ਚੰਡੀਗੜ•, 30 ਜੁਲਾਈ:
ਆਈ.ਟੀ. ਅਤੇ ਆਈ.ਟੀ.ਈ.ਐਸ. ਉਦਯੋਗ ਨੂੰ ਹੁਲਾਰਾ ਦੇਣ ਵਾਸਤੇ ਪੰਜਾਬ ਮੰਤਰੀ ਮੰਡਲ ਨੇ ਐਸ.ਏ.ਐਸ. ਨਗਰ ਮੁਹਾਲੀ ਦੀ ਆਈ.ਟੀ. ਸਿਟੀ ਵਿੱਚ ਵਿਸ਼ਵਪੱਧਰੀ ਤਕਨਾਲੋਜੀ ਯੂਨੀਵਰਸਿਟੀ ਸਥਾਪਤ ਕਰਨ ਲਈ 40 ਏਕੜ ਜ਼ਮੀਨ ਅਲਾਟ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਹ ਯੂਨੀਵਰਸਿਟੀ ਆਈ.ਟੀ./ਕੰਪਿਊਟਰ ਕੰਪੋਨੈਂਟਸ ਦੀਆਂ ਡਿਗਰੀਆਂ ਪ੍ਰਦਾਨ ਕਰੇਗੀ।
ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਵਾਸਤੇ ਵੱਡੀ ਪੱਧਰ ‘ਤੇ ਪ੍ਰਚਾਰ ਦੇ ਰਾਹੀਂ ਖੁੱਲੀ ਮਾਰਕਿਟ ਵਿੱਚੋਂ ਯੂਨੀਵਰਸਿਟੀ ਦੀ ਸਥਾਪਤੀ ਲਈ ਪ੍ਰਸਤਾਵ ਪ੍ਰਾਪਤ ਕੀਤੇ ਜਾਣਗੇ। ਇਸ ਦੇ ਆਧਾਰ ‘ਤੇ ਨਿਵੇਦਨਕਾਰ ਨੀਤੀ ਦੇ ਅਨੁਸਾਰ ਭੁਗਤਾਨ ਕਰਨਗੇ ਅਤੇ ਉਨ•ਾਂ ਨੂੰ ਯੂਨੀਵਰਸਿਟੀ ਵਾਸਤੇ ਜ਼ਮੀਨ ਅਲਾਟ ਕੀਤੀ ਜਾਵੇਗੀ। ਇਨ•ਾਂ ਪ੍ਰਸਤਾਵਾਂ ਦਾ ਮੈਰਿਟ ਦੇ ਆਧਾਰ ‘ਤੇ ਅਧਿਐਨ ਕੀਤਾ ਜਾਵੇਗਾ। ਇਸ ਸਬੰਧੀ ਮਾਪਦੰਡਾਂ ਦਾ ਨੀਤੀ ਦੇ ਵਿੱਚ ਵਰਨਣ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸਤਾਵਾਂ ਬਾਰੇ ਵਿਭਾਗਾਂ ਦੀ ਪੜਤਾਲੀਆ ਕਮੇਟੀ ਅਧਿਐਨ ਕਰੇਗੀ ਅਤੇ ਤਕਨੀਕੀ ਤੌਰ ‘ਤੇ ਸਭ ਤੋਂ ਮਜ਼ਬੂਤ ਸੰਸਥਾ ਨੂੰ ਆਈ.ਟੀ. ਸਿਟੀ ਵਿੱਚ ਲਿਆਂਦਾ ਜਾਵੇਗਾ।
ਇਸ ਤੋਂ ਪਹਿਲਾਂ ਮੰਤਰੀ ਮੰਡਲ ਨੇ ਸਤੰਬਰ 2017 ਵਿੱਚ ਆਈ.ਟੀ. ਸਿਟੀ ਐਸ.ਏ.ਐਸ. ਨਗਰ ਵਿਖੇ ਆਈ.ਟੀ. ਅਤੇ ਆਈ.ਟੀ. ਨਾਲ ਸਬੰਧਤ ਸੇਵਾਵਾ ਬਾਰੇ ਵਿਸ਼ਵ ਪੱਧਰ ਤਕਨਾਲੋਜੀ ਯੂਨੀਵਰਸਿਟੀ ਸਥਾਪਤ ਕਰਨ ਵਾਸਤੇ 50 ਏਕੜ ਜ਼ਮੀਨ ਮੁਹੱਈਆ ਕਰਾਉਣ ਦੀ ਆਗਿਆ ਦਿੱਤੀ ਹੈ। ਇਹ ਜ਼ਮੀਨ ਖੁੱਲੀ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਪਹਿਲਾਂ ਹੀ ਅਲਾਟ ਕੀਤੀ ਗਈ ਹੈ। ਹੁਣ ਕੁਝ ਹੋਰ ਸੰਸਥਾਵਾਂ ਨੇ ਵੀ ਆਈ.ਟੀ. ਸਿਟੀ ਮੁਹਾਲੀ ਵਿਖੇ ਹੋਰ ਯੂਨੀਵਰਸਿਟੀ ਸਥਾਪਤ ਕਰਨ ਲਈ ਇੱਛਾ ਜਤਾਈ ਹੈ।
ਗੌਰਤਲਬ ਹੈ ਕਿ ਸਰਕਾਰ ਨੇ ਆਈ.ਟੀ. ਅਤੇ ਆਈ.ਟੀ.ਈ.ਐਸ. ਉਦਯੋਗ ਦੀ ਮਹੱਤਤਾ ਦੀ ਸ਼ਨਾਖ਼ਤ ਕੀਤੀ ਹੈ ਅਤੇ ਇੰਡਸਟ੍ਰਿਅਲ ਪ੍ਰੋਮੋਸ਼ਨ ਨੀਤੀ 2013 ‘ਤੇ ਜ਼ੋਰ ਦਿੱਤਾ। ਆਈ.ਟੀ. ਨੀਤੀ 2013 ਮੁਹਾਲੀ ਵਿਖੇ ਮੌਜੂਦਾ ਆਈ.ਟੀ. ਉਦਯੋਗ ਦੇ ਪਸਾਰ ਦੀ ਤਵੱਕੋ ਕਰਦੀ ਹੈ ਤਾਂ ਜੋ ਇਸ ਨੂੰ ਦੇਸ਼ ਦੀ ਸਭ ਤੋਂ ਵਧੀਆ ਆਈ.ਟੀ. ਹੱਬ ਬਣਾਇਆ ਜਾ ਸਕੇ।
ਆਈ.ਟੀ. ਸੇਵਾਵਾਂ, ਆਈ.ਟੀ.ਈ.ਐਸ., ਬਾਇਓਤਕਨਾਲੋਜੀ (ਗੈਰਪ੍ਰਦੁਸ਼ਿਤ) ਅਤੇ ਗੈਰਪ੍ਰਦੁਸ਼ਿਤ ਖੋਜ਼ਾਂ ਲਈ ਸੁਵਿਧਾਵਾਂ ਦੇ ਵਿਕਾਸ ਦੇ ਆਧਾਰਤ ਤਕਨਾਲੋਜੀ ਨੂੰ ਬੜ•ਾਵਾ ਦੇਣ ਲਈ ਮੁਹਾਲੀ ਵਿਖੇ ਆਈ.ਟੀ. ਸਿਟੀ ਵਿਕਸਿਤ ਕੀਤੀ ਗਈ ਸੀ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...