
ਰਾਏਪੁਰ 21 ਜੁਲਾਈ – ਛੱਤੀਸਗੜ ਦੇ ਰਾਏਪੁਰ ਵਿਖੇ ਅੱਜ ਵਾਪਰੇ ਵੱਡੇ ਹਾਦਸੇ ਵਿਚ 15 ਸਕੂਲੀ ਬੱਚੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਛੋਟੇ ਹਾਥੀ ਵਿਚ ਸਵਾਰ ਹੋ ਕੇ ਸਕੂਲੀ ਬੱਚੇ ਜਾ ਰਹੇ ਸਨ ਕਿ ਇਹ ਬੇਕਾਬੂ ਹੋ ਕੇ ਲਗਪਗ 30 ਫੁੱਟ ਹੇਠਾਂ ਜਾ ਡਿੱਗਿਆ।
ਇਸ ਹਾਦਸੇ ਵਿਚ ਜ਼ਖਮੀ ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਜਿਥੇ ਕਈ ਬੱਚੇ ਗੰਭੀਰ ਰੂਪ ਵਿਚ ਹਨ।





















