ਮਾਨਸਾ, 15 ਅਗਸਤ (ਵਿਸ਼ਵ ਵਾਰਤਾ) – ਮਾਨਸਾ ਵਿਚ ਅੱਜ ਵੱਡੇ ਤੜਕੇ ਭਾਰੀ ਮੀਂਹ ਵਰਿਆ, ਜਿਸ ਕਾਰਨ ਗਲੀਆਂ-ਸੜਕਾਂ ਉਤੇ ਪਾਣੀ ਇਕੱਠਾ ਹੋ ਗਿਆ।
ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਮਾਨਸਾ ਵਿੱਚ ਵੀ ਪਾਣੀ ਭਰ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਹਸਪਤਾਲ ਦਾ ਸਟਾਫ ਆਪਣੇ ਕਮਰਿਆਂ ਵਿੱਚ ਆਰਾਮ ਕਰਦਾ ਰਿਹਾ ਤੇ ਮਰੀਜ਼ਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ।
ਇਸ ਦੌਰਾਨ ਮਾਨਸਾ ਵਿਚ ਹੋਈ ਇਸ ਬਾਰਿਸ਼ ਨਾਲ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਪ੍ਰਬੰਧਾਂ ਉਤੇ ਵੀ ਅਸਰ ਪਿਆ।