-ਰਿਸ਼ੀ ਕਲੋਨੀ ਦੇ ਵਿਕਾਸ ਕਾਰਜਾਂ ਤੋਂ 16 ਕਲੋਨੀਆਂ ਦੇ ਵਸਨੀਕਾਂ ਨੂੰ ਮਿਲੇਗਾ ਲਾਭ
ਪਟਿਆਲਾ, 20 ਅਗਸਤ (ਵਿਸ਼ਵ ਵਾਰਤਾ)-ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਵਿਸ਼ਵਾਸ ਸੈਣੀ ਕਾਲੂ ਠੇਕੇਦਾਰ ਵਲੋਂ ਹੀਰਾ ਬਾਗ ਵਿਖੇ ਕਾਂਗਰਸ ਦੀ ਇਕ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਪਟਿਆਲਾ ਸ਼ਹਿਰ ਦੀਆਂ ਉਹਨਾਂ ਕਲੋਨੀਆਂ, ਜਿਹੜੀਆਂ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਹਨ ਅਤੇ ਜਿਨ੍ਹਾਂ ਵਿਚ ਪਿਛਲੇ ਲੰਮੇ ਅਰਸੇ ਤੋਂ ਵਿਕਾਸ ਕਾਰਜ ਨਹੀਂ ਹੋ ਸਕੇ, ਦਾ ਵਿਕਾਸ ਕਰਨ ਲਈ ਕਰੀਬ 14 ਕਰੋੜ ਰੁਪਏ ਦੇ ਫੰਡ ਮਨਜੂਰ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿਕਾਸ ਦੇ ਕੰਮਾਂ ਅਤੇ ਫੰਡਾਂ ਨੂੰ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਆਪਣੇ ਜੱਦੀ ਸ਼ਹਿਰ ਲਈ ਵਿਸ਼ੇਸ਼ ਤੌਰ ‘ਤੇ ਮਨਜ਼ੂਰ ਕੀਤਾ ਗਿਆ ਹੈ।
ਇਸ ਮੌਕੇ ਉਹਨਾਂ ਦੇ ਨਾਲ ਪੀ. ਆਰ. ਟੀ. ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ। ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਹੀਰਾ ਬਾਗ ਅਤੇ ਰਿਸ਼ੀ ਕਾਲੋਨੀ ਦੀਆਂ ਸੜਕਾਂ, ਸੀਵਰੇਜ ਅਤੇ ਸਟ੍ਰੀਟ ਲਾਈਟਾਂ ਲਈ 1. 72 ਲੱਖ ਰੁਪਏ ਦੇ ਕੰਮਾਂ ਨੂੰ ਮਨਜ਼ੂਰ ਕਰਕੇ ਇਨ੍ਹਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਦੋਂਕਿ ਹੀਰਾ ਬਾਗ ਨੇੜਲੀਆਂ 5 ਕਲੋਨੀਆਂ ‘ਚ ਗਲੀਆਂ ਪੱਕੀਆਂ ਕਰਨ ਲਈ 2.75 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਤਰ੍ਹਾਂ ਲੋਕਾਂ ਦੇ ਘਰਾਂ ਨੂੰ ਜੋੜਦੀਆਂ 120 ਦੇ ਲਗਪਗ ਗਲੀਆਂ ਪੱਕੀਆਂ ਹੋ ਜਾਣਗੀਆ ਤੇ 16 ਕਲੋਨੀਆਂ ਦੇ ਲੋਕਾਂ ਨੂੰ ਲਾਭ ਮਿਲੇਗਾ। ਇਸ ਮੌਕੇ ਵਿਸ਼ਵਾਸ ਸੈਣੀ ਕਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਵੀ ਹਮੇਸ਼ਾਂ ਵੱਡੇ ਕੰਮ ਹੋਏ ਹਨ ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਜੱਦੀ ਸ਼ਹਿਰ ਹੋਣ ਕਾਰਨ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀਂ ਰਹੇਗੀ ਤੇ ਪਟਿਆਲਾ ਸ਼ਹਿਰ ਦੀ ਕਾਇਆ ਕਲਪ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ ਹੋ ਕੇ ਨਿਖਰੇਗੀ।
ਇਸ ਸਮੇਂ ਸ੍ਰੀਮਤੀ ਪਰਨੀਤ ਕੌਰ ਨੇ ਹੀਰਾ ਬਾਗ ਨੇੜਲੀਆਂ ਕਲੋਨੀਆਂ ਨੂੰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਨਗਰ ਨਿਗਮ ਵੱਲੋਂ ਦਿੱਤੀ ਫਾਗਿੰਗ ਮਸ਼ੀਨ ਵੀ ਸੌਂਪੀ। ਇਸ ਮੌਕੇ ਪੀ. ਕੇ. ਪੁਰੀ, ਸੰਤ ਬਾਂਗਾ, ਕੇ. ਕੇ. ਮਲਹੋਤਰਾ, ਅਨਿਲ ਮੋਦਗਿਲ, ਗਿੰਨੀ ਨਾਗਪਾਲ, ਸੰਦੀਪ ਮਲਹੋਤਰਾ, ਕੌਂਸਲਰ ਅਤੁਲ ਜੋਸ਼ੀ, ਹਰੀਸ਼ ਅਗਰਵਾਲ, ਰੇਖਾ ਅਗਰਵਾਲ, ਰਣਬੀਰ ਕਾਟੀ, ਅਰੁਣ ਸੂਦ, ਸੰਜੇ ਠਾਕੁਰ, ਰਜੇਸ਼ ਲੱਕੀ, ਅਜੈ ਪਟਵਾਰੀ, ਅਮਰਜੀਤ ਸਿੰਘ ਸੰਧੂ, ਅਮਿਤ ਬਾਵਾ, ਭਗਵੰਤ ਬਾਜਵਾ, ਡਾ. ਗਰੋਵਰ, ਦਵਿੰਦਰ ਬੰਟੀ, ਕੁਲਵੰਤ ਪ੍ਰਧਾਨ, ਕੁਲਬੀਰ ਸਿੰਘ ਠੇਕੇਦਾਰ, ਡੇਜੀ ਸੈਣੀ, ਅਮਨ ਸੈਣੀ, ਤਰਨਜੀਤ ਲਾਲੀ, ਜਸਵਿੰਦਰ ਜੁਲਕਾਂ, ਰੁਪਿੰਦਰ ਘੁੰਮਣ, ਬਰਜਿੰਦਰ ਤੇਜਾ, ਐਕਸੀਐਨ ਪੰਚਾਇਤੀ ਰਾਜ ਤੇਜਿੰਦਰ ਸਿੰਘ ਮੁਲਤਾਨੀ, ਐਸ. ਡੀ. ਓ. ਪ੍ਰਭਾਤ ਕੁਮਾਰ, ਜੇ. ਈ. ਨਿਰਮਲ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ
ਪ੍ਰਨੀਤ ਕੌਰ, ਕੇ. ਕੇ. ਸ਼ਰਮਾ, ਸੰਜੀਵ ਬਿੱਟੂ, ਵਿਸ਼ਵਾਸ ਸੈਣੀ, ਹੀਰਾ ਬਾਗ ਰਿਸ਼ੀ ਕਲੋਨੀ ਵਿਖੇ ਵਿਕਾਸ ਕੰਮ ਸ਼ੁਰੂ ਕਰਵਾਉਂਦੇ ਹੋਏ।