ਪੁਲੀਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪਈ, ਪ੍ਰਸ਼ਾਸ਼ਨ ਝੁਕਿਆ, ਕਿਸਾਨਾਂ ਦਾ ਗੁੱਸਾ ਰੁਕਿਆ
ਕਿਸਾਨ ਦੇ ਪੁੱਤ ਨੂੰ 15 ਦਿਨਾਂ ਵਿਚ ਨੌਕਰੀ ਦੇਣ ਦਾ ਵਾਅਦਾ
ਮਾਨਸਾ, 14 ਅਗਸਤ (ਵਿਸ਼ਵ ਵਾਰਤਾ)- ਅ¤ਜ ਪੁਲੀਸ ਪ੍ਰਸਾਸ਼ਨ ਨੂੰ ਉਸ ਵੇਲੇ ਹ¤ਥਾਂ ਪੈਰਾਂ ਦੀ ਪੈ ਗਈ, ਜਦੋਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਨੇ ਜ਼ਿਲ੍ਹਾ ਕਚਹਿਰੀ ਦੇ ਦੋਨੋ ਗੇਟ ਅਚਨਚੇਤ ਬੰਦ ਕਰਕੇ ਆਵਾਜਾਈ ਠੱਪ ਕਰ ਦਿੱਤੀ। ਜਥੇਬੰਦੀ ਨੇ ਦੋਸ਼ ਲਾਇਆ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਕਰਜਾ ਮੁਕਤੀ ਦੇ ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਮਾਨ ਦੇ ਪਰਿਵਾਰ ਨਾਲ ਨੌਕਰੀ ਦੇਣ ਦੇ ਕੀਤੇ ਹੋਏ ਵਾਅਦੇ ਤੋਂ ਲਗਾਤਾਰ ਦੋ ਸਾਲਾਂ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਚਹਿਰੀਆਂ ਵਿਚ ਲਾਏ ਧਰਨੇ ਦੌਰਾਨ ਭੂਰਾ ਸਿੰਘ ਫੌਤ ਹੋ ਗਏ ਸਨ ਅਤੇ ਮਾਨਸਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਸਰਕਾਰੀ ਨੌਕਰੀ ਦੇਣ ਦਾ ਲਿਖਤੀ ਇਕਰਾਰਨਾਮਾ ਕੀਤਾ ਹੋਇਆ ਹੈ, ਜਿਸ *ਤੇ ਹੁਣ ਅਧਿਕਾਰੀ ਖਰੇ ਉਤਰਨ ਦੀ ਬਿਜਾਏ ਲਿੱਪਾ—ਪੋਚੀ ਕਰ ਰਹੇ ਹਨ।
ਇਸ ਤੋਂ ਪਹਿਲਾਂ ਰੋਸ ਵੱਜੋ ਜਥੇਬੰਦੀ ਨੇ ਮ੍ਰਿਤਕ ਭੂਰਾ ਸਿੰਘ ਮਾਨ ਦੀ ਬਰਸੀ ਦਾ ਭੋਗ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਪਾਇਆ ਗਿਆ ਅਤੇ ਜਦੋਂ 1 ਵਜੇ ਤੱਕ ਕਿਸਾਨਾਂ ਦੀ ਪ੍ਰਸ਼ਾਸ਼ਨ ਨੇ ਕੋਈ ਗੱਲ ਨਾ ਸੁਣੀ ਤਾਂ ਗਰਮੀ ਵਿਚ ਔਖੇ ਬੈਠੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੂੰ ਧਰਨੇ ਵਾਲੇ ਗਰਾਊਂਡ *ਤੇ ਲੱਗੇ ਦੋਨੇ ਗੇਟਾਂ ਨੂੰ ਪੁਲੀਸ ਨੇ ਜਿੰਦੇ—ਕੁੰਡੇ ਲਾਕੇ ਬੰਦ ਕਰ ਦਿੱਤਾ। ਇਸ ਗੱਲ ਤੋਂ ਰੋਸ ਵਿਚ ਆਕੇ ਕਿਸਾਨਾਂ ਨੇ ਤਹਿਸੀਲ ਦਫ਼ਤਰ ਵਾਲੇ ਗੇਟ ਰਾਹੀਂ ਬਾਹਰ ਪੁੱਜਕੇ ਮੁੱਖ ਸੜਕ ਤੋਂ ਹੁੰਦੇ ਜ਼ਿਲ੍ਹਾ ਕਚਹਿਰੀ ਦੇ ਦੋਨੇ ਗੇਟ ਬੰਦ ਕਰਕੇ ਆਵਾਜਾਈ ਠੱਪ ਕਰ ਦਿੱਤੀ। ਜ਼ਿਲ੍ਹਾ ਕਚਹਿਰੀ ਦੇ ਇਹ ਗੇਟ ਥਾਣਾ ਸਿਟੀ—2 ਮਾਨਸਾ ਦੇ ਬਿਲਕੁਲ ਨੇੜੇ ਪੈਂਦੇ ਹਨ। ਇਨ੍ਹਾਂ ਗੇਟਾਂ ਦੇ ਬੰਦ ਹੋਣ ਕਾਰਨ ਪੁਲੀਸ ਨੂੰ ਹੱਥਾਂ—ਪੈਰਾਂ ਦੀ ਪੈ ਗਈ ਅਤੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨੂੰ ਇਨ੍ਹਾਂ ਰਸਤਿਆਂ ਰਾਹੀਂ ਲੰਘਣ—ਟੱਪਣ ਨਹੀਂ ਦੇਣਗੇ। ਉਸ ਵੇਲੇ ਜ਼ਿਲ੍ਹੇ ਭਰ ਦੇ ਡਿਪਟੀ ਸਮੇਤ ਸਾਰੇ ਅਫਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਬੈਠੇ ਹੋਏ ਸਨ।
ਜਦੋਂ ਪੁਲੀਸ ਕਰਮਚਾਰੀਆਂ ਤੋਂ ਗੇਟਾਂ ਨੂੰ ਬੰਦ ਕਰਨ ਵਾਲਾ ਮਾਮਲਾ ਨਾ ਸੁਲਝਿਆ ਤਾਂ ਉਨ੍ਹਾਂ ਇਹ ਕਹਾਣੀ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀ ਅਤੇ ਮਗਰੋਂ ਸੀਨੀਅਰ ਅਫਸਰਾਂ ਦੇ ਵਿੱਚ ਪੈਣ ਨਾਲ ਕਿਸਾਨਾਂ ਆਗੂਆਂ ਦੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੀਟਿੰਗ ਕਰਵਾਈ ਗਈ ਅਤੇ ਸੜਕ ਰੋਕੀ ਬੈਠੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵ¤ਲੋਂ ਅਮਰਜੀਤ ਸਿµਘ ਤਹਿਸੀਲਦਾਰ ਵ¤ਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਸਹੀਦ ਦੇ ਪਰਿਵਾਰ ਨੂੰ, ਜੋ ਨੌਕਰੀ ਦੇਣ ਲਈ ਨਗਰ ਕੌਂਸਲ ਨੂੰ ਲਿਖਿਆ ਗਿਆ ਹੈ, ਉਸ ਸµਬµਧੀ ਨਗਰ ਕੌਂਸਲ ਦੀ ਮੀਟਿµਗ ਵਿ¤ਚ ਮਤਾ ਪਾਕੇ 15 ਦਿਨਾਂ ਵਿ¤ਚ ਨੌਕਰੀ ਦਿ¤ਤੀ ਜਾਵੇਗੀ।
ਇਸ ਮੌਕੇ ਕਿਸਾਨਾਂ ਨੂੰ ਸµਬੋਧਨ ਕਰਦਿਆਂ ਪµਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿµਘ ਮਾਨਸਾ ਨੇ ਕਿਹਾ ਕਿ ਸਹੀਦ ਭੂਰਾ ਸਿµਘ ਮਾਨ ਜਥੇਬµਦੀ ਨੂੰ ਪੂਰਨ ਤੌਰ *ਤੇ ਸਮ¤ਰਪਤ ਸੀ ਤੇ ਜਥੇਬµਦੀ ਲਈ ਦਿਨ—ਰਾਤ ਇਕ ਕਰਨ ਵਾਲਾ ਵਿਅਕਤੀ ਸੀ। ਕਿਸਾਨ ਆਗੂ ਦੀ ਕਰਜਾ ਮੁਕਤੀ ਮੋਰਚੇ ਦੌਰਾਨ ਸਹੀਦੀ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਦੇਣ ਤੇ ਕਰਜਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਜਿਲਾ ਪ੍ਰਸਾਸ਼ਨ ਵ¤ਲੋਂ ਵਾਅਦੇ ਪੂਰੇ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਿਸ ਕਾਰਨ ਅ¤ਜ ਸਾਨੂੰ ਰੋਸ ਵਜੋਂ ਕਿਸਾਨ ਆਗੂ ਦੀ ਬਰਸ਼ੀ ਕਚਿਹਰੀ ਚ ਮਨਾਉਣੀ ਪਈ।
ਕਿਸਾਨਾਂ ਨੂੰ ਸµਬੋਧਨ ਕਰਦਿਆਂ ਜਥੇਬµਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿµਘ ਭੈਣੀਬਾਘਾ ਨੇ ਤੇ ਜਿਲ੍ਹਾ ਪ੍ਰਧਾਨ ਭੋਲਾ ਸਿµਘ ਸਮਾਓਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵ¤ਲੋਂ ਕਿਸਾਨ ਆਗੂ ਭੂਰਾ ਸਿµਘ ਮਾਨ ਦੇ ਪੋਤੇ ਨੂੰ 15 ਦਿਨ ਵਿ¤ਚ ਨਗਰ ਕੌਂਸਲ ਵਿ¤ਚ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ, ਜੇਕਰ ਪ੍ਰਸਾਸ਼ਨ ਆਪਣੇ ਵਾਅਦੇ ਤੋਂ ਮੁਕਰਦਾ ਹੈ ਤਾਂ ਜਥੇਬµਦੀ ਮੁੜ ਤੋਂ ਤਿ¤ਖਾ ਸµਘਰਸ਼ ਵਿ¤ਢਣ ਲਈ ਮਜ਼ਬੂਰ ਹੋਵੇਗੀ।
ਇਸ ਮੌਕੇ ਐਡਵੋਕੇਟ ਬਲਕਰਨ ਬ¤ਲੀ, ਸੁਰਜੀਤ ਸਿµਘ ਕੋਟਧਰਮੂµ, ਕਾਮਰੇਡ ਸੁਖਦਰਸ਼ਨ ਨ¤ਤ, ਰਾਮਫਲ ਸਿµਘ ਚ¤ਕ ਅਲੀਸ਼ੇਰ, ਹਾਕਮ ਸਿµਘ ਝੁਨੀਰ, ਨਛਤਰ ਸਿµਘ ਖੀਵਾ, ਜਸਵੀਰ ਕੌਰ ਨਤ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਭੂਰਾ ਸਿੰਘ ਦੀ ਬਰਸੀ ਦੌਰਾਨ ਜ਼ਿਲ੍ਹਾ ਕਚਹਿਰੀਆਂ ਵਿਚ ਧਰਨਾ ਰਹੇ ਕਿਸਾਨ।