ਜੈਤੋ, 20 ਅਗਸਤ (ਵਿਸ਼ਵ ਵਾਰਤਾ) – ਕੱਪੜਾ ਮੰਤਰਾਲੇ ਅਨੁਸਾਰ ਭਾਰਤੀ ਕਪਾਹ ਨਿਗਮ (ਸੀਸੀਆਈ) ਦੇ ਨਵੇਂ ਕਪਾਹ ਸੀਜਨ ਸਾਲ 2018-19 ਦੌਰਾਨ ਕਪਾਹ ਦੀ ਵੱਡੀ ਮਾਤਰਾ ‘ਚ ਖਰੀਦ ਦੇਸ਼ ਭਰ ਵਿਚ ਕਰੇਗੀ। ਸੂਤਰਾਂ ਅਨੁਸਾਰ ਸੀਸੀਆਈ ਨੇ ਚਾਲੂ ਕਪਾਹ ਸੀਜਨ ਦੌਰਾਨ 3.6 ਲੱਖ ਗੰਢਾਂ ਦੀ ਕਪਾਹ ਖਰੀਦੀ ਹੈ ਜਦਕਿ ਨਿਗਮ ਨੇ ਜੁਲ 10.70 ਲੱਖ ਰੂੰ ਦੀਆਂ ਦੀਆਂ ਗੰਢਾਂ ਕੰਮ ਕੀਤਾ ਹੈ। ਬਾਕੀ ਗੰਢਾਂ ਦਾ ਕੰਮ ਕਮਰਸ਼ੀਅਲ ਤੌਰ ਤੇ ਕੀਤਾ ਹੈ।
ਕਪਾਹ ਵਿਚ ਬੀਤੇ ਸਾਲ ਮੁਕਾਬਲੇ 1130 ਰੁਪਏ ਪ੍ਰਤੀ ਕੁਇਟਲ ਵਾਧਾ ਕੀਤਾ ਹੈ ਜਿਸ ਅਨੁਸਾਰ ਹੁਣ ਮੀਡੀਅਮ ਸਪੈਸ਼ਲ ਕਪਾਹ ਦਾ ਐਮ.ਐਸ.ਪੀ 5150 ਰੁਪਈ ਪ੍ਰਤੀ ਕੁਇੰਟਲ ਅਤੇ ਲੰਬਾ ਸਟੈਪਲ ਕਪਾਹ ਦਾ ਐਮ.ਐਸ.ਪੀ 5450 ਰੁਪੇ ਪ੍ਰਤੀ ਕੁਇੰਟਲ ਹੋਵੇਗਾ।