ਪ੍ਰਧਾਨ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਕੇਰਲ ਦਾ ਹਵਾਈ ਸਰਵੇਖਣ, 500 ਕਰੋੜ ਦੀ ਮਦਦ ਦਾ ਕੀਤਾ ਐਲਾਨ

Advertisement

ਕੋਚੀ, 18 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੜ੍ਹ ਪ੍ਰਭਾਵਿਤ ਕੇਰਲ ਦਾ ਹਵਾਈ ਸਰਵੇਖਣ ਕੀਤਾ। ਇਸ ਦੌਰਾਨ ਉਹਨਾਂ ਨੇ 500 ਕਰੋੜ ਦੀ ਮਦਦ ਦਾ ਐਲਾਨ ਕੀਤਾ।

300 ਤੋਂ ਵੱਧ ਮੌਤਾਂ

ਕੇਰਲ ਵਿਚ ਆਏ ਭਿਆਨਕ ਹੜ੍ਹ ਕਾਰਨ ਹੁਣ ਤਕ 324 ਲੋਕ ਮਾਰੇ ਜਾ ਚੁੱਕੇ ਹਨ ਜਦਕਿ ਹਜ਼ਾਰਾਂ ਹੀ ਬੇਘਰੇ ਹੋ ਗਏ ਹਨ।

ਹਵਾਈ ਸੈਨਾ ਕਰ ਰਹੀ ਹੈ ਮਦਦ

ਇਸ ਦੌਰਾਨ ਭਾਰਤੀ ਹਵਾਈ ਸੈਨਾ ਵਲੋਂ ਹੜ੍ਹ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਕਾ ਭੁੱਖੇ ਲੋਕਾਂ ਨੂੰ ਖਾਣਾ ਵੀ ਪਹੁੰਚਾਇਆ ਜਾ ਰਿਹਾ ਹੈ।