12ਵੀਂ ਜਮਾਤ ਦਾ ਪੇਪਰ ਵਟਸਐਪ ‘ਤੇ ਲੀਕ
ਆਗਰਾ, 1 ਮਾਰਚ (IANS,ਵਿਸ਼ਵ ਵਾਰਤਾ) : ਉੱਤਰ ਪ੍ਰਦੇਸ਼ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਗਣਿਤ ਅਤੇ ਜੀਵ ਵਿਗਿਆਨ ਦੇ ਪ੍ਰਸ਼ਨ ਪੱਤਰ ਵੀਰਵਾਰ ਨੂੰ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਇਕ ਘੰਟੇ ਬਾਅਦ ਕਥਿਤ ਤੌਰ ‘ਤੇ ਇਕ ਵਟਸਐਪ ਗਰੁੱਪ ‘ਤੇ ਸ਼ੇਅਰ ਕੀਤੇ ਗਏ।ਆਗਰਾ ਦੇ ਜ਼ਿਲ੍ਹਾ ਸਕੂਲ ਇੰਸਪੈਕਟਰ (ਡੀਆਈਓਐਸ) ਨੇ ਆਗਰਾ ਦੇ ਫਤਿਹਪੁਰ ਸੀਕਰੀ ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਫਤਿਹਪੁਰ ਸੀਕਰੀ ਦੇ ਕਿਰੌਲੀ ਵਿੱਚ ਅਤਰ ਸਿੰਘ ਇੰਟਰ ਕਾਲਜ, ਰਾਜੌਲੀ ਦੇ ਪ੍ਰਿੰਸੀਪਲ, ਉਸ ਦਾ ਪੁੱਤਰ, ਜੋ ਸੰਸਥਾ ਵਿੱਚ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਦਾ ਹੈ, ਅਤੇ ਹੋਰਾਂ ਨੂੰ ਸ਼ਿਕਾਇਤ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੋਸ਼ ਹੈ ਕਿ ਪ੍ਰਿੰਸੀਪਲ ਦੇ ਬੇਟੇ ਵੱਲੋਂ ਵਟਸਐਪ ਗਰੁੱਪ ‘ਆਲ ਪ੍ਰਿੰਸੀਪਲ ਆਗਰਾ’ ‘ਤੇ ਪ੍ਰਸ਼ਨ ਪੱਤਰ ਪੋਸਟ ਕੀਤੇ ਗਏ ਸਨ।
ਸੈਕੰਡਰੀ ਸਿੱਖਿਆ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਅਤੇ ਪ੍ਰੀਖਿਆਵਾਂ ਦੇ ਆਬਜ਼ਰਵਰ ਨੇ ਕਿਹਾ ਕਿ ਅਸੀਂ ਘਟਨਾ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਸ ਅਨੁਸਾਰ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।