• Latest
  • Trending
ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ – ਗੁਰਭਜਨ ਗਿੱਲ

ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ – ਗੁਰਭਜਨ ਗਿੱਲ

3 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

2 hours ago
ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

2 hours ago
ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

3 hours ago
Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

4 hours ago
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

4 hours ago
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

4 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

5 hours ago
PSEB ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲ 2027 ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

PSEB ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲ 2027 ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

5 hours ago
3 ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ‘ਤੇ ਕਿਸਾਨਾਂ ਵਿੱਚ ਰੋਸ ; ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

3 ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ‘ਤੇ ਕਿਸਾਨਾਂ ਵਿੱਚ ਰੋਸ ; ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

5 hours ago
ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ; 6,874 ਮਾਮਲੇ ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ; 6,874 ਮਾਮਲੇ ਦਰਜ

6 hours ago
ਅਸਾਮ ਰਾਈਫਲਜ਼ ਵੱਲੋਂ 7.20 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ 

ਅਸਾਮ ਰਾਈਫਲਜ਼ ਵੱਲੋਂ 7.20 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ 

6 hours ago
Hindi News
English News
Friday, November 20, 2026
No Result
View All Result
16 °c
Chandigarh
20 ° Sat
20 ° Sun
20 ° Mon
19 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ – ਗੁਰਭਜਨ ਗਿੱਲ

August 10, 2023
in ਸਾਹਿਤਕ, ਖਬਰਾਂ
ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ – ਗੁਰਭਜਨ ਗਿੱਲ

ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ – ਗੁਰਭਜਨ ਗਿੱਲ

ਚੰਡੀਗੜ੍ਹ,10ਅਗਸਤ(ਵਿਸ਼ਵ ਵਾਰਤਾ)- ਪਹਿਲੀ ਵਾਰ ਡਾਃ ਆਤਮ ਹਮਰਾਹੀ ਜੀ ਦੇ ਮੂੰਹੋਂ ਬਾਬੂ ਰਜਬ ਅਲੀ ਜੀ ਦਾ ਨਾਮ ਸੁਣਿਆ ਸੀ। ਉਨ੍ਹਾਂ ਰਾਹੀ ਹੀ ਪਹਿਲੀ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਾਃ ਮ ਸ ਰੰਧਾਵਾ ਸਨਮੁਖ ਬਾਬੂ ਰਜਬ ਅਲੀ ਜੀ ਦੇ ਸ਼ਾਗਿਰਦ ਗੁਰਦੇਵ ਸਿੰਘ ਸਾਹੋਕੇ ਤੇ ਸਾਥੀਆਂ ਨੇ ਉਨ੍ਹਾਂ ਦਾ ਕਲਾਮ ਕਵੀਸ਼ਰੀ ਸਰੂਪ ਵਿੱਚ ਸੁਣਾਇਆ ਸੀ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸੇ ਜਥੇ ਨੂੰ ਡਾਃ ਆਤਮ ਹਮਰਾਹੀ ਰਾਹੀਂ ਅੰਮ੍ਰਿਤਸਰ ਵਿਖੇ ਬੁਲਾ ਕੇ ਸਰੋਤਿਆ ਸਨਮੁਖ ਪੇਸ਼ ਕੀਤਾ। ਡਾਃ ਰੁਲੀਆ ਸਿੰਘ ਸਿੱਧੂ ਨੇ ਬਾਬੂ ਰਜਬ ਅਲੀ ਤੇ ਪਹਿਲੀ ਪੀ ਐੱਚ ਡੀ ਕਰਕੇ ਇਤਿਹਾਸ ਰਚਿਆ। ਹੁਣ ਅਨੇਕਾਂ ਲੋਕ ਪੀ ਐੱਚ ਡੀ ਤੇ ਐੱਮ ਫਿੱਲ ਦੀ ਡਿਗਰੀ ਕਰ ਚੁਕੇ ਹਨ।

ਬਾਬੂ ਰਜਬ ਅਲੀ ਜੋ ਬਾਬੂ ਜੀ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਪੰਜਾਬ ਅਤੇ ਖ਼ਾਸ ਕਰ ਮਾਲਵੇ ਦੇ ਇੱਕ ਉੱਘੇ ਕਵੀਸ਼ਰ ਸਨ। ਉਹਨਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ।
ਬਾਬੂ ਰਜਬ ਅਲੀ ਜੀ ਦਾ ਜਨਮ ਦਾ ਨਾਮ
ਰਜਬ ਅਲੀ ਖ਼ਾਨ
ਸੀ ਪਰ ਉਹ ਪੂਰੀ ਉਮਰ ਬਾਬੂ ਰਜਬ ਅਲੀ ਦੇ ਨਾਮ ਨਾਲ ਜਾਣੇ ਜਾਂਦੇ ਰਹੇ।

10 ਅਗਸਤ 1894 ਨੂੰ
ਸਾਹੋਕੇ, ਜ਼ਿਲਾ ਫ਼ਿਰੋਜ਼ਪੁਰ (ਹੁਣ, ਜ਼ਿਲਾ ਮੋਗਾ) ਵਿੱਚ ਜਨਮੇ ਬਾਬੂ ਰਜਬ ਅਲੀ ਮਈ 6, 1979 ਨੂੰ 84ਸਾਲ ਦੀ ਉਮਰ ਭੋਗ ਕੇ ਸਾਨੂੰ ਸਦਾ ਲਈ ਛੱਡ ਗਏ।
ਪਿਤਾ ਧਮਾਲੀ ਖ਼ਾਨ ਦੇ ਘਰ ਮਾਂ ਜੀਉਣੀ ਦੀ ਕੁੱਖੋਂ ਬਰਤਾਨਵੀ ਪੰਜਾਬ ਦੇ ਜ਼ਿਲਾ ਫ਼ਿਰੋਜ਼ਪੁਰ (ਹੁਣ ਮੋਗਾ) ਦੇ ਪਿੰਡ ਸਾਹੋਕੇ ਵਿਖੇ ਜਨਮੇ ਬਾਬੂ ਜੀ ਦੀਆਂ ਚਾਰ ਭੈਣਾਂ ਅਤੇ ਇੱਕ ਛੋਟਾ ਭਰਾ ਸੀ। ਉਸ ਦੇ ਚਾਚਾ ਹਾਜੀ ਰਤਨ ਵੀ ਕਵੀਸ਼ਰ ਸਨ।
ਉਹਨਾਂ ਨੇ ਨੇੜਲੇ ਪਿੰਡ ਬੰਬੀਹਾ ਭਾਈ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਫਿਰ 1912 ਵਿੱਚ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਤੋਂ ਦਸਵੀਂ ਪਾਸ ਕੀਤੀ।
ਉਹ ਚੰਗੇ ਅਥਲੀਟ ਅਤੇ ਫ਼ੁੱਟਬਾਲ ਖਿਡਾਰੀ ਸਨ ਅਤੇ ਆਪਣੇ ਸਕੂਲ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਸਨ। ਬਾਅਦ ਗੁਜਰਾਤ (ਹੁਣ ਪਾਕਿਸਤਾਨ)ਜ਼ਿਲੇ ਦੇ ਰਸੂਲ ਇੰਜਨੀਰਿੰਗ ਸਕੂਲ ਤੋਂ ਸਿਵਲ ਇੰਜਨੀਅਰਿੰਗ ਪਾਸ ਕੀਤੀ ਜਿਸ ਨੂੰ ਉਸ ਵੇਲ਼ੇ ਪੰਜਾਬ ਵਿੱਚ ਓਵਰਸੀਅਰੀ ਕਿਹਾ ਜਾਂਦਾ ਸੀ। ਆਪ ਨੇ ਪੰਜਾਬ ਦੇ ਸਿੰਚਾਈ ਮਹਿਕਮੇ ਵਿੱਚ ਸਾਰੀ ਉਮਰ ਓਵਰਸੀਅਰ ਦੀ ਨੌਕਰੀ ਕੀਤੀ। ਲੰਮਾ ਸਮਾਂ ਉਹ ਅਖਾੜਾ(ਜਗਰਾਉਂ) ਵਿਖੇ ਵੀ ਨੌਕਰੀ ਕਰਦੇ ਰਹੇ।
ਜਗਰਾਉਂ ਦੀ ਵਰਤਮਾਨ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਇਹ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਗਪਗ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅਖਾੜਾ ਪੁਲ ਦਾ ਨਾਮ ਬਾਬੂ ਰਜਬ ਅਲੀ ਦੇ ਨਾਮ ਕਰਨ ਦੀ ਬੇਨਤੀ ਕੀਤੀ ਹੋਈ ਹੈ। ਰੱਬ ਕਰੇ, ਇਹ ਬੇਨਤੀ ਪਰਵਾਨ ਹੋਵੇ।

ਬਾਬੂ ਰਜਬ ਅਲੀ ਜੀ ਦੇ ਚਾਰ ਵਿਆਹ, ਦੌਲਤ ਬੀਬੀ, ਭਾਗੋ ਬੇਗਮ, ਰਹਿਮਤ ਬੀਬੀ ਅਤੇ ਫ਼ਾਤਿਮਾ ਨਾਲ਼ ਹੋਏ ਅਤੇ ਇਹਨਾਂ ਦੇ ਘਰ ਚਾਰ ਪੁੱਤਰ, ਅਦਾਲਤ ਖ਼ਾਨ, ਅਲੀ ਸਰਦਾਰ, ਸ਼ਮਸ਼ੇਰ ਖ਼ਾਨ ਅਤੇ ਅਕਾਲ ਖ਼ਾਨ ਅਤੇ ਦੋ ਧੀਆਂ, ਸ਼ਮਸ਼ਾਦ ਬੇਗਮ ਅਤੇ ਗੁਲਜ਼ਾਰ ਬੇਗਮ ਨੇ ਜਨਮ ਲਿਆ।

ਬਾਬੂ ਜੀ ਆਪਣੀ ਪਹਿਲੀ ਕਵਿਤਾ, ਹੀਰ ਬਾਬੂ ਰਜਬ ਅਲੀ, ਨਾਲ਼ ਕਵੀਸ਼ਰੀ ਦੀ ਦੁਨੀਆਂ ਵਿੱਚ ਦਾਖ਼ਲ ਹੋਏ ਅਤੇ 1940 ਵਿੱਚ ਆਪਣੀ ਸਿਰਜਣਾ ਨਾਲ਼ ਸਮਝੌਤਾ ਨਾ ਕਰਦੇ ਹੋਏ ਨੌਕਰੀ ਛੱਡ ਦਿੱਤੀ।

ਬਾਬੂ ਜੀ ਪੰਜਾਬੀ ਅਤੇ ਉਰਦੂ ਅਤੇ ਕੁਝ ਕੁ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਵੀ ਜਾਣਦੇ ਸਨ ਪਰ ਉਹਨਾਂ ਦੀ ਕਵਿਤਾ ਦਾ ਸਿਰਫ਼ ਪੰਜਾਬੀ ਵਿੱਚ ਹੋਣਾ ਪੰਜਾਬ ਅਤੇ ਪੰਜਾਬੀ ਪ੍ਰਤੀ ਉਹਨਾਂ ਦੇ ਪਿਆਰ ਨੂੰ ਜ਼ਾਹਰ ਕਰਦਾ ਹੈ।
ਉਹਨਾਂ ਨੇ ਤਕਰੀਬਨ ਇੱਕ ਦਰਜਨ ਕਿੱਸੇ ਅਤੇ ਕਵਿਤਾਵਾਂ ਦੀਆਂ ਕਈ ਪੁਸਤਕਾਂ ਲਿਖੀਆਂ।
ਮੁੱਖ ਤੌਰ ’ਤੇ ਉਹਨਾਂ ਹਿੰਦੂ ਮਿਥਿਹਾਸ ਜਿਵੇਂ ਕਿ ਰਮਾਇਣ, ਪੂਰਨ ਭਗਤ ਅਤੇ ਕੌਲਾਂ, ਇਸਲਾਮੀ ਪੈਗੰਬਰ ਅਤੇ ਲੋਕ-ਨਾਇਕਾਂ ਜਿਵੇਂ ਕਿ ਮੁਹੰਮਦ ਸਾਹਿਬ, ਹਸਨ ਹੁਸੈਨ, ਦਹੂਦ ਬਾਦਸ਼ਾਹ ਅਤੇ ਸਿੱਖ ਇਤਿਹਾਸ ਅਤੇ ਨਾਇਕਾਂ ਜਿਵੇਂ ਗੁਰੂ ਅਰਜਨ ਦੇਵ ਦੀ ਸ਼ਹੀਦੀ, ਸਾਕਾ ਸਰਹਿੰਦ, ਸਾਕਾ ਚਮਕੌਰ, ਬਿਧੀ ਚੰਦ, ਭਗਤ ਸਿੰਘ ਅਤੇ ਦੁੱਲਾ ਭੱਟੀ ਆਦਿ ਬਾਰੇ ਕਵਿਤਾਵਾਂ ਅਤੇ ਕਿੱਸੇ ਲਿਖੇ ਅਤੇ ਗਾਏ। ਇਸ ਤੋਂ ਬਿਨਾਂ ਉਹਨਾਂ ਨੇ ਪੰਜਾਬ ਦੀ ਤਕਰੀਬਨ ਹਰ ਪ੍ਰੀਤ-ਕਹਾਣੀ ਬਾਰੇ ਕਵਿਤਾਵਾਂ ਲਿਖੀਆ ਜਿੰਨ੍ਹਾਂ ਵਿੱਚ ਹੀਰ ਰਾਂਝਾ, ਸੋਹਣੀ ਮਹੀਵਾਲ ਅਤੇ ਮਿਰਜ਼ਾ ਸਾਹਿਬਾਂ ਦੇ ਨਾਂ ਸ਼ਾਮਲ ਹਨ।

ਉਹਨਾਂ ਨੇ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਰਚੇ।ਅੱਜ ਵੀ ਪੰਜਾਬ ਦੇ ਬਹੁਤ ਕਵੀਸ਼ਰ ਅਤੇ ਉਹਨਾਂ ਦੇ ਵਿਦਿਆਰਥੀ ਉਹਨਾਂ ਦੀਆਂ ਲਿਖਤਾਂ ਨੂੰ ਹੀ ਗਾਉਂਦੇ ਹਨ
ਕਵੀਸ਼ਰ ਸੁਖਵਿੰਦਰ ਸਿੰਘ (ਪੱਕਾ ਕਲਾਂ) ਬਠਿੰਡਾ ਨੇ ਉਹਨਾਂ ਦੀ ਜ਼ਿੰਦਗੀ ਅਤੇ ਕੰਮਾਂ ’ਤੇ ਸੰਗਮ ਪਬਲੀਕੇਸ਼ਨਜ਼, ਸਮਾਣਾ ਰਾਹੀਂ ਕਈ ਕਿਤਾਬਾਂ ਛਪਵਾਈਆਂ ਹਨ। ਇਨ੍ਰਾਂ ਵਿੱਚੋਂ ਇੱਕ ਪੁਸਤਕ ਦਾ ਮੁੱਖ ਬੰਦ ਲਿਖਣ ਦਾ ਮੈਨੂੰ ਵੀ ਮਾਣ ਮਿਲਿਆ ਸੀ। ਉਨ੍ਹਾ ਦੀਆਂ ਚੋਣਵੀਆਂ ਕਿਤਾਬਾਂ ਹਨ
ਅਲਬੇਲਾ ਰਜਬ ਅਲੀ,ਅਨਮੋਲ ਰਜਬ ਅਲੀ,ਅਣਖੀਲਾ ਰਜਬ ਅਲੀ
ਰੰਗੀਲਾ ਰਜਬ ਅਲੀ,ਅਨੋਖਾ ਰਜਬ ਅਲੀ,ਦਸਮੇਸ਼ ਮਹਿਮਾ ਤੇ ਬਾਬੂ ਰਜਬ ਅਲੀ ਦੇ ਕਿੱਸੇ।
ਇਸ ਵਿੱਚ ਬਹੁਤੀ ਜਾਣਕਾਰੀ ਵਿਕੀਪੀਡੀਆ ਚੋਂ ਲੈ ਕੇ ਵਰਤ ਰਿਹਾਂ।
ਉਨ੍ਹਾਂ ਦੀ ਪੋਤਰੀ ਰੇਹਾਨਾ ਰਜਬ ਅਲੀ ਸਾਹੀਵਾਲ ਰਹਿੰਦੀ ਹੈ। ਪਿਛਲੇ ਸਾਲ ਲਾਹੌਰ ਵਿੱਚ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ ਮੈਨੂੰ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਨੂੰ ਲਾਹੌਰ ਉਚੇਚਾ ਮਿਲਣ ਆਈ। ਏਧਰਲੇ ਪੰਜਾਬ ਦੀ ਧੀ ਮੰਨ ਕੇ ਉਸ ਨੂੰ ਅਸਾਂ ਸਾਰਿਆਂ ਰਲ਼ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਦਾ ਸ਼ਗਨ ਦਿੱਤਾ।
ਪਾਕਿਸਤਾਨ ਵਿੱਚ ਅਜੇ ਤੀਕ ਵੀ ਬਹੁਤੇ ਲੋਕ ਬਾਬੂ ਰਜਬ ਅਲੀ ਦੀ ਅਦਬੀ ਹਸਤੀ ਤੋਂ ਨਾ ਵਾਕਿਫ਼ ਹਨ। ਹੁਣ ਅਸਾਂ ਕੋਸ਼ਿਸ਼ ਆਰੰਭੀ ਹੈ। ਆਸਿਫ਼ ਰਜ਼ਾ ਨੇ ਉਨ੍ਹਾਂ ਦਾ ਕਾਫ਼ੀ ਕਲਾਮ ਸ਼ਾਹਮੁਖੀ ਚ ਕਰ ਦਿੱਤਾ ਹੈ। ਮੁਨੀਰ ਹੋਸ਼ਿਆਰਪੁਰੀਆ ਨੇ ਵੀ ਕਿੱਸਾ ਹੀਰ ਰਾਂਝਾ ਸ਼ਾਹਮੁਖੀ ਚ ਤਿਆਰ ਕਰ ਲਿਐ। ਨੇੜ ਭਵਿੱਖ ਚ ਗੱਲ ਅੱਗੇ ਤੁਰੇਗੀ ਲਾਜ਼ਮੀ।

ਬਾਬੂ ਰਜਬ ਅਲੀ ਜੀ ਦੀ ਅਮਰ ਰਚਨਾ

ਆਵੇ ਵਤਨ ਪਿਆਰਾ ਚੇਤੇ

॥ਤਰਜ਼ ਅਮੋਲਕ॥

ਮੰਨ ਲਈ ਜੋ ਕਰਦਾ ਰੱਬ ਪਾਕਿ ਐ ।
ਆਉਂਦੀ ਯਾਦ ਵਤਨ ਦੀ ਖ਼ਾਕ ਐ ।
ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।
ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।
ਭੜਥਾ ਬਣ ਗਈ ਦੇਹੀ ਐ ।
ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?

ਜਾਂਦੇ ਲੋਕ ਨਗਰ ਦੇ ਰਸ ਬੂ ।
ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।
ਹੋ ਗਿਆ ਜਿਗਰ ਫਾੜੀਉਂ-ਫਾੜੀ ।
ਵੱਢਦੀ ਚੱਕ ਚਿੰਤਾ ਬਘਿਆੜੀ,
ਹੱਡੀਆਂ ਸਿੱਟੀਆਂ ਚੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਸੋਹਣੀਏ ‘ਸਾਹੋ’ ਪਿੰਡ ਦੀਏ ਵੀਹੇ ।
ਬਚਪਨ ਦੇ ਵਿਚ ਪੜ੍ਹੇ ‘ਬੰਬੀਹੇ’ ।
ਚੂਰੀ ਖੁਆ ਮਾਂ ਪਾਤੇ ਰਸਤੇ ।
ਚੱਕ ਲਏ ਕਲਮ ਦਵਾਤਾਂ ਬਸਤੇ ।
ਸ਼ੇਰ, ਨਿਰੰਜਣ, ਮਹਿੰਗੇ ਨੇ ।
ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ ।

ਪੰਜ ਪਾਸ ਕਰਕੇ ਤੁਰ ਗਏ ਮੋਗੇ ।
ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ ।
ਪੈਸੇ ਖਾ ਮਠਿਆਈਆਂ ਬਚਦੇ ।
ਵੇਂਹਦੇ ਸ਼ਹਿਰ ਸੜਕ ਪਰ ਨਚਦੇ,
ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਕਰ ਐਂਟਰੈਂਸ ਪਾਸ ਸਕੂਲੋਂ ।
ਓਵਰਸੀਅਰ ਬਣੇਂ ਰਸੂਲੋਂ ।
ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ ।
ਦੌਲਤ ਪਾਣੀ ਵਾਂਗੂੰ ਵਰਤੀ ।
ਬਹੁਤ ਬਹਾਰਾਂ ਮਾਣੀਆਂ ।
ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ ।

ਬਦਲੇ ਜਗਰਾਵਾਂ ਕੋਲੇ ‘ਖਾੜੇ’ ।
ਵਰ੍ਹਦੀਆਂ ਕਣੀਆਂ ਰੂਪ ਦੀਆਂ ‘ਤਿਹਾੜੇ’ ।
ਅਫ਼ਲਾਤੂਨ ਵਰਗੀਆਂ ਅਕਲਾਂ ।
ਗੱਭਰੂ ਮੁਟਿਆਰਾਂ ਪਰ ਸ਼ਕਲਾਂ,
ਸੋਹਣੀ ਬਣ ਗਈ ਛੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਜਬ ਜੰਗ ਕਰਦੇ ਬਿਰਟਸ਼-ਜਰਮਣ ।
‘ਬਸਰੇ’ ਵਗ ਗਿਆ ਮਾਂ ਦਾ ਸਰਬਣ ।
ਮੁਲਕ ਉਹ ਕੋਹਾਂ ਕਾਫ਼ਾਂ ਤੋਂ ਨੇੜੇ ।
ਮਾਰੇ ਸਬਜ਼ ਸ਼ਹਿਰ ਵੱਲ ਗੇੜੇ,
ਵਹਾਂ ਟਿਕਾਣੇ ਪਰੀਆਂ ਦੇ ।
ਅਜਬ ਨਜਾਰੇ ਦੇਖੇ, ਰੱਬ ਦੀਆਂ ਕਾਰਾਗਰੀਆਂ ਦੇ ।

ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ ।
ਪਿੰਡ ਦੀਆਂ ਮਿੱਟੀਆਂ, ਖੰਡ ਦੀਆਂ ਡਲੀਆਂ ।
ਬਾਂਕੇ ਗੱਭਰੂ ਦਿਲ ਨੂੰ ਮੋਹਣੇ ।
ਬਿਲਡਿੰਗ ਨਿਊਯਾਰਕ ਤੋਂ ਸੋਹਣੇ,
ਰਹੇ ਚੁਬਾਰੇ ਫੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਮੁਕਤਸਰ, ਢਿੱਪਾਂ ਵਾਲੀ, ਮਹਾਂ ਵੱਧਰ ।
ਨੀਤਾਂ ਸਾਫ਼, ਦਿਲਾਂ ਦੇ ਪੱਧਰ ।
ਲੋਗ ਐ ਇਨ ਨਗਰਾਂ ਦੇ ਦਾਤੇ ।
ਮਾਘੀ ਨ੍ਹਾਉਣ ‘ਤੇ ਬੋਹਲ ਲੁਟਾ ਤੇ ।
ਦਾਣੇ ਪੀਹਣ ਮਸ਼ੀਨਾਂ ਤੇ ।
ਬਚੜੇ ਜਿਉਣ ਸਦਾ ਸੁਖ ਮਾਣਨ, ਬਣ ਗਿਆ ਸੁਰਗ ਜ਼ਮੀਨਾਂ ਤੇ ।

ਖ਼ੁਸ਼ੀਆਂ ਕਰਨ ਦੀਵਾਨ ਲਗਾਉਂਦੇ ।
ਸੈਣੇ ਵਜਦੇ ਸ਼ਬਦ ਸੁਣਾਉਂਦੇ ।
ਆਉਂਦੇ ਪਰਚਾਰਕ ਤੇ ਢਾਡੀ,
ਤੜਕੇ ਉੱਠ ਕੇ ਧੋਂਦੇ ਬਾਡੀ,
ਸ਼ਾਇਰ ਸੁਣਾਉਂਦੇ ਕਬਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਆ ਗਏ ਬਦਲ ਮੁਕਤਸਰੋਂ ‘ਢਹਿਪਈ’ ।
ਬਾਗ਼ੀਂ ਬੁਲਬੁਲ ਕਰੇ ਚਹਿਚਹਿ ਪਈ ।
ਵੇਖੇ ਕੋਟ ਫ਼ਰੀਦ ਦੁਸਹਿਰੇ ।
ਹੋਵਣ ਲਗਦੇ ਫ਼ੈਰ ਦੁਪਹਿਰੇ,
ਤੋਪਚੀ ਤੋਪ ਚਲਾਵਣ ਜੀ ।
ਪਾਪ ਕਰਿਉ ਨਾ, ਪਾਪੀ, ਹਰ ਸਾਲ ਸੜਦਾ ਰਾਵਣ ਜੀ ।

ਆ ਗਏ ‘ਕੈਰੇ’ ਬੜੀ ਆਬਾਦੀ,
ਚਾਹਾਂ ਪੀ ਕੇ ਗੁੱਡਣ ਕਮਾਦੀ ।
ਲਾ ਲਏ ਖੇਤ-ਖੇਤ ਵਿੱਚ ਕੂੰਏਂ,
ਖੰਡ ਦੀਆਂ ਡਲੀਆਂ ਨਿਕਲਣ ਧੂੰਏਂ,
ਖਾਂਡ ਬਣਾਉਂਦੇ ਸਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਫੇਰ ਮੈਨੂੰ ‘ਚੱਕ’ ਦਾ ਸੈਕਸ਼ਨ ਦੇ ਗੇ ।
ਜੱਗੂ ਰਾਮਣ ਜਾਂਦੇ ਬੇਗੇ ।
ਸੋਹਣੇ ਮਿਰਜ਼ੇ ਵਰਗੇ ਲਾੜੇ,
ਬੱਬਰ ਮਾਰ ਸੰਗੀਨਾਂ ਪਾੜੇ,
ਚੜ੍ਹ ਕੇ ‘ਚੱਕ’ ਨੂੰ ਜਾਣਾ ਸੀ ।
ਪੁਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ ।

ਜਾਂ ਮੈਂ ਆਉਂਦੇ ਵੇਖੇ ਜਮ ‘ਜਹੇ ।
ਮੇਰੇ ਉਖੜੇ ਫਿਰਦੇ ਦਮ ਜਹੇ ।
ਦੂਰੋਂ ਵੇਖ ਮੈਂ ਦੇ ਗਿਆ ਤੀੜਾਂ ।
ਮੇਰੀਆਂ ਪੈਂਦੀਆਂ ਜਾਣ ਪਦੀੜਾਂ,
ਉਡਦੀ ਜਾਂਦੀ ਗੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

‘ਸੀਤੋ’, ‘ਬਿਸ਼ਨਪੁਰੇ’, ‘ਸੁਖਚੈਨ’ ਐ ।
ਏਧਰ ਮਿਰਗ ਜ਼ਿਆਦਾ ਰਹਿਣ ਐ ।
ਮੁਛਦੇ ਫਿਰਦੇ ਹਾੜੀ ਸਾਉਣੀ ।
ਹੀਰਿਆਂ ਹਰਨਾਂ ਜਿਹਾਂ ਦੀ ਛਾਉਣੀ ।
ਹੈ ਵਿੱਚ ਖੁਲ੍ਹੀਆਂ ਰੋਹੀਆਂ ਦੇ ।
ਵੜਨ ਨਾ ਦੇਣ ਸ਼ਿਕਾਰੀ, ਬਾਰਾਂ ਪਿੰਡ ਬਿਸ਼ਨੋਈਆਂ ਦੇ ।

‘ਤਿਹੁਣੇ’, ‘ਰਾਇਕੇ’, ‘ਮਾਹੂਆਣੇ’ ।
‘ਬਾਦਲ’, ‘ਖੁੱਡੀਆਂ’, ‘ਅਬੁਲ-ਖੁਰਾਣੇ’,
ਕੁੱਲ ਸਰਦਾਰ ਨਵਾਬਾਂ ਵਰਗੇ,
ਕੋਠੇ ਨਰਮਿਆਂ ਦੇ ਨਾਲ ਭਰ ਗੇ,
ਇਨ ਪਰ ਰਾਜ਼ੀ ਰੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਬੈਠਾ ‘ਬਾਜਕ’, ‘ਲੰਬੀ’, ‘ਸਹੁਜਾਂ’ ।
‘ਜੰਘੀਰਾਣੇ’ ਲੈ ਲੀਆਂ ਮੌਜਾਂ ।
‘ਝੁੰਬਾ’, ‘ਗਿਦੜਵਾਹਾ’ ਤੇ ‘ਚੁੱਘੇ’ ।
‘ਬਾਬੂ ਰਜਬ ਅਲੀ’ ਹੋਸ ਗਏ ਉੱਘੇ ।
ਮੇਲੇ ਵੇਖ ਬਠਿੰਡੇ ਜੀ ।
ਖਾੜੇ ਫ਼ਤਹਿ, ਅਜ਼ੀਜ਼ ਲਗਾਉਂਦੇ, ਜੈਸੇ ਟੀਕਣ ਬਿੰਡੇ ਜੀ ।

ਸੁਣ ਜਗਮੇਲ, ਬਸੰਤ ਪਿਆਰਿਉ ।
ਪਰ ਜਿੰਦ ਰੱਬ ਦੇ ਨਾਂ ਤੇ ਵਾਰਿਉ ।
ਪੈਂਦਾ ਸੁੱਤਾ ਜਾਗ ਨਸੀਬਾ ।
ਜਾਂਦਾ ਕਿਸਮਤ ਦੇ ਨਾਲ ਬੀਬਾ,
ਜਨਮ ਅਮੋਲਕ ਲੱਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 20, 2026
0

ਚੰਡੀਗੜ੍ਹ, 20 ਨਵੰਬਰ  (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

by Navjot
November 20, 2026
0

ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) 'ਰਾਈਜ਼ਿੰਗ ਸਟਾਰਸ ਏਸ਼ੀਆ ਕੱਪ' ਵਿੱਚ ਅੱਜ ਖੇਡੇ ਗਏ ਮੁਕਾਬਲੇ ਵਿੱਚ ਇੰਡੀਆ-ਏ ਨੇ ਨੇਪਾਲ ਨੂੰ 306...

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

by Navjot
November 20, 2026
0

ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ)  ਜ਼ੀਰਕਪੁਰ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਤਰਨਤਾਰਨ ਦੇ ASI ਇਕਬਾਲ ਸਿੰਘ ਕਤਲ ਮਾਮਲੇ...

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

by Navjot
November 20, 2026
0

ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) ਅੰਮ੍ਰਿਤਸਰ ਵਿੱਚ ਇੱਕ ਪੁਲਿਸ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨੇ ਸ਼ਰਾਬ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 20, 2026
0

ਚੰਡੀਗੜ੍ਹ, 20 ਨਵੰਬਰ  (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

ਪਰਮਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਅਤੇ ਐਕਸ਼ਨ ਕਮੇਟੀ ਦਾ ਵੱਡਾ ਫੈਸਲਾ

ਪਰਮਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਅਤੇ ਐਕਸ਼ਨ ਕਮੇਟੀ ਦਾ ਵੱਡਾ ਫੈਸਲਾ

by Navjot
4 weeks ago
0

ਪਰਮਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਅਤੇ ਐਕਸ਼ਨ ਕਮੇਟੀ ਦਾ ਵੱਡਾ ਫੈਸਲਾ ਮਾਨਸਾ 22 ਅਕਤੂਬਰ(ਵਿਸ਼ਵ ਵਾਰਤਾ)  ਪਰਮਿੰਦਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 