ਡਬਲਿਨ 29 ਜੂਨ – ਭਾਰਤ ਤੇ ਆਇਰਲੈਂਡ ਵਿਚਾਲੇ 2 ਟੀ-20 ਮੈਚਾਂ ਦੀ ਲੜੀ ਦਾ ਦੂਸਰਾ ਮੈਚ ਅੱਜ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਖੇਡਿਆ ਜਾਵੇਗਾ।
ਦੱਸਣਯੋਗ ਹੈ ਕਿ ਟੀਮ ਇੰਡੀਆ ਪਹਿਲਾ ਮੈਚ ਜਿੱਤ ਕੇ ਲੜੀ ਵਿਚ 1-0 ਨਾਲ ਅੱਗੇ ਚੱਲ ਰਹੀ ਹੈ। ਅਜਿਹੇ ਵਿਚ ਉਸ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਲੜੀ ਆਪਣੇ ਨਾਮ ਕਰਨ ਉਤੇ ਹੋਣਗੀਆਂ।