਾਂਗਰਸ ਨਾਲ ਅਤੇ ਹੁਣ ਬੀਜੇਪੀ ਦੀ ਸੱਤਾ ਵਿਚ ਬੀਜੇਪੀ ਨਾਲ ਹਨ  

May 8, 2024
in ਖਬਰਾਂ, ਪੰਜਾਬ
ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਵਿੱਚ ਲੋਕਾਂ ਨੂੰ 13-0 ਨਾਲ ‘ਆਪ’ ਨੂੰ ਜਿਤਾਉਣ ਦੀ ਕੀਤੀ ਅਪੀਲ 

ਬਿਕਰਮ ਮਜੀਠੀਆ ‘ਤੇ ਕੀਤਾ ਤਿੱਖਾ ਹਮਲਾ, ਕਿਹਾ – ਜੱਲਿਆਂਵਾਲਾ ਬਾਗ ਕਤਲੇਆਮ ਦੀ ਸ਼ਾਮ ਜਨਰਲ ਡਾਇਰ ਨੇ ਮਜੀਠੀਆ ਦੇ ਘਰ ਕੀਤਾ ਸੀ ਡਿਨਰ

ਪ੍ਰਧਾਨ ਮੰਤਰੀ ਮੋਦੀ ਨੂੰ ਲਿਆ ਆੜੇ ਹੱਥੀਂ, ਕਿਹਾ – ਹਿੰਦੀ ਸ਼ਬਦ-ਕੋਸ਼ ਵਿੱਚ ਕਰੀਬ 6 ਲੱਖ ਸ਼ਬਦ, ਪਰੰਤੂ ਪੀਐਮ ਮੋਦੀ ਹਿੰਦੂ-ਮੁਸਲਮਾਨ, ਮੰਦਰ-ਮਸਜਿਦ, ਪਾਕਿਸਤਾਨ-ਕਬਰਸਤਾਨ ਤੋਂ ਇਲਾਵਾ ਹੋਰ ਕੁੱਝ ਨਹੀਂ ਬੋਲਦੇ- ਭਗਵੰਤ ਮਾਨ

ਡਾ. ਬਲਬੀਰ ਸਿੰਘ ਨੇ ਕਿਹਾ, ਦੋ ਸਾਲਾਂ ਵਿੱਚ ਹੀ ਭਗਵੰਤ ਮਾਨ ਦੀ ਸਰਕਾਰ ਨੇ 90 ਪ੍ਰਤੀਸ਼ਤ ਗਰੰਟੀਆਂ ਕੀਤੀਆਂ ਪੂਰੀਆਂ

ਪਟਿਆਲਾ/ਚੰਡੀਗੜ੍ਹ, 8 ਮਈ( ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਟਿਆਲਾ ਵਿੱਚ ‘ਆਪ’ ਉਮੀਦਵਾਰ ਡਾ ਬਲਬੀਰ ਸਿੰਘ ਲਈ ਚੋਣ ਪ੍ਰਚਾਰ ਕੀਤਾ। ਇੱਥੇ ਉਨ੍ਹਾਂ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਦੀ ਅਪੀਲ ਕੀਤੀ।

ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਗ਼ਲਾਂ ਦੇ ਸਮੇਂ ਕੈਪਟਨ ਦਾ ਪਰਿਵਾਰ ਉਨ੍ਹਾਂ ਦੇ ਨਾਲ ਸੀ। ਅੰਗਰੇਜ਼ਾਂ ਦੇ ਰਾਜ ‘ਚ ਉਨ੍ਹਾਂ ਦੇ ਨਾਲ ਸੀ। ਅਕਾਲੀ ਦਲ ਦੇ ਸਮੇਂ ਉਸ ਦੇ ਨਾਲ ਰਹੇ। ਫਿਰ ਕਾਂਗਰਸ ਵਿੱਚ ਰਹੇ ਅਤੇ ਹੁਣ ਭਾਜਪਾ ਸਰਕਾਰ ਵਿੱਚ ਉਸ ਦੇ ਨਾਲ ਹਨ।

ਉਨ੍ਹਾਂ ਦੋਸ਼ ਲਾਇਆ ਕਿ ਪਟਿਆਲਾ ਦੀ ਰਿਆਸਤ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਣਾਇਆ ਸੀ ਕਿਉਂਕਿ ਕੈਪਟਨ ਦੇ ਪੂਰਵਜ ਆਲਾ ਸਿੰਘ ਨੇ ਅਬਦਾਲੀ ਦਾ ਕਾਫ਼ਲਾ ਲੁੱਟਣ ਵਾਲੇ ਖ਼ਾਲਸਾ ਗਰੁੱਪ ਦਾ ਨਾਂ ਉਜਾਗਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਝ ਖ਼ਾਲਸਾ ਦੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਕਾਫ਼ਲੇ ਵੱਲੋਂ ਲੁੱਟਿਆ ਮਾਲ ਪਿਛਲੇ ਹਿੱਸੇ ਤੋਂ ਲੁੱਟ ਲੈਂਦੇ ਸੀ ਅਤੇ ਗ਼ਰੀਬਾਂ ਵਿੱਚ ਵੰਡ ਦਿੰਦੇ ਸਨ। ਕੈਪਟਨ ਦੇ ਪੂਰਵਜ ਆਲਾ ਸਿੰਘ ਨੇ ਅਬਦਾਲੀ ਨੂੰ ਉਨ੍ਹਾਂ ਖ਼ਾਲਸਾ ਦੇ ਲੋਕਾਂ ਦੇ ਨਾਮ ਦੱਸੇ ਸਨ ਜਿਨ੍ਹਾਂ ਨੂੰ ਅਬਦਾਲੀ ਨੇ ਮਾਰਿਆ ਸੀ। ਇਸ ਤੋਂ ਬਾਅਦ ਅਬਦਾਲੀ ਨੇ ਖ਼ੁਸ਼ ਹੋ ਕੇ ਆਲਾ ਸਿੰਘ ਦੇ ਪੁੱਤਰ ਨੂੰ ਪਟਿਆਲਾ ਰਿਆਸਤ ਦੇ ਦਿੱਤੀ।

ਮਾਨ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜੱਲਿਆਂਵਾਲਾ ਕਤਲੇਆਮ ਵਾਲੀ ਸ਼ਾਮ ਨੂੰ ਜਨਰਲ ਡਾਇਰ ਨੇ ਬਿਕਰਮ ਮਜੀਠੀਆ ਦੇ ਘਰ ਡਿਨਰ ਕੀਤਾ ਸੀ। ਪੰਜਾਬ ਅਜਿਹੇ ਲੋਕਾਂ ਤੋਂ ਵਫ਼ਾਦਾਰੀ ਦੀ ਆਸ ਕਿਵੇਂ ਰੱਖ ਸਕਦਾ ਹੈ? ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਬਣਨ ਦੀ ਕਾਫੀ ਚਿੰਤਾ ਹੈ ਪਰ ਕਾਂਗਰਸ ਨੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਹੈ।

ਸੁਖਬੀਰ ਬਾਦਲ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸੁਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖ਼ੂਨ ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਅਸੀਂਂਂਂ ਪੰਜਾਬ ਸਰਕਾਰ ਤੋਂ ਸੁਖ ਵਿਲਾਸ ਨੂੰ ਲੈ ਕੇ ਸਕੂਲ ਵਿੱਚ ਤਬਦੀਲ ਕਰਾਂਗੇ। ਇਹ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਮਰੇ ਵਿੱਚ ਪੂਲ ਹੋਵੇਗਾ। ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, ‘ਦੁਨੀਆ ਦਾ ਪਹਿਲਾ ਸਕੂਲ, ਜਿਸਦੇ ਹਰ ਕਮਰੇ ਦੇ ਪਿੱਛੇ ਪੂਲ’।

ਮਾਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਹਿੰਦੀ ਡਿਕਸ਼ਨਰੀ ਵਿੱਚ ਕਰੀਬ 6 ਲੱਖ ਸ਼ਬਦ ਹਨ, ਪਰ ਪੀਐਮ ਮੋਦੀ ਹਿੰਦੂ-ਮੁਸਲਿਮ, ਮੰਦਰ-ਮਸਜਿਦ, ਪਾਕਿਸਤਾਨ-ਕਬਰਸਤਾਨ ਵਰਗੇ ਅੱਠ-ਦਸ ਸ਼ਬਦ ਹੀ ਬੋਲਦੇ ਹਨ। ਉਹ ਕਦੇ ਵੀ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ‘ਤੇ ਨਹੀਂ ਬੋਲਦੇ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ 10 ਸਾਲ ਬਾਅਦ ਵੀ ਉਹ ਮੰਗਲ-ਸੂਤਰ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ। ਉਹ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਡਰਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹ ਪੰਜਾਬ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਵੀ ਪਸੰਦ ਨਹੀਂ ਕਰਦੇ। ਪੰਜਾਬ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਗੁਰੂਪਰਵ, ਈਦ, ਹੋਲੀ, ਦੀਵਾਲੀ ਅਤੇ ਨੌਮੀ ਇਕੱਠੇ ਮਨਾਉਂਦੇ ਹਨ। ਭਾਜਪਾ ਦੀ ਨਫਰਤ ਦੀ ਰਾਜਨੀਤੀ ਇੱਥੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ।

ਭਗਵੰਤ ਮਾਨ ਨੇ ਕਿਹਾ ਕਿ ਅਸੀ ਕੰਮ ਦੀ ਰਾਜਨੀਤੀ ਕਰਦੇ ਹਾਂ। ਪਿਛਲੇ ਦੋ ਸਾਲਾਂ ਵਿੱਚ ਅਸੀਂ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। 829 ਮੁਹੱਲਾ ਕਲੀਨਿਕ ਖੋਲ੍ਹੇ, ਜਿਸ ਵਿੱਚ ਹੁਣ ਤੱਕ ਕਰੀਬ ਡੇਢ ਕਰੋੜ ਲੋਕ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਮੈਂ (ਭਗਵੰਤ ਮਾਨ) ਸਿਹਤ ਮੰਤਰੀ ਨੂੰ ਕਿਹਾ ਕਿ ਪੰਜਾਬ ਦਾ ਕੋਈ ਅਜਿਹਾ ਹਸਪਤਾਲ ਨਾ ਹੋਵੇ ਜਿਸ ਵਿੱਚ ਐਕਸ-ਰੇ ਮਸ਼ੀਨ, ਜਾਂਚ ਲੈਬ ਅਤੇ ਦਵਾਈ ਨਾ ਹੋਵੇ। ਕਿਸੇ ਵੀ ਮਰੀਜ਼਼ ਨੂੰ ਜਾਂਚ ਅਤੇ ਦਵਾਈ ਲਈ ਹਸਪਤਾਲ ਤੋਂ ਬਾਹਰ ਨਾ ਜਾਣਾ ਪਵੇ। ਇਸ ਦੀ ਜ਼ਿੰਮੇਵਾਰੀ ਅਸੀਂ ਸਮੂਹ ਹਸਪਤਾਲਾਂ ਦੇ ਚੀਫ਼ ਮੈਡੀਕਲ ਅਫ਼ਸਰਾਂ ਦੀ ਲਗਾ ਦਿੱਤੀ ਤਾਂਕਿ ਕਿਸੇ ਵੀ ਮਰੀਜ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।

ਉੱਥੇ ਹੀ ਪੰਜਾਬ ਦੇ ਕਿਸਾਨਾਂ ਦੀ ਤਰੱਕੀ ਲਈ ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਦਾ ਕਰ ਦਿੱਤਾ ਹੈ। ਮਾਰਚ 2022 ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ, ਉਸ ਸਮੇਂ ਸਿਰਫ਼ 21 ਫ਼ੀਸਦੀ ਹੀ ਖੇਤਾਂ ਵਿੱਚ ਨਹਿਰ ਦਾ ਪਾਣੀ ਪਹੁੰਚਦਾ ਸੀ । ਉਨ੍ਹਾਂ ਕਿਹਾ ਕਿ ਅਕਤੂਬਰ ਤੱਕ ਅਸੀਂ 70 ਫ਼ੀਸਦੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਦਾ ਕਰ ਦੇਣਾ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ। ਫਿਰ ਸਰਕਾਰ ਦੇ ਕਰੀਬ 5000 ਤੋਂ 6000 ਕਰੋੜ ਰੁਪਏ ਬਚਣਗੇ। ਮਾਨ ਨੇ ਕਿਹਾ ਇਸ ਪੈਸਿਆਂ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ 1000 ਰੁਪਏ ਹਰ ਮਹੀਨਾ ਦੇਵਾਂਗੇ।

ਉਨ੍ਹਾਂ ਨੇ ਕਿਹਾ ਕਿ ਅਸੀ ਪੰਜਾਬ ਵਿੱਚ ਇੰਡਸਟਰੀ ਲਿਆਉਣ ਲਈ ਵੀ ਅਹਿਮ ਕਦਮ ਚੁੱਕ ਰਹੇ ਹਾਂ। ਹੁਣ ਤੱਕ ਪੰਜਾਬ ਵਿੱਚ ਕਰੀਬ 70,000 ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ, ਜਿਸਦੇ ਨਾਲ ਕਰੀਬ ਤਿੰਨ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਹੈ । ਉਨ੍ਹਾਂ ਨੇ ਕਿਹਾ ਕਿ ਟੋਮੇਟੋ ਸੌਸ ਬਣਾਉਣ ਵਾਲੀ ਕੰਪਨੀ (ਕਿਸਾਨ) ਨਾਲ ਸਾਡੀ ਗੱਲ ਹੋ ਚੁੱਕੀ ਹੈ। ਕੰਪਨੀ ਨੂੰ 10,000 ਮੀਟਰਿਕ ਟਨ ਟਮਾਟਰ ਦੀ ਜ਼ਰੂਰਤ ਹੁੰਦੀ ਹੈ ਜਿਸ ਵਿੱਚ ਸਾਢੇ 9 ਹਜ਼ਾਰ ਮੀਟਰਿਕ ਟਨ ਟਮਾਟਰ ਉਹ ਬਾਹਰ ਤੋਂ ਮੰਗਵਾਉਂਦੇ ਹਨ। ਅਸੀਂ ਪੀਏਯੂ ਨਾਲ ਉਸਦੇ ਲਈ ਇੱਕ ਪ੍ਰਸਤਾਵ ਬਣਵਾਇਆ ਤਾਂ ਕਿ ਚੰਗੀ ਕਵਾਲਿਟੀ ਦਾ ਟਮਾਟਰ ਇੱਥੇ ਪੈਦਾ ਕੀਤੇ ਜਾ ਸਕਣ। ਫਿਰ ਟਮਾਟਰ ਦੀ ਖੇਤੀ ਨਾਲ ਇੱਥੇ ਦੇ ਕਿਸਾਨਾਂ ਨੂੰ ਕਾਫੀ ਫ਼ਾਇਦਾ ਮਿਲੇਗਾ।

ਇਸ ਤੋਂ ਇਲਾਵਾ ਇੰਡਸਟਰੀ ਦੀ ਸਹੂਲਤ ਲਈ ਅਸੀਂ ਇੰਡਸਟਰੀ ਨੂੰ ਸਾਰੀ ਕਾਗ਼ਜ਼ੀ ਪ੍ਰਕਿਰਿਆ ਤੋਂ ਮੁਕਤ ਕਰ ਦਿੱਤਾ ਹੈ। ਅਸੀਂ ਇੰਡਸਟਰੀ ਲਈ ਹਰਾ-ਸਟੈਂਪ ਜਾਰੀ ਕੀਤਾ ਹੈ, ਜਿਸ ਵਿੱਚ ਸਾਰੀ ਕਾਗ਼ਜ਼ੀ ਪ੍ਰਕਿਰਿਆ ਇਕੱਠੀ ਹੀ ਹੋ ਜਾਂਦੀ ਹੈ ਅਤੇ ਉਹਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪੈਂਦੀ। ਉੱਥੇ ਹੀ ਪ੍ਰਾਈਵੇਟ ਕਾਲੋਨੀਆਂ ਲਈ ਅਸੀਂ ਲਾਲ-ਸਟੈਂਪ ਬਣਾ ਦਿੱਤਾ ਹੈ, ਤਾਂਕਿ ਭਵਿੱਖ ਵਿੱਚ ਕੋਈ ਗ਼ੈਰਕਾਨੂੰਨੀ ਕਲੋਨੀ ਨਾ ਬਣ ਸਕੇ।

ਜਨਸਭਾ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਨ ਸਭਾ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਰੀਬ 12,000 ਕਰੋੜ ਰੁਪਏ ਦੇ ਫ਼ੰਡ ਰੋਕੀ ਬੈਠੀ ਹੈ। ਅਸੀ ਜਿੱਤਣ ਤੋਂ ਬਾਅਦ ਸੰਸਦ ਵਿੱਚ ਇਸਦੇ ਖਿਲਾਫ ਅਵਾਜ਼ ਬੁਲੰਦ ਕਰਾਂਗੇ ਅਤੇ ਪੰਜਾਬ ਦੇ ਰੁਕੇ ਹੋਏ ਸਾਰੇ ਫ਼ੰਡ ਵਾਪਸ ਲੈ ਕੇ ਆਵਾਂਗੇ।

Tags: aapBHAGWANT MAANLATEST PUNJABI NEWSLOK SABHA ELECTIONS2024Wishavwarta
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

G7 ਸਿਖਰ ਸੰਮੇਲਨ ‘ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ

G7 ਸਿਖਰ ਸੰਮੇਲਨ ‘ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ

by Jaspreet Kaur
June 16, 2026
0

G7 ਸਿਖਰ ਸੰਮੇਲਨ 'ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨਵੀ ਦਿੱਲੀ , 16 ਜੂਨ (ਵਿਸ਼ਵ...

ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ

ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ

by Jaspreet Kaur
June 16, 2026
0

ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ - ਮੰਤਰੀ ਸੌਂਦ ਨੇ ਲੋਕ...

ਰਿਕਵਰੀ ਤੋਂ ਰੋਜ਼ਗਾਰ ਤੱਕ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਈ

ਰਿਕਵਰੀ ਤੋਂ ਰੋਜ਼ਗਾਰ ਤੱਕ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਈ

by Ankit
June 16, 2026
0

ਰਿਕਵਰੀ ਤੋਂ ਰੋਜ਼ਗਾਰ ਤੱਕ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ...

ਹਰਜੋਤ ਸਿੰਘ ਬੈਂਸ ਨੇ ਰਾਤ 1 ਵਜੇ ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ; ਗੁਰੂ ਨਗਰੀ ਦੀਆਂ ਸੜਕਾਂ ਨੂੰ ਸਾਫ਼-ਸੁਥਰਾ ਰੱਖਣ ਲਈ ਰਾਤ 10 ਵਜੇ ਤੋਂ 2 ਵਜੇ ਤੱਕ ਚੱਲਣ ਵਾਲੀ ਸਫ਼ਾਈ ਮੁਹਿੰਮ ਦਾ ਕੀਤਾ ਆਗ਼ਾਜ਼

ਹਰਜੋਤ ਸਿੰਘ ਬੈਂਸ ਨੇ ਰਾਤ 1 ਵਜੇ ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ; ਗੁਰੂ ਨਗਰੀ ਦੀਆਂ ਸੜਕਾਂ ਨੂੰ ਸਾਫ਼-ਸੁਥਰਾ ਰੱਖਣ ਲਈ ਰਾਤ 10 ਵਜੇ ਤੋਂ 2 ਵਜੇ ਤੱਕ ਚੱਲਣ ਵਾਲੀ ਸਫ਼ਾਈ ਮੁਹਿੰਮ ਦਾ ਕੀਤਾ ਆਗ਼ਾਜ਼

by Ankit
June 16, 2026
0

ਹਰਜੋਤ ਸਿੰਘ ਬੈਂਸ ਨੇ ਰਾਤ 1 ਵਜੇ ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ; ਗੁਰੂ ਨਗਰੀ ਦੀਆਂ ਸੜਕਾਂ ਨੂੰ ਸਾਫ਼-ਸੁਥਰਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

G7 ਸਿਖਰ ਸੰਮੇਲਨ ‘ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ

G7 ਸਿਖਰ ਸੰਮੇਲਨ ‘ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ

by Jaspreet Kaur
June 16, 2026
0

G7 ਸਿਖਰ ਸੰਮੇਲਨ 'ਚ ਸ਼ਾਮਿਲ ਹੋਣ ਲਈ ਫਰਾਂਸ ਦੇ Evian ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨਵੀ ਦਿੱਲੀ , 16 ਜੂਨ (ਵਿਸ਼ਵ...

Most Popular

ਬੀ.ਕੇ.ਆਈ. ਸਮਰਥਿਤ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਅੰਮ੍ਰਿਤਸਰ ਵਿੱਚ ਕਾਬੂ; ਦੋ ਹੈਂਡ ਗ੍ਰਨੇਡ ਬਰਾਮਦ

ਬੀ.ਕੇ.ਆਈ. ਸਮਰਥਿਤ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਅੰਮ੍ਰਿਤਸਰ ਵਿੱਚ ਕਾਬੂ; ਦੋ ਹੈਂਡ ਗ੍ਰਨੇਡ ਬਰਾਮਦ

by Ankit
4 weeks ago
0

ਬੀ.ਕੇ.ਆਈ. ਸਮਰਥਿਤ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਅੰਮ੍ਰਿਤਸਰ ਵਿੱਚ ਕਾਬੂ; ਦੋ ਹੈਂਡ ਗ੍ਰਨੇਡ ਬਰਾਮਦ ਸਰਕਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 