<h3><img class="alignnone size-medium wp-image-294" src="https://wishavwarta.in/wp-content/uploads/2017/08/r-ashvin-300x178.jpg" alt="" width="300" height="178" /></h3> <h3>ਬਰਮਿੰਘਮ 3 ਅਗਸਤ - ਅਸ਼ਵਿਨ ਤੇ ਇਸ਼ਾਂਤ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਨਾਲ ਪਹਿਲੇ ਟੈਸਟ ਮੈਚ ਵਿਚ ਭਾਰਤ ਨੇ ਆਪਣੀ ਪਕੜ ਮਜਬੂਤ ਕਰ ਲਈ ਹੈ। ਗੇਂਦਬਾਜ਼ ਆਰ. ਅਸ਼ਵਿਨ ਨੇ ਜਿਥੇ ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਆਉਟ ਕੀਤਾ ਉਥੇ ਇਸ਼ਾਂਤ ਸ਼ਰਮਾ ਨੇ 4 ਵਿਕਟਾਂ ਹਾਸਿਲ ਕਰਕੇ ਵਿਰੋਧੀ ਟੀਮ ਦਾ ਲੱਕ ਤੋੜ ਦਿਤਾ ਹੈ।</h3> <h3>ਖਬਰ ਲਿਖੇ ਜਾਣ ਤਕ ਇੰਗਲੈਂਡ ਨੇ 7 ਵਿਕਟਾਂ ਤੇ 131 ਦੌੜਾਂ ਬਣਾ ਲਈਆਂ ਸਨ ਤੇ ਉਸ ਦੀ ਕੁਲ ਲੀਡ 144 ਦੌੜਾਂ ਦੀ ਹੋ ਗਈ ਹੈ।</h3> <h3>ਇਸ ਦੌਰਾਨ ਖਰਾਬ ਰੌਸ਼ਨੀ ਕਾਰਨ ਮੈਚ ਰੋਕ ਦਿੱਤਾ ਗਿਆ ਹੈ।</h3>