• Latest
  • Trending
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ

ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ

2 years ago
Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ ‘ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ

Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ ‘ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ

41 minutes ago
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਉਜ਼ਬੇਕਿਸਤਾਨ ਦਾ ਸਰਵਉੱਚ ਸਨਮਾਨ

ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਉਜ਼ਬੇਕਿਸਤਾਨ ਦਾ ਸਰਵਉੱਚ ਸਨਮਾਨ

1 hour ago
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਿਲਿਆ ਭਾਰੀ ਬਲ: ਅੰਮ੍ਰਿਤਸਰ ਤੋਂ ਵੱਖ-ਵੱਖ ਪਾਰਟੀਆਂ ਦੇ 200 ਤੋਂ ਵੱਧ ਆਗੂ ਤੇ ਵਰਕਰ ਪਾਰਟੀ ਵਿੱਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਿਲਿਆ ਭਾਰੀ ਬਲ: ਅੰਮ੍ਰਿਤਸਰ ਤੋਂ ਵੱਖ-ਵੱਖ ਪਾਰਟੀਆਂ ਦੇ 200 ਤੋਂ ਵੱਧ ਆਗੂ ਤੇ ਵਰਕਰ ਪਾਰਟੀ ਵਿੱਚ ਸ਼ਾਮਲ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
International: ਚੀਨ ਦੀ ਬੰਦਰਗਾਹ ‘ਤੇ ਜ਼ਮੀਨ ਖਿਸਕਣ ਨਾਲ 16 ਲੋਕਾਂ ਦੀ ਮੌਤ

International: ਚੀਨ ਦੀ ਬੰਦਰਗਾਹ ‘ਤੇ ਜ਼ਮੀਨ ਖਿਸਕਣ ਨਾਲ 16 ਲੋਕਾਂ ਦੀ ਮੌਤ

3 hours ago
ਅਮਰੀਕਾ ‘ਚ ਗੋਲੀਬਾਰੀ ਦੀ ਇੱਕ ਹੋਰ ਘਟਨਾ: ਇੱਕ ਪੁਲਿਸ ਅਧਿਕਾਰੀ ਦੀ ਮੌਤ, ਦੂਜਾ ਅਧਿਕਾਰੀ ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੀ ਇੱਕ ਹੋਰ ਘਟਨਾ: ਇੱਕ ਪੁਲਿਸ ਅਧਿਕਾਰੀ ਦੀ ਮੌਤ, ਦੂਜਾ ਅਧਿਕਾਰੀ ਜ਼ਖਮੀ

3 hours ago
Punjab: ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਜਾਸੂਸੀ ਕਰਨ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ

Punjab: ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਜਾਸੂਸੀ ਕਰਨ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ

4 hours ago
PM Modi ਨੇ ‘ਮਨ ਕੀ ਬਾਤ’ ‘ਚ ‘ਨਸ਼ਾ ਛੱਡਣ’ ਤੋਂ ਲੈ ਕੇ ‘ਵੋਕਲ ਫਾਰ ਲੋਕਲ’ ਤੱਕ ਦਿੱਤਾ ਮਹੱਤਵਪੂਰਨ ਸੰਦੇਸ਼

PM Modi ਨੇ ‘ਮਨ ਕੀ ਬਾਤ’ ‘ਚ ‘ਨਸ਼ਾ ਛੱਡਣ’ ਤੋਂ ਲੈ ਕੇ ‘ਵੋਕਲ ਫਾਰ ਲੋਕਲ’ ਤੱਕ ਦਿੱਤਾ ਮਹੱਤਵਪੂਰਨ ਸੰਦੇਸ਼

4 hours ago
PM Modi ਨੇ ਉਜ਼ਬੇਕਿਸਤਾਨ ਵਿੱਚ ਲੋਕਾਂ ਨੂੰ ਸਿਖਾਇਆ ਯੋਗਾ

PM Modi ਨੇ ਉਜ਼ਬੇਕਿਸਤਾਨ ਵਿੱਚ ਲੋਕਾਂ ਨੂੰ ਸਿਖਾਇਆ ਯੋਗਾ

4 hours ago
Punjab: ਖੇਤਾਂ ਨੂੰ ਜਾ ਰਹੇ ਮਾਮੇ ਦੇ ਟਰੈਕਟਰ ਹੇਠਾਂ ਆਇਆ ਭਾਣਜਾ

Punjab: ਖੇਤਾਂ ਨੂੰ ਜਾ ਰਹੇ ਮਾਮੇ ਦੇ ਟਰੈਕਟਰ ਹੇਠਾਂ ਆਇਆ ਭਾਣਜਾ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

6 hours ago
Punjab Weather: ਸੂਬੇ ‘ਚ ਮੀਂਹ ਨਾ ਪੈਣ ਕਾਰਨ ਗਰਮੀ ਅਤੇ ਹੁੰਮਸ ਵਧੀ

Punjab Weather: ਸੂਬੇ ‘ਚ ਮੀਂਹ ਨਾ ਪੈਣ ਕਾਰਨ ਗਰਮੀ ਅਤੇ ਹੁੰਮਸ ਵਧੀ

6 hours ago
Hindi News
English News
Sunday, August 30, 2026
No Result
View All Result
34 °c
Chandigarh
31 ° Mon
30 ° Tue
29 ° Wed
27 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ

May 6, 2024
in ਪੰਜਾਬ
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ

ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ
ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦਾ ਬਠਿੰਡਾ ਤੋਂ ਗਰੂਰ ਤੋੜਨ ਦਾ ਲੋਕਾਂ ਨੂੰ ਦਿੱਤਾ ਸੱਦਾ

ਮਾਨਸਾ/ਝੁਨੀਰ, 6 ਮਈ (ਵਿਸ਼ਵ ਵਾਰਤਾ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 400 ਪਾਰ ਨਹੀਂ,ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਮੁੜ ਤੀਜੀ ਵਾਰ ਸੱਤਾ ਵਿੱਚ ਲਿਆਉਣ ਦਾ ਵੱਡਾ ਹੋਕਾ ਦਿੱਤਾ ਹੈ,ਪਰ ਸੰਵਿਧਾਨ ਲਈ ਖ਼ਤਰਾ ਬਣੇ ਪ੍ਰਧਾਨ ਮੰਤਰੀ ਨੂੰ ਪਹਿਲੇ ਦੋ ਗੇੜਾਂ ਵਿੱਚ ਮੁਲਕ ਦੇ ਲੋਕਾਂ ਨੂੰ ਮੁੜਕਾ ਲਿਆ ਦਿੱਤਾ ਹੈ। ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਚੌਥੀ ਹਰਸਿਮਰਤ ਬਾਦਲ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਤੋਂ ਰੋਕਕੇ ਨਰਿੰਦਰ ਮੋਦੀ ਦੇ ਸੁਪਨਿਆਂ ਨੂੰ ਚਕਨਾ ਚੂਰ ਕਰਨ ਵਿੱਚ ਵੱਡੀ ਸਹਾਇਤਾ ਕਰਨ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਹਾਰ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਲਈ ਹਰਸਿਮਰਤ ਬਾਦਲ ਦਾ ਗਰੂਰ ਤੋੜਨਾ ਵੀ ਹੁਣ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਲਈ ਸਭ ਤੋਂ ਵੱਡੀ ਜਿੰਮੇਵਾਰੀ ਬਣ ਗਈ ਹੈ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਝੁਨੀਰ ਕਸਬਾ ਵਿਖੇ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਕੀਤੀ ਗਈ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਧੂੰਆ-ਧਾਰ ਤਕਰੀਰ ਵਿੱਚ ਕਿਹਾ ਕਿ ਮਾਲਵਾ ਖੇਤਰ ਦੇ ਬਹਾਦਰ ਲੋਕ ਜੇਕਰ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਦਰਜਨ ਤੋਂ ਵੱਧ ਵਾਰ ਵਿਧਾਇਕ ਬਣਦੇ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਹਰਾ ਸਕਦੇ ਹਨ ਤਾਂ ਹੁਣ ਹਰਸਿਮਰਤ ਕੌਰ ਬਾਦਲ ਦੀ ਬੇੜੀਆਂ ਵਿੱਚ ਵੱਟੇ ਵੀ ਇੱਥੋਂ ਦੇ ਬਹਾਦਰ ਲੋਕ ਹੀ ਪਾਉਣਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਵੱਲੋਂ ਇੱਕ ਸਾਊ ਮਨੁੱਖ, ਖਾਨਦਾਨੀ ਇਮਾਨਦਾਰ ਅਤੇ ਪੜ੍ਹੇ-ਲਿਖੇ ਸ਼ਰੀਫ਼ ਬੰਦੇ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਰਲੀਮੈਂਟ ਵਿੱਚ ਭੇਜਣ ਦੀ ਲੋੜ ਹੈ, ਜਿਸ ਵੱਲੋਂ ਕਿਸਾਨੀ ਦੇ ਮਸਲਿਆਂ ਨੂੰ ਸਭ ਤੋਂ ਵੱਧ ਸੰਸਦ ਵਿੱਚ ਉਠਾਏ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਜਦੋਂ ਖੇਤੀ ਕਾਨੂੰਨ ਪਾਸ ਹੋਏ ਸਨ, ਉਸ ਵੇਲੇ ਹਰਸਿਮਰਤ ਬਾਦਲ ਨਾਲ ਸੁਖਬੀਰ ਬਾਦਲ ਵੀ ਪਾਰਲੀਮੈਂਟ ਮੈਂਬਰ ਸਨ, ਜਿੰਨ੍ਹਾਂ ਵੱਲੋਂ ਨਰਿੰਦਰ ਮੋਦੀ ਦੇ ਦਬਾਅ ’ਚ ਆਕੇ ਕਾਨੂੰਨਾਂ ਦੇ ਹੱਕ ਵਿੱਚ ਹਾਮੀ ਭਰੀ।
ਉਨ੍ਹਾਂ ਕਿਹਾ ਕਿ ਬੇਸ਼ੱਕ ਹੁਣ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਕਹਿਣ ਲੱਗੇ ਹਨ ਕਿ ਉਹ ਕਿਸਾਨ ਹੁੰਦੇ ਨੇ, ਪਰ ਮੈਂ ਪੁੱਛਦਾ ਹਾਂ ਕਿ ਜੇ ਉਹ ਕਿਸਾਨ ਨੇ, ਫਿਰ ਹਜ਼ਾਰਾਂ ਬੱਸਾਂ,ਹੋਟਲ ਕੀਹਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁੱਖਬਿਲਾਸ ਹੋਟਲ ਨੂੰ ਜਾਂਚ ਤੋਂ ਬਾਅਦ ਸਰਕਾਰੀ ਸਕੂਲ ਬਣਾਇਆ ਜਾਵੇਗਾ, ਜਿੱਥੇ ਆਮ ਘਰਾਂ ਦੇ ਬੱਚੇ ਪੜ੍ਹਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸੁੱਖਬਿਲਾਸ ਹੋਟਲ ਸੈਵਨ ਸਟਾਰ ਹੈ, ਜਿਸਦੀ 15 ਸਾਲ ਵਾਸਤੇ ਬਿਜਲੀ ਫ਼ਰੀ,ਟੈਕਸ ਫ਼ਰੀ ਬਾਦਲਾਂ ਨੇ ਆਪਣੀ ਸਰਕਾਰ ਦੌਰਾਨ ਕਰ ਦਿੱਤੀ ਸੀ ਅਤੇ ਉਸਦੇ ਇੱਕ ਕਮਰੇ ਦਾ 7 ਤੋਂ 15 ਲੱਖ ਰੁਪਏ ਇੱਕ ਰਾਤ ਦਾ ਕਿਰਾਇਆ ਹੈ ਅਤੇ ਉਸਦੇ ਹਰ ਕਮਰੇ ਪਿੱਛੇ ਇੱਕ ਤਲਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੁੱਖਬਿਲਾਸ ਹੋਟਲ ਵਿੱਚ ਦੁਨੀਆ ਦਾ ਪਹਿਲਾ ਸਕੂਲ ਬਣਾਏਗੀ, ਜਿਸਦੇ ਹਰ ਕਮਰੇ ਪਿੱਛੇ ਬੱਚਿਆਂ ਲਈ ਤਲਾਅ ਬਣਿਆ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਬਿਜਲੀ ਬੰਦ ਕਰਕੇ ਝੋਨਾ ਲੱਗਣ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 5 ਸਾਲਾਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਪੰਜਾਬ ਨੂੰ ਸੋਨਾ ਦੀ ਚਿੜੀ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ’ਤੇ ਭਰੋਸਾ ਕਰੋ, ਮੈਂ ਭਿ੍ਰਸ਼ਟਾਚਾਰ ਵਿੱਚ ਕਦੇ ਤੁਹਾਡਾ ਵਿਸ਼ਵਾਸ਼ ਨਹੀਂ ਤੋੜਾਂਗਾ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਵੋਟਾਂ ਹਾਸਲ ਕਰਨ ਦੀ ਚਾਲ ਚੱਲਣ ਵਾਲੇ ਨਰਿੰਦਰ ਮੋਦੀ ਨੂੰ ਹੁਣ ਖ਼ਤਰਾ ਖੜ੍ਹਾ ਹੋਇਆ ਪਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਵਰਦਿਆਂ ਕਿਹਾ ਕਿ ਜਦੋਂ ਮੁਗਲਾਂ ਦਾ ਰਾਜ ਸੀ, ਉਦੋਂ ਮੁਗਲਾਂ ਨਾਲ,ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ਾਂ ਨਾਲ, ਜਦੋਂ ਕਾਂਗਰਸ ਦਾ ਰਾਜ ਸੀ, ਉਦੋਂ ਕਾਂਗਰਸ ਨਾਲ ਅਤੇ ਹੁਣ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਹੋਏ ਬੈਠੇ ਹਨ।
ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਦੇ ਬੱਚਿਆਂ ਲਈ ਵੋਟਾਂ ਮੰਗ ਰਹੇ ਹਨ ਅਤੇ ਪੰਜਾਬ ਦਾ ਖਜ਼ਾਨਾ ਪੰਜਾਬੀਆਂ ਲਈ ਬਿਲਕੁਲ ਖਾਲੀ ਨਹੀਂ ਹੈ, ਇਹ ਭਰਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਲਈ ਭੂੰਦੜ ਤੇ ਮੋਫ਼ਰ ਪਰਿਵਾਰ ਇੱਕਠੇ ਹੋ ਜਾਂਦੇ ਹਨ, ਪਰ ਇਸ ਵਾਰ ਹੂੰਝਾ ਫੇਰ ਦਿਓ।
ਇਸ ਮੌਕੇ ਰੈਲੀ ਦੇ ਮੁੱਖ ਪ੍ਰਬੰਧਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,ਗੁਰਮੀਤ ਸਿੰਘ ਖੁੱਡੀਆਂ,ਪਿ੍ਰੰਸੀਪਲ ਬੁੱਧਰਾਮ,ਪ੍ਰੋ. ਬਲਜਿੰਦਰ ਕੌਰ, ਜਗਰੂਪ ਸਿੰਘ ਗਿੱਲ,ਡਾ.ਵਿਜੈ ਸਿੰਗਲਾ,ਅਮਿਤ ਰਤਨ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ: ਝੁਨੀਰ ਵਿਖੇ ਰੈਲੀ ਦੌਰਾਨ ਮੰਚ ਤੋਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।ਫੋਟੋ:ਮਾਨ
ਕੈਪਸ਼ਨ: ਝੁਨੀਰ ਵਿਖੇ ਰੈਲੀ ਦੌਰਾਨ ਮੰਚ ’ਤੇ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਵਿਧਾਇਕ।ਫੋਟੋ:ਮਾਨ

Tags: BREAKING NEWSCongressLOK SABHA ELECTIONS 2024PUNJABWISHAVWARTA.INਭਗਵੰਤ ਮਾਨਮਾਨਸਾ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ ‘ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ

Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ ‘ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ

by Jaspreet Kaur
August 30, 2026
0

Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ 'ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ ਚੰਡੀਗੜ੍ਹ, 30 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ ਵਿੱਚ...

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਿਲਿਆ ਭਾਰੀ ਬਲ: ਅੰਮ੍ਰਿਤਸਰ ਤੋਂ ਵੱਖ-ਵੱਖ ਪਾਰਟੀਆਂ ਦੇ 200 ਤੋਂ ਵੱਧ ਆਗੂ ਤੇ ਵਰਕਰ ਪਾਰਟੀ ਵਿੱਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਿਲਿਆ ਭਾਰੀ ਬਲ: ਅੰਮ੍ਰਿਤਸਰ ਤੋਂ ਵੱਖ-ਵੱਖ ਪਾਰਟੀਆਂ ਦੇ 200 ਤੋਂ ਵੱਧ ਆਗੂ ਤੇ ਵਰਕਰ ਪਾਰਟੀ ਵਿੱਚ ਸ਼ਾਮਲ

by Jaspreet Kaur
August 30, 2026
0

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਿਲਿਆ ਭਾਰੀ ਬਲ: ਅੰਮ੍ਰਿਤਸਰ ਤੋਂ ਵੱਖ-ਵੱਖ ਪਾਰਟੀਆਂ ਦੇ 200 ਤੋਂ ਵੱਧ ਆਗੂ ਤੇ ਵਰਕਰ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 30, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 30 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab: ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਜਾਸੂਸੀ ਕਰਨ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ

Punjab: ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਜਾਸੂਸੀ ਕਰਨ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ

by Ranjit Singh
August 30, 2026
0

Punjab: ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਜਾਸੂਸੀ ਕਰਨ ਦੇ ਦੋਸ਼ ’ਚ ਇੱਕ ਗ੍ਰਿਫ਼ਤਾਰ ਲੁਧਿਆਣਾ, 30 ਅਗਸਤ (ਵਿਸ਼ਵ ਵਾਰਤਾ) – ਪੰਜਾਬ ਪੁਲਿਸ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ ‘ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ

Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ ‘ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ

by Jaspreet Kaur
August 30, 2026
0

Chandigarh:ਝਾੜੀਆਂ ਵਿੱਚੋਂ ਮਿਲਿਆ ਵਿਅਕਤੀ ਦਾ ਕੰਕਾਲ, ਮੌਕੇ 'ਤੇ ਪੁੱਜੀ ਪੁਲਿਸ ਅਤੇ ਫੋਰੈਂਸਿਕ ਟੀਮ ਚੰਡੀਗੜ੍ਹ, 30 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ ਵਿੱਚ...

Most Popular

Punjab ਦੇ ਨਾਮੀ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਦੇਹਾਂਤ

Punjab ਦੇ ਨਾਮੀ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਦੇਹਾਂਤ

by Ranjit Singh
3 weeks ago
0

Punjab ਦੇ ਨਾਮੀ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਦੇਹਾਂਤ - ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਏ ਆਖਰੀ ਸਾਹ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 