2 ਲੱਖ 5 ਹਜਾਰ ਦੀ ਨਗਦੀ ਸਮੇਤ ਅਨੇਕਾਂ ਫਰਜੀ ਦਸਤਾਵੇਜ਼ ਬਰਾਮਦ
ਮਾਨਸਾ, 14 ਅਗਸਤ (ਵਿਸ਼ਵ ਵਾਰਤਾ)- ਬੇਰੁਜ਼ਗਾਰ ਅਤੇ ਭੋਲੇ—ਭਾਲੇ ਲੋਕਾਂ ਨੂੰ ਨੌਕਰੀ ਅਤੇ ਕਰਜਾ ਦਿਵਾਉਣ ਦਾ ਝਾਂਸਾ ਦੇਕੇ ਮਾਨਸਾ ਦੇ ਗਊਸ਼ਾਲਾ ਰੋਡ ’ਤੇ ਦਫਤਰ ਵਿਚ ਫਰਜ਼ੀ ਕµਪਨੀ ਖੋਲ੍ਹਕੇ ਲੱਖਾਂ ਰੁਪਏ ਵਟੋਰਨ ਦੇ ਦੋਸ਼ ਹੇਠ ਸੀਆਈਏ ਸਟਾਫ ਮਾਨਸਾ ਦੀ ਪੁਲੀਸ ਨੇ ਦੋ ਇµਜਨੀਅਰ ਦੋਸਤਾਂ ਨੂੰ 2 ਲੱਖ 5 ਹਜ਼ਾਰ ਰੁਪਏ ਦੀ ਨਗਦੀ, ਫਰਜ਼ੀ ਦਸਤਾਵੇਜ਼ਾਂ ਸਮੇਤ ਕਾਬੂ ਕੀਤਾ ਹੈ। ਦੋਵਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਅਬੋਹਰ, ਜਗਰਾਉ, ਪਠਾਨਕੋਟ, ਪਟਿਆਲਾ ਅਤੇ ਹੁਸ਼ਿਆਰਪੁਰ ਵਿਚ ਦਫਤਰ ਖੋਲ੍ਹਕੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਸਨ।
ਸੀਆਈਏ ਸਟਾਫ ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਪੀ. (ਜ) ਅਨਿਲ ਕੁਮਾਰ, ਡੀ. ਐਸ. ਪੀ. ਕਰਨਵੀਰ ਸਿµਘ ਅਤੇ ਇµਚਾਰਜ ਅਮਨਪਾਲ ਸਿµਘ ਵਿਰਕ ਨੇ ਦੱਸਿਆ ਕਿ ਫਰੀਦਕੋਟ ਵਾਸੀ ਭੁਪਿµਦਰ ਸਿµਘ ਪੁੱਤਰ ਦਰਸ਼ਨ ਸਿµਘ ਅਤੇ ਮੁµਨਾ ਕੁਮਾਰ ਯਾਦਵ ਪੁੱਤਰ ਵਿਸ਼ਵਾ ਨਾਥ ਯਾਦਵ ਨੇ ਮਾਨਸਾ ਦੇ ਗਊਸ਼ਾਲਾ ਰੋਡ ’ਤੇ ਫੈਲਾਸੋ ਐਸੋਕੇਟਸ ਨਾਮੀ ਫਰਜ਼ੀ ਕµਪਨੀ ਖੋਲ੍ਹਕੇ ਲੋਕਾਂ ਨੂੰ ਕਰਜਾ ਅਤੇ ਸਰਕਾਰੀ ਨੌਕਰੀਆਂ ਦਿਵਾਉਣ ਦਾ ਝਾਂਸਾ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਮੋਬਾਇਲ ਫੋਨ, ਫਰਜ਼ੀ ਵਿਜ਼ਟਿµਗ ਕਾਰਡ, ਫਰਜ਼ੀ ਰਸੀਦਾਂ ਛਪਵਾਈਆਂ ਹੋਈਆਂ ਸਨ, ਜੋ ਲੋਕਾਂ ਤੋਂ ਪੈਸੇ ਲੈਕੇ ਕੁਝ ਦਿਨਾਂ ਵਿਚ ਕਰਜਾ ਅਤੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦਿµਦੇ ਸਨ। ਇਨ੍ਹਾਂ ਵਿਅਕਤੀਆਂ ਨੇ ਇੱਕ ਡਿਜਾਇਰ ਗੱਡੀ ਕਿਰਾਏ ’ਤੇ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦ ਇਹ ਵਿਅਕਤੀ ਸਰਦੂਲਗੜ੍ਹ ਵਾਲਿਉ ਪਾਸਿਆਂ ਮਾਨਸਾ ਵੱਲ ਨੂੰ ਆ ਰਹੇ ਸਨ ਤਾਂ ਪੁਲੀਸ ਨੇ ਇਨ੍ਹਾਂ ਨੂੰ ਨਕਲੀ ਦਸਤਾਵੇਜ਼ਾਂ ਸਮੇਤ ਦਬੋਚ ਲਿਆ, ਜਿµਨ੍ਹਾਂ ਪਾਸੋਂ ਅਨੇਕਾਂ ਫਰਜ਼ੀ ਕਾਗਜ, ਫਾਰਮ ਆਦਿ ਬਰਾਮਦ ਕੀਤੇ ਗਏ। ਪੁਲੀਸ ਨੇ ਉਨ੍ਹਾਂ ਪਾਸੋਂ ਦੋ ਲੱਖ ਪµਜ ਹਜ਼ਾਰ ਰੁਪਏ ਦੀ ਨਗਦੀ, 70 ਖਾਲੀ ਰਸੀਦਾਂ, 30, ਪੈਸੇ ਲੈਣ ਸਬµਧੀ ਰਸੀਦਾਂ ਕੱਟੀਆਂ ਹੋਈਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੋਵਾਂ ਇµਜਨੀਅਰਾਂ ਦੇ ਖਿਲਾਫ਼ ਥਾਣਾ ਸਿਟੀ—1 ਮਾਨਸਾ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
ਐਸਪੀ ਅਨਿਲ ਕੁਮਾਰ ਨੇ ਦੱਸਿਆ ਕਿ ਦੋਵੇਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਲੋਕਾਂ ਨੇ ਦਫਤਰ ਖੋਲ੍ਹਕੇ ਕਿੱਥੇ—ਕਿੱਥੇ ਠੱਗੀਆਂ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਠੱਗੀਆਂ ਮਾਰਨ ਵਾਲੇ ਦੋਵੇਂ ਇµਜਨੀਅਰਾਂ ਵਿਚੋਂ ਇੱਕ ਦਾ ਪਿਤਾ ਪੁਲੀਸ ਮੁਲਾਜ਼ਮ ਅਤੇ ਇੱਕ ਦਾ ਪਿਤਾ ਫੌਜ ਵਿਚ ਨੌਕਰੀ ਕਰਦਾ ਹੈ।
ਬਾਕਸ
ਇਨ੍ਹਾਂ ਵਿਅਕਤੀਆਂ ਨਾਲ ਮਾਰ ਚੁੱਕੇ ਹਨ ਠੱਗੀਆਂ
ਐਸਪੀ ਅਨਿਲ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਮੁਨੀਸ਼ ਕੁਮਾਰ ਬੁਢਲਾਡਾ ਤੋਂ 15 ਹਜ਼ਾਰ, ਪਰਵਿµਦਰ ਸਿµਘ ਕਲਿਆਣ ਤੋਂ 11 ਹਜ਼ਾਰ, ਵੀਰਪਾਲ ਕੌਰ ਲਾਲਿਆਂਵਾਲੀ ਤੋਂ 10 ਹਜ਼ਾਰ, ਸਪਨਾ ਰਾਣੀ ਮਾਨਸਾ ਤੋਂ 10 ਹਜ਼ਾਰ ਰੁਪਏ ਨੂੰ ਤਨਖਾਹ ਦੇਣ ਸਬµਧੀ ਕਾਗਜ ਨਾਲ ਨੱਥੀ ਕੀਤੇ ਹੋਏ ਸਨ, ਜਦੋਂ ਕਿ ਅੱਠ ਕਾਪੀਆਂ ਕਰਜਾ ਦੇਣ ਸਬµਧੀ ਦਲਵੀਰ ਸਿµਘ, ਸੁਭਾਸ਼ ਚµਦਰ, ਸੁਸ਼ੀਲ ਕੁਮਾਰ, ਜਗਦੀਸ਼, ਸµਦੀਪ ਕੁਮਾਰ, ਪਰਮਿਲਾ ਦੇਵੀ, ਰਾਕੇਸ਼ ਕੁਮਾਰ, ਸਫੀ ਖਾਨ ਵਾਸੀ ਫਤਿਹਾਬਾਦ ਦੇ ਫਾਰਮ ਭਰੇ ਹੋਏ ਸਨ। ਇਨ੍ਹਾਂ ਵਿਅਕਤੀਆਂ ਨੇ ਗੁਰਦਿਆਲ ਸਿµਘ ਦੇ ਨਾਂ ’ਤੇ ਵਿਸਟਿµਗ ਕਾਰਡ ਛਪਵਾਏ ਹੋਏ ਸਨ।
ਫੋਟੋ ਨੰਬਰ: 09
ਫੋਟੋ ਕੈਪਸ਼ਨ: ਸੀਆਈਏ ਸਟਾਫ ਮਾਨਸਾ ਦੀ ਪੁਲੀਸ ਵੱਲੋਂ ਫੜੇ ਦੋ ਇੰਜੀਨੀਅਰ।