– ਤਾਪ ਘਰ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਮਾਨਸਾ, 11 ਅਗਸਤ (ਵਿਸ਼ਵ ਵਾਰਤਾ)- ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਅੱਜ ਅਚਨਚੇਤ ਬਣਾਂਵਾਲਾ ਵਿਖੇ ਲੱਗੇ ਤਾਪ ਘਰ ਦਾ ਦੌਰਾ ਕੀਤਾ ਗਿਆ। ਇਸ ਤਾਪ ਘਰ ਵੱਲੋਂ ਅੱਜ ਕੱਲ੍ਹ ਖੁਸ਼ਕੀ ਦੇ ਦਿਨਾਂ ਦੌਰਾਨ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਮਾਨਸਾ ਨੇੜਲੇ ਪਿੰਡ ਬਣਾਂਵਾਲਾ ਦੇ ਟਿੱਬਿਆਂ ਵਿੱਚ ਲੱਗੇ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਪਲਾਂਟ (ਟੀ.ਐਸ.ਪੀ.ਐਲ) ਵਿਚ ਨਵੇਂ ਆਏ ਡਿਪਟੀ ਕਮਿਸ਼ਨਰ ਦਾ ਇਹ ਪਹਿਲਾਂ ਦੌਰਾ ਸੀ। ਡਿਪਟੀ ਕਮਿਸ਼ਨਰ, ਰਾਜ ਲਈ ਸਭ ਤੋਂ ਵੱਧ ਬਿਜਲੀ ਪੈਦਾ ਕਰਨ ਵਾਲੇ ਇਸ ਤਾਪ ਘਰ ਦੇ ਬਿਜਲੀ ਪ੍ਰਬੰਧ ਨੂੰ ਵੇਖਕੇ ਪ੍ਰਭਾਵਿਤ ਹੋਏ ਅਤੇ ਉਥੋਂ ਦੇ ਅਧਿਕਾਰੀਆਂ ਨੂੰ ਇਲਾਕੇ ਦੀ ਬਿਹਤਰੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
ਪਲਾਂਟ ਦੀ ਕਾਰਗੁਜਾਰੀ ਦਾ ਮੁਆਇਨਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਤਿੰਨੇ ਯੂਨਿਟਾਂ ਵੱਲੋਂ ਪੈਦਾ ਕੀਤੀ ਜਾ ਰਹੀ ਬਿਜਲੀ ਬਾਰੇ ਪ੍ਰਬੰਧਕਾਂ ਪਾਸੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਇਸ ਪਲਾਂਟ ਵਿਚ ਰੋਜਾਨਾ ਖਪਤ ਹੋ ਰਹੇ ਕੋਇਲੇ ਅਤੇ ਹਰ ਰੋਜ਼ ਲੋੜੀਂਦੇ ਪਾਣੀ ਤੋਂ ਲੈਕੇ, ਲੋਕਾਂ ਲਈ ਕੀਤੀ ਜਾ ਰਹੀ ਬਿਜਲੀ ਸਪਲਾਈ ਸਮੇਤ ਇਸ ਇਲਾਕੇ ਦੇ ਲੋਕਾਂ ਨੂੰ ਪਲਾਂਟ ਲੱਗਣ ਨਾਲ ਹੋਈ ਲਾਭ ਅਤੇ ਬੇਰੁਜਗਾਰਾਂ ਨੂੰ ਮਿਲੇ ਰੁਜਗਾਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਸ ਇਲਾਕੇ ਦੇ ਪੱਛੜੇਪਣ ਨੂੰ ਦੂਰ ਕਰਨ ਲਈ ਚਲਾਈਆਂ ਯੋਜਨਾਵਾਂ, ਵਿਦਿਆ ਲਈ ਨੇੜਲੇ ਸਕੂਲਾਂ ਵਿਚ ਕੀਤੇ ਪ੍ਰਬੰਧਾਂ, ਸਮਾਜ ਸੇਵੀ ਅਤੇ ਹੋਰ ਅਨੇਕਾਂ ਚੰਗੇ ਕਾਰਜਾਂ ਲਈ ਪਾਏ ਜਾ ਰਹੇ ਰੋਜਾਨਾਂ ਦੇ ਯੋਗਦਾਨ ਤੋਂ ਬਕਾਇਦਾ ਜਾਣੂ ਕਰਵਾਇਆ ਗਿਆ।
ਪਲਾਂਟ ਦੇ ਲੋਕ ਸੰਪਰਕ ਅਫਸਰ ਰੰਜਨ ਗੁਪਤਾ ਅਤੇ ਜੈਸਮੀਨ ਕੌਰ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ 30 ਅਕਤੂਬਰ 2015 ਨੂੰ ਪਲਾਂਟ ਦੇ 210 ਏਕੜ ਵਿਚ 5928 ਲੋਕਾਂ ਨੇ 23 ਵੱਖ—ਵੱਖ ਵਰਾਇਟੀਆਂ ਦੇ 2 ਲੱਖ 8 ਹਜਾਰ 751 ਪੌਦੇ 32 ਮਿੰਟਾਂ ਵਿਚ ਲਾਕੇ ਇਕ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਗਿਨੀਜ ਬੁੱਕ ਵੱਲੋਂ ਬਕਾਇਦਾ ਸਰਟੀਫਿਕੇਟ ਦੇਕੇ ਸਨਮਾਨਿਆ ਗਿਆ ਹੈ।
ਵੇਦਾਂਤਾ ਕੰਪਨੀ ਦੇ ਪ੍ਰਬੰਧਕਾਂ ਵਲੋਂ ਪਲਾਂਟ ਸਬੰਧੀ ਇਕ ਪ੍ਰੈਜੇਨਟੇਸ਼ਨ ਵੀ ਦਿਖਾਈ ਗਈ, ਜਿਸ ਵਿ¤ਚ ਥਰਮਲ ਦੇ ਵਖ—ਵਖ ਪ੍ਰਾਜੈਕਟਾਂ ਬਾਰੇ ਵਿਸਥਾਰ ਵਿ¤ਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਉਪਰੰਤ ਡਿਪਟੀ ਕਮਿਸ਼ਨਰ ਵ¤ਲੋਂ ਪਲਾਂਟ ਦਾ ਦੌਰਾ ਵੀ ਕੀਤਾ ਗਿਆ ਅਤੇ ਕਪਨੀ ਵਲੋਂ ਸੁਚਜੇ ਢੰਗ ਨਾਲ ਕੀਤੇ ਜਾ ਰਹੇ ਬਿਜਲੀ ਉਤਪਾਦਨ ਅਤੇ ਵਾਤਾਵਰਨ ਸµਭਾਲ ਲਈ ਚੁਕੇ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਕੋਸ਼ਿਸ ਕੀਤੀ ਜਾਵੇਗੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਪਨੀ ਵਲੋਂ ਸੰਯੁਕਤ ਰੂਪ ਵਿ¤ਚ ਸਮਾਜ ਭਲਾਈ ਦੇ ਕµਮ ਕੀਤੇ ਜਾਣ, ਜਿਸ ਨਾਲ ਲੋਕਾਂ ਦਾ ਵਧ ਤੋਂ ਵਧ ਭਲਾ ਹੋ ਸਕੇ।
ਇਸ ਮੌਕੇ ਤਾਪ ਘਰ ਦੇ ਚੀਫ ਆਪਰੇਟਿੰਗ ਅਫਸਰ ਸੀ. ਐ¤ਨ. ਸਿµਘ ਨੇ ਦ¤ਸਿਆ ਕਿ ਕµਪਨੀ ਬਿਜਲੀ ਉਤਪਾਦਨ ਦੇ ਨਾਲ—ਨਾਲ ਸਮਾਜ ਭਲਾਈ ਦੇ ਕµਮਾਂ ਲਈ ਵੀ ਤਤਪਰ ਹੈ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀ ਭਲਾਈ ਲਈ ਕµਪਨੀ ਵ¤ਲੋ ਕਈ ਸਮਾਜ ਭਲਾਈ ਦੇ ਕੰਮ ਵੀ ਚਲਾਏ ਜਾ ਰਹੇ ਹਨ।
ਇਸ ਮੌਕੇ ਸੀਨੀਅਰ ਅਧਿਕਾਰੀ ਅਜੈਵੀਰ ਸਿੰਘ, ਦੇਵਾ ਭਰਤ ਮਿਸ਼ਰਾ, ਅਵਿਨਾਸ਼ ਕੁਮਾਰ, ਖਿਰੋਦ ਪਾਰਕ, ਸ਼ਮੀਰ ਨਾਇਕ, ਪ੍ਰੀਤੀ ਰਾਵਤ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਬਣਾਂਵਾਲਾ ਤਾਪ ਘਰ ਵਿਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਨੂੰ ਇਕ ਅਧਿਕਾਰੀ ਪਲਾਂਟ ਬਾਰੇ ਜਾਣਕਾਰੀ ਦਿੰਦਾ ਹੋਇਆ। ਫੋਟੋ: ਵਿਸ਼ਵ ਵਾਰਤਾ