ਮਾਨਸਾ, 14 ਅਗਸਤ (ਵਿਸ਼ਵ ਵਾਰਤਾ)- ਮੇਲਿਆਂ, ਇਕੱਠ ਵਾਲੀਆਂ ਥਾਵਾਂ ’ਤੇ ਮੋਬਾਇਲ ਫੋਨ ਚੋਰੀ ਕਰਨ, ਲੁੱਟ—ਖੋਹ ਕਰਕੇ ਉਨ੍ਹਾਂ ਨੂੰ ਦੁਕਾਨਾਂ ’ਤੇ ਵੇਚਣ ਅਤੇ ਉਨ੍ਹਾਂ ਦਾ ਆਈਐਮਏ ਨµਬਰ ਬਦਲਕੇ ਮੋਬਾਇਲਾਂ ਨੂੰ ਅੱਗੇ ਵੇਚਕੇ ਠੱਗੀਆਂ ਮਾਰਨ ਵਾਲੇ ਪµਜ ਵਿਅਕਤੀਆਂ ਨੂੰ ਕਾਬੂ ਕਰਕੇ ਸੀਆਈਏ ਸਟਾਫ ਮਾਨਸਾ ਦੀ ਪੁਲੀਸ ਨੇ ਦੋ ਦਿਨਾਂ ਰਿਮਾਂਡ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਹਾਲੇ ਤੱਕ ਚਾਰ ਵਿਅਕਤੀ ਪੁਲੀਸ ਦੀ ਗਿ®ਫਤ ਤੋਂ ਬਾਹਰ ਹਨ।
ਮਾਨਸਾ ਦੇ ਪ®ੀਤ ਨਗਰ ਵਾਸੀ ਹੈਪੀ ਕੁਮਾਰ ਦਿੱਲੀ ਤੋਂ ਮੋਬਾਇਲ ਫੋਨ ਲਿਆਕੇ ਕੁਝ ਦੁਕਾਨਦਾਰਾਂ ਤੋਂ ਉਨ੍ਹਾਂ ਦਾ ਆਈਐਮਏ ਨµਬਰ ਬਦਲਾਕੇ ਅੱਗੇ ਵੇਚਦਾ ਸੀ। ਪੁਲੀਸ ਨੇ ਉਸ ਨੂੰ ਕਾਬੂ ਕਰਕੇ ਟੈਮਪਰ ’ਤੇ ਕੀਤੇ ਅੱਠ ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪੁਲੀਸ ਨੇ ਦੁਕਾਨਦਾਰ ਗੁਰਦੀਪ ਸਿµਘ ਉਰਫ਼ ਹੈਰੀ, ਦੀਪਕ ਕੁਮਾਰ ਵਾਸੀਆਨ ਮਾਨਸਾ, ਅਲੀ ਤੇ ਬਾਬੂ ਵਾਸੀਆਨ ਦਿੱਲੀ ਨੂੰ ਨਾਮਜ਼ਦ ਕੀਤਾ ਹੈ, ਜਿµਨ੍ਹਾਂ ਦੀ ਗਿ®ਫਤਾਰੀ ਹਾਲੇ ਬਾਕੀ ਹੈ।
ਐਸਪੀ (ਜ) ਅਨਿਲ ਕੁਮਾਰ, ਡੀਐਸਪੀ ਕਰਨਵੀਰ ਸਿµਘ ਤੇ ਸੀਆਈਏ ਦੇ ਇµਚਾਰਜ ਅਮਨਪਾਲ ਸਿµਘ ਵਿਰਕ ਨੇ ਦੱਸਿਆ ਕਿ ਇਸੇ ਤਰ੍ਹਾਂ ਮੋਨੂੰ ਕੁਮਾਰ, ਅਰਜਨ, ਦਿਨੇਸ਼ ਕੁਮਾਰ ਉਰਫ਼ ਬਿੱਟੂ, ਨµਨਾ ਪੁੱਤਰ ਮµਗਲੀ ਰਾਮ ਵਾਸੀ ਮੌੜ ਮµਡੀ, ਜ਼ਿਲ੍ਹਾ ਬਠਿµਡਾ ਮੇਲੇ ਆਦਿ ਤੋਂ ਮੋਬਾਇਲ ਫੋਨ ਖੋਹ ਕੇ ਲਿਆਉਦੇ ਸਨ। ਅੱਗੇ ਇਹ ਵਿਅਕਤੀ ਸਸਤੇ ਰੇਟ ’ਤੇ ਦੁਕਾਨਦਾਰ ਨਿਰਮਲ ਸਿµਘ ਬਬਲੀ ਨੂੰ ਵੇਚ ਦਿµਦੇ ਸਨ। ਨਿਰਮਲ ਸਿµਘ ਇਨ੍ਹਾਂ ਦਾ ਆਈਐਮਏ ਨµਬਰ ਬਦਲਕੇ ਉਨ੍ਹਾਂ ਨੂੰ ਫਰਜ਼ੀ ਬਿੱਲ ਕੱਟਕੇ ਅੱਗੇ ਵੇਚ ਦਿµਦਾ ਸੀ। ਪੁਲੀਸ ਨੇ ਉਕਤ ਪµਜੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 11 ਚੋਰੀ ਦੇ ਮੋਬਾਇਲ ਫੋਨ ਬਰਾਮਦ ਕੀਤੇ ਹਨ, ਜਿµਨ੍ਹਾਂ ਨੂੰ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿµਦੇ ਵਿਅਕਤੀਆਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲੀਸ ਮੁਤਾਬਿਕ ਵੱਡੀ ਗਿਣਤੀ ਵਿਚ ਚੋਰੀ ਦੇ ਮੋਬਾਇਲ ਫੋਨ ਮੌਜੂਦ ਹਨ, ਜਿµਨ੍ਹਾਂ ਨੂੰ ਟਰੇਸ ਕਰਨ ਤੋਂ ਬਾਅਦ ਫੜ ਲਿਆ ਜਾਵੇਗਾ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...