
ਕੋਚੀ, 17 ਅਗਸਤ – ਦੇਸ਼ ਦੇ ਦੱਖਣਾ ਸੂਬੇ ਕੇਰਲ ਵਿਚ ਬੀਤੇ ਕਈ ਦਿਨਾਂ ਤੋਂ ਜਾਰੀ ਬਾਰਿਸ਼ ਨੇ ਸੂਬੇ ਵਿਚ ਵੱਡੀ ਪੱਧਰ ਤੇ ਤਬਾਹ ਮਚਾਈ ਹੈ। ਇਥੇ ਸੜਕਾਂ ਜਿਥੇ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ, ਉਥੇ ਲੋਕਾਂ ਦੇ ਘਰ ਵੀ ਪਾਣੀ ਵਿਚ ਡੁੱਬ ਗਏ ਹਨ।
ਇਸ ਦੌਰਾਨ ਕੇਰਲ ਵਿਚ ਹੜ੍ਹ ਕਾਰਨ ਮ੍ਰਿਤਕਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।
ਸੈਨਾ ਵੱਲੋਂ ਨਾਗਰਿਕਾਂ ਦੀ ਮਦਦ

ਹੜ੍ਹ ਪ੍ਰਭਾਵਿਤ ਕੇਰਲਾ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਿਨ ਰਾਤ ਕੰਮ ਕਰ ਰਹੀ ਹੈ। ਮੁਸ਼ਕਿਲ ਹਾਲਾਤਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਭੁੱਖੇ ਲੋਕਾਂ ਤਕ ਭੋਜਨ ਵੀ ਪਹੁੰਚਾਇਆ ਜਾ ਰਿਹਾ ਹੈ।
ਖਾਲਸਾ ਏਡ ਦੀ ਟੀਮ ਕੇਰਲਾ ਵਿਚ ਮਸੀਹਾ ਬਣ ਕੇ ਪਹੁੰਚੀ
ਇਸ ਦੌਰਾਨ ਦੁਨੀਆ ਵਿਚ ਕੁਦਰਤੀ ਕਰੋਪੀ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਦੀ ਟੀਮ ਕੇਰਲਾ ਵਿਚ ਮਸੀਹਾ ਬਣ ਕੇ ਪਹੁੰਚ ਚੁੱਕੀ ਹੈ।
https://twitter.com/Khalsa_Aid/status/1030377179333492737
ਕ੍ਰਿਕਟਰਾਂ ਵਲੋਂ ਮਦਦ ਦੀ ਅਪੀਲ
ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਹਾਰਦਿਕ ਪਾਂਡਿਆ ਤੇ ਸ਼ਿਖਰ ਧਵਨ ਆਦਿ ਨੇ ਕੇਰਲ ਦੇ ਲੋਕਾਂ ਦੀ ਮਦਦ ਦੀ ਅਪੀਲ ਕੀਤੀ ਹੈ।
God’s own Country needs our help 🙏
I request everyone to do their bit to help our brothers and sisters in #Kerala – https://t.co/UzevVKSfvi pic.twitter.com/ZPi85imBG1
— hardik pandya (@hardikpandya7) August 17, 2018
https://twitter.com/SDhawan25/status/1030414393387798528






















