ਚੇਨੱਈ, 7 ਅਗਸਤ – ਡੀ.ਐੱਮ.ਕੇ ਪ੍ਰਮੁੱਖ ਐਮ. ਕਰੁਣਾਨਿਧੀ ਦਾ ਅੱਜ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਕਰੁਣਾਨਿਧੀ ਦਾ ਪਿਛਲੇ 10 ਦਿਨਾਂ ਤੋਂ ਕਾਵੇਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।
ਉਹਨਾਂ ਨੇ ਅੱਜ ਸ਼ਾਮ 6:10 ਮਿੰਟ ਉਤੇ ਆਖਰੀ ਸਾਹ ਲਏ। ਇਸ ਦੌਰਾਨ ਕਰੁਣਾਨਿਧੀ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਸੂਬੇ ਵਿਚ ਸੋਗ ਦੀ ਲਹਿਰ ਦੌੜ ਗਈ। ਉਹਨਾਂ ਦੇ ਸਮਰਥਕ ਉਚੀ-ਉਚੀ ਰੋ ਰਹੇ ਸਨ।
ਦੱਸਣਯੋਗ ਹੈ ਕਿ ਉਹ 5 ਵਾਰੀ ਤਾਮਿਲਨਾਡੂ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।