ਲੰਡਨ, 17 ਅਗਸਤ – ਪੰਜ ਟੈਸਟ ਮੈਚਾਂ ਦੀ ਲੜੀ ਤਹਿਤ ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਕੱਲ੍ਹ 18 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 2-0 ਪਿੱਛੇ ਚੱਲ ਰਹੀ ਟੀਮ ਇੰਡੀਆਂ ਜਿਥੇ ਟੈਸਟ ਲੜੀ ਨੂੰ ਬਚਾਉਣ ਲਈ ਮੈਦਾਨ ਵਿਚ ਉਤਰੇਗੀ, ਉਥੇ ਮੇਜ਼ਬਾਨ ਟੀਮ ਇਹ ਮੈਚ ਜਿੱਤ ਕੇ ਲੜੀ ਆਪਣੇ ਨਾਮ ਕਰਨ ਦੇ ਇਰਾਦੇ ਨਾਲ ਮੈਦਾਨ ਤੇ ਉਤਰੇਗੀ।
ਟੀਮ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 2 ਮੈਚਾਂ ਵਿਚ ਜਿਥੇ ਗੇਂਦਬਾਜਾਂ ਨੇ ਬਾਖੂਬੀ ਆਪਣਾ ਕੰਮ ਕੀਤਾ ਹੈ ਉਥੇ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਟੀਮ ਇੰਡੀਆ ਦੀ ਹਾਰ ਦਾ ਕਾਰਨ ਬਣਿਆ। ਪਹਿਲਾ ਮੈਚ ਜਿੱਥੇ ਭਾਰਤ 31 ਦੌੜਾਂ ਨਾਲ ਹਾਰ ਗਿਆ ਉਥੇ ਦੂਸਰਾ ਮੈਚ ਉਸ ਨੂੰ ਇਕ ਪਾਰੀ ਤੇ 159 ਦੌੜਾਂ ਨਾਲ ਗਵਾਉਣਾ ਪਿਆ। ਵਿਰਾਟ ਕੋਹਲੀ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਰਮਸਾਰ ਕੀਤਾ ਹੈ। ਇਸ ਦੌਰਾਨ ਟੀਮ ਵਿਚ ਕੁਝ ਬਦਲਾਅ ਵੀ ਕੀਤੇ ਜਾ ਸਕਦੇ ਹਨ।