ਲੰਡਨ 21 ਜੁਲਾਈ – ਮਹਿਲਾ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਮੈਚ 1-1 ਨਾਲ ਬਰਾਬਰੀ ਨਾਲ ਖਤਮ ਹੋ ਗਿਆ।
ਭਾਰਤ ਵੱਲੋਂ ਪਹਿਲਾ ਗੋਲ 25ਵੇਂ ਮਿੰਟ ਨੇਹਾ ਗੋਇਲ ਨੇ ਕੀਤਾ। ਇਸ ਗੋਲ ਤੋਂ ਬਾਅਦ ਟੀਮ ਇੰਡੀਆ ਜਿੱਤ ਵੱਲ ਵੱਧ ਰਹੀ ਸੀ ਕਿ 52ਵੇਂ ਮਿੰਟ ਵਿਚ ਇੰਗਲੈਂਡ ਨੇ ਗੋਲ ਕਰਕੇ ਸਕੋਰ ਨੂੰ 1-1 ਨਾਲ ਬਰਾਬਰ ਕਰ ਦਿੱਤਾ।