ਆਸਟਰੇਲੀਆ ’ਚ 1 ਘੰਟਾ ਪਿੱਛੇ ਹੋਈਆਂ ਘੜੀਆਂ
ਚੰਡੀਗੜ੍ਹ,8ਅਪ੍ਰੈਲ(ਵਿਸ਼ਵ ਵਾਰਤਾ)-ਆਸਟਰੇਲੀਆ ਵਿੱਚ ਘੜੀਆਂ ਆਮ ਸਮੇਂ ਤੋਂ 1 ਘੰਟਾ ਪਿੱਛੇ ਹੋ ਗਈਆਂ ਹਨ। ਇਹ ਬਦਲਾਅ ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਹੋਇਆ ਹੈ। ਗੌਰਤਲਬ ਹੈ ਕਿ ‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ਵਿਚ 2 ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। ਆਸਟਰੇਲੀਆਈ ਘੜੀਆਂ ਸਵੇਰੇ 3 ਵਜੇ ਤੋਂ ਇਕ ਘੰਟਾ ਪਿੱਛੇ ਹੋ ਗਈਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ ’ਤੇ ਦੁਬਾਰਾ 6 ਅਕਤੂਬਰ 2024 ਨੂੰ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿਚ ਲਾਹੇਵੰਦ ਸਿੱਧ ਹੁੰਦਾ ਹੈ।ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟਰੇਲੀਆ ਅਤੇ ਆਸਟਰੇਲੀਆਈ ਕੈਪੀਟਲ ਟੈਰੀਟਰੀ ਵਿਚ ਹੀ ਲਾਗੂ ਹੁੰਦੀ ਹੈ ਜਦਕਿ ਕੁਈਂਜ਼ਲੈਂਡ, ਪੱਛਮੀ ਆਸਟਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।