ਬਰਮਿੰਘਮ, 4 ਅਗਸਤ – ਪਹਿਲੇ ਟੈਸਟ ਮੈਚ ਵਿਚ ਇੰਗਲੈਂਡ ਨੇ ਅੱਜ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਟੀਮ ਨੂੰ ਜਿੱਤਣ ਲਈ 194 ਦੌੜਾਂ ਦੀ ਲੋੜ ਸੀ ਤੇ ਸਮੁੱਚੀ ਟੀਮ 162 ਦੌੜਾਂ ਉਤੇ ਹੀ ਢੇਰ ਹੋ ਗਈ।
ਭਾਰਤ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 51 ਦੌੜਾਂ ਦਾ ਯੋਗਦਾਨ ਦਿੱਤਾ। ਕੋਹਲੀ ਦੇ ਆਉਟ ਹੋਣ ਮਗਰੋਂ ਸਾਰੀ ਟੀਮ ਬਿਖਰ ਗਈ ਤੇ ਇੰਗਲੈਂਡ ਨੇ ਇਸ ਮੈਚ ਉਤੇ ਕਬਜਾ ਕਰ ਲਿਆ। ਇੰਗਲੈਂਡ ਪੰਜ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੋ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਦਿਨੇਸ਼ ਕਾਰਤਿਕ 20 ਦੌੜਾਂ ਬਣਾ ਕੇ ਆਉਟ ਹੋ ਗਿਆ। ਉਸ ਤੋਂ ਮਗਰੋਂ ਕੋਹਲੀ 51, ਮੁਹੰਮਦ ਸ਼ਮੀ 0, ਈਸ਼ਾਂਤ ਸ਼ਰਮਾ 11 ਦੌੜਾਂ ਬਣਾ ਕੇ ਆਉਟ ਹੋਏ। ਬਾਅਦ ਵਿਚ ਹਾਰਦਿਕ ਪਾਂਡਿਆ ਨੇ 31 ਦੌੜਾਂ ਬਣਾਈਆ।