
ਅੰਮ੍ਰਿਤਸਰ 16 ਜੂਨ – ਅੱਜ ਦੇਸ਼-ਵਿਦੇਸ਼ ਵਿਚ ਈਦ-ਉਲ-ਫੀਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਮੌਕੇ ਹਰ ਸਾਲ ਵਾਹਘਾ ਸਰਹੱਦ ਉਤੇ ਭਾਰਤੀ ਫੌਜ ਤੇ ਪਾਕਿਸਤਾਨੀ ਰੇਂਜਰਾਂ ਦਰਮਿਆਨ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਪਰ ਇਸ ਸਾਲ ਪਾਕਿਸਤਾਨ ਵਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਕਾਰਨ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ।






















