ਮਾਨਸਾ, 10 ਅਗਸਤ (ਵਿਸ਼ਵ ਵਾਰਤਾ)- ਸੀ.ਪੀ.ਆਈ ਦੇ ਕੌਮੀ ਕੌਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੰਜਾਬ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਪਾਰਟੀ ਵੱਲੋਂ ਚੋਣ ਨਿਸ਼ਾਨ *ਤੇ ਨਹੀਂ ਲੜਿਆ ਜਾਵੇਗਾ, ਜਦੋਂ ਪਾਰਟੀ ਵੱਲੋਂ ਇਹਨਾਂ ਚੋਣਾਂ ਵਿੱਚ ਖੁੱਲ ਦਿਲੀ ਨਾਲ ਪਾਰਟੀ ਆਗੂਆਂ ਨੂੰ ਮੈਦਾਨ ਵਿਚ ਉਤਰਨ ਲਈ ਕਿਹਾ ਗਿਆ ਹੈ। ਉਨ੍ਹਾਂ ਰਾਜ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਚਾਇਤੀ ਚੋਣਾਂ ਦੌਰਾਨ ਸਾਫ਼—ਸੁਥਰੀ ਦਿੱਖ ਵਾਲੇ ਪੜ੍ਹੇ—ਲਿਖੇ ਇਮਾਨਦਾਰ ਉਮੀਦਵਾਰਾਂ ਨੂੰ ਹੀ ਮੈਦਾਨ ਵਿੱਚ ਉਤਾਰਨ ਤਾਂ ਜ਼ੋ ਇਹ ਚੋਣਾਂ ਬਿਨਾਂ ਕਿਸੇ ਲੋਭ ਲਾਲਚ, ਖੂਨ ਖ਼ਰਾਬੇ ਅਤੇ ਲੋਕਤੰਤਰਕ ਪ੍ਰਬੰਧ ਦੇ ਸਹੀ ਮਿਆਰਾਂ ਮੁਤਾਬਕ ਸਿਰੇ ਚੜ੍ਹ ਸਕਣ। ਉਹ ਅੱਜ ਇਥੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਹ ਮੀਟਿੰਗ ਪੰਚਾਇਤੀ ਚੋਣਾਂ ਨੂੰ ਲੈਕੇ ਕੀਤੀ ਗਈ ਸੀ।
ਆਪਣੀ ਤਕਰੀਰ ਦੌਰਾਨ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਆਮ ਤੌਰ *ਤੇ ਪੰਚਾਇਤੀ ਚੋਣਾਂ ਦੌਰਾਨ ਸਿਆਸੀ ਧਿਰਾਂ ਵੱਲੋਂ ਦਬਾਅ ਹੇਠ ਆਕੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਪਰ ਸੀ.ਪੀ.ਆਈ ਦੀ ਸ਼ੁਰੂ ਤੋਂ ਹੀ ਇਹ ਸੋਚ ਰਹੀ ਹੈ ਕਿ ਚੰਗੀ ਰਾਜਸੀ ਦਿੱਖ ਅਤੇ ਚੰਗੇ ਸਦਾਚਾਰ ਵਾਲੇ ਪੰਚ—ਸਰਪੰਚ ਹੀ ਰਾਜ ਨੂੰ ਨਵੀਂ ਸਦੀਂ ਵਾਲੇ ਪਾਸੇ ਲਿਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਭਾਵੇਂ ਪੈਸੇ ਦੀ ਵਰਤੋਂ ਨਾਲ ਹਮੇਸ਼ਾ ਚੋਣਾਂ ਜਿੱਤੀਆਂ ਜਾਂਦੀਆਂ ਰਹੀਆਂ ਹਨ, ਪਰ ਉਹ ਰਾਜਨੀਤਿਕ ਧਿਰਾਂ ਨੂੰ ਇਨ੍ਹਾਂ ਚੋਣਾਂ ਵਿੱਚ ਪੈਸੇ ਅਤੇ ਨਸਿ਼ਆਂ ਦੀ ਵਰਤੋਂ *ਤੇ ਮੁਕੰਮਲ ਰੋਕ ਲਾਉਣ ਲਈ ਮਨਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਰਾਜਨੀਤੀ ਦਾ ਅਖਾੜਾ ਨਹੀਂ ਬਣਨੀਆਂ ਚਾਹੀਦੀਆਂ, ਸਗੋਂ ਐਸੇ ਉਮੀਦਵਾਰ ਮੈਦਾਨ ਵਿੱਚ ਉਤਰਨੇ ਚਾਹੀਦੇ ਹਨ, ਜੋ ਗ੍ਰਾਮ ਸਭਾ ਨੂੰ ਲਾਜ਼ਮੀ ਤੌਰ *ਤੇ ਪਿੰਡਾਂ ਵਿੱਚ ਹਾੜੀ—ਸਾਉਣੀ ਕਰਵਾਉਣ ਦਾ ਹਰ ਸੰਭਵ ਉਪਰਾਲਾ ਕਰਨਗੇ।
ਕਾਮਰੇਡ ਅਰਸ਼ੀ ਨੇ ਕਿਹਾ ਕਿ ਪੰਚਾਇਤ ਲੋਕਤੰਤਰ ਦਾ ਮੁੱਢਲਾ ਅੰਗ ਹੁੰਦੀਆਂ ਹਨ, ਜਿਸ ਕਰਕੇ ਪੰਜਾਬ ਅਤੇ ਦੇਸ਼ ਦੀ ਸਿਆਸਤ ਇਨਕਲਾਬੀ ਤਬਦੀਲੀ ਲਿਆਉਣ ਲਈ ਇਨ੍ਹਾਂ ਚੋਣਾਂ ਦਾ ਸਾਫ਼—ਸੁਥਰਾ ਹੋਣਾ ਬੇਹੱਦ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਬੇਸ਼ੱਕ ਅਧਿਕਾਰ ਵੱਧ ਦੇਣ ਦੇ ਕੁੱਝ ਯਤਨ ਹੋਏ ਹਨ, ਪਰ ਜੇਕਰ ਪੜ੍ਹੇ—ਲਿਖੇ ਉਮੀਦਵਾਰ ਅੱਗੇ ਆਉਣਗੇ ਤਾਂ ਹੀ ਅਜਿਹੇ ਅਧਿਕਾਰਾਂ ਦੀ ਸਹੀ ਢੰਗ ਨਾਲ ਵਰਤੋਂ ਹੋ ਸਕੇਗੀ।
ਉਨ੍ਹਾਂ ਕਿਹਾ ਕਿ ਦੇਸ਼ ਵਿ¤ਚ ਹਰ ਖੇਤਰ ਦੇ ਹੋ ਰਹੇ ਸਿਆਸੀਕਰਨ ਦੇ ਕਾਰਨ ਵਖ—ਵਖ ਵਰਗਾਂ ਵਿ¤ਚ ਸਿਆਸੀ ਲੋਕਾਂ ਵਲੋਂ ਵਡੀਆਂ ਪਾਕੇ ਰਾਜ ਕੀਤਾ ਜਾ ਰਿਹਾ ਹੈ, ਜਿਸ ਦੇ ਕਾਰਨ ਦੇਸ਼ ਵਿ¤ਚ ਭ੍ਰਿਸ਼ਟਾਚਾਰ, ਭੁਖਮਰੀ, ਬੇਰੁਜ਼ਗਾਰੀ, ਗੁੰਡਾਗਰਦੀ ਵਧ ਰਹੀ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਪੰਜਾਬ ਦੇ ਸਮੁਚੇ ਪਿµਡਾਂ ਦੇ ਵਿਕਾਸ ਲਈ ਚੋਣਾਂ ਦਰਮਿਆਨ ਸਮਾਜਿਕ ਪਖ ਵਾਲੇ ਉਮੀਦਵਾਰਾਂ ਨੂੰ ਅ¤ਗੇ ਲਿਆਂਦਾ ਜਾਵੇ ਤਾਂ ਜੋ ਸੇਵਾ ਭਾਵਨਾ ਨਾਲ ਪੰਜਾਬ ਅੰਦਰ ਇਕ ਨਸ਼ਾ ਰਹਿਤ ਅਤੇ ਬਿਨਾਂ ਪੈਸੇ ਚੋਣਾਂ ਕਰਵਾਈਆਂ ਜਾ ਸਕਣ। ਮੀਟਿੰਗ ਦੌਰਾਨ ਵਖ—ਵਖ ਜੋਨਾਂ ਦੀ ਨਿਸ਼ਾਨਦੇਹੀ ਕਰਕੇ ਪਾਰਟੀ ਵ¤ਲੋਂ ਜਿਲ੍ਹਾ ਪਧਰ ਤੇ ਉਮੀਦਵਾਰਾਂ ਨੂੰ ਖੜ੍ਹੇ ਕਰਨ ਪ੍ਰਤੀ ਵਿਚਾਰ ਚਰਚਾ ਕੀਤੀ ਗਈ।
ਸੀ.ਪੀ.ਆਈ. ਦੇ ਜਿਲ੍ਹਾ ਸਕ¤ਤਰ ਕ੍ਰਿਸ਼ਨ ਚੌਹਾਨ ਨੇ ਸµਬੋਧਨ ਕਰਦਿਆਂ ਕਿਹਾ ਕਿ ਰਾਜਨੀਤੀ ਨੂੰ ਵਪਾਰਕ ਰੂਪ ਦੇਣ ਵਾਲੇ ਲੋਕਾਂ ਤੋਂ ਪਾਸਾ ਵ¤ਟਣਾ ਚਾਹੀਦਾ ਹੈ, ਕਿਉਂਕਿ ਚੋਣਾਂ ਦਰਮਿਆਨ ਖਰਚੇ ਗਏ ਨਜਾਇਜ ਪੈਸੇ ਅਤੇ ਨਸ਼ੇ ਭ੍ਰਿਸ਼ਟਾਚਾਰ ਨੂੰ ਤਰਜੀਹ ਦਿµਦੇ ਹਨ। ਉਨ੍ਹਾਂ ਕਿਹਾ ਕਿ ਸੀ.ਪੀ.ਆਈ ਵ¤ਲੋਂ ਚµਗੀ ਦਿ¤ਖ ਵਾਲੇ ਅਤੇ ਯੋਗ ਉਮੀਦਵਾਰਾਂ ਨੂੰ ਚੋਣਾਂ ਵਿ¤ਚ ਉਤਾਰਿਆ ਜਾਵੇਗਾ।
ਇਸ ਮੌਕੇ ਸੀਤਾ ਰਾਮ ਗੋਬਿੰਦਪੁਰਾ,ਰੂਪ ਸਿੰਘ ਢਿਲੋਂ,ਵੇਦ ਪ੍ਰਕਾਸ਼,ਜਗਰਾਜ ਸਿੰਘ ਹੀਰਕੇ,ਦਰਸ਼ਨ ਪੰਧੇਰ,ਰਤਨ ਭੋਲਾ, ਰਵਿੰਦਰ ਕੌਰ,ਕਾਕਾ ਸਿੰਘ,ਦਲਜੀਤ ਮਾਨਸ਼ਾਹੀਆ,ਆਤਮਾ ਸਿੰਘ ਆਤਮਾ,ਗੁਰਦਿਆਲ ਸਿੰਘ,ਗੁਰਜੰਟ ਖਿਲਣ, ਕੇਵਲ ਐਮ.ਸੀ., ਜੀਤ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ, ਜੱਟਾ ਸਿਘ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਮਾਨਸਾ ਵਿਖੇ ਸੀ.ਪੀ.ਆਈ ਦੇ ਕੌਮੀ ਕੌਸਲ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਵਿਸ਼ਵ ਵਾਰਤਾ