ਪਾਕਿਸਤਾਨ ‘ਚ ਹਿੰਦੂ ਮੰਦਰਾਂ ਦੀ ਸੁਰੱਖਿਆ ‘ਚ ਕੀਤਾ ਗਿਆ ਵਾਧਾ

0
248

ਪਾਕਿਸਤਾਨ ‘ਚ ਹਿੰਦੂ ਮੰਦਰਾਂ ਦੀ ਸੁਰੱਖਿਆ ‘ਚ ਕੀਤਾ ਗਿਆ ਵਾਧਾ

ਪੜ੍ਹੋ, ਕਿਉਂ ਲਿਆ ਗਿਆ ਇਹ ਫੈਸਲਾ

ਚੰਡੀਗੜ੍ਹ,18ਜੁਲਾਈ(ਵਿਸ਼ਵ ਵਾਰਤਾ)-ਪਾਕਿਸਤਾਨ ਦੇ ਸਿੰਧ ‘ਚ ਹਿੰਦੂ ਮੰਦਰਾਂ ‘ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸੁਰੱਖਿਆ ਵਧਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੰਧ ਦੇ ਮੰਦਰਾਂ ਦੀ ਸੁਰੱਖਿਆ ਲਈ 400 ਤੋਂ ਵੱਧ ਹਿੰਦੂ ਪੁਲਿਸ ਵਾਲੇ ਤਾਇਨਾਤ ਕੀਤੇ ਗਏ ਹਨ। ਪਾਕਿਸਤਾਨ ਵਿੱਚ ਪਿਛਲੇ ਸਮੇਂ ਵਿੱਚ ਹਿੰਦੂ ਮੰਦਰਾਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਿਰਫ਼ 2 ਦਿਨ ਦੇ ਅੰਦਰ ਹੀ ਪਾਕਿਸਤਾਨ ਵਿੱਚ ਦੋ ਮੰਦਰਾਂ ਨੂੰ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ ਹੈ। ਹਮਲਾਵਰਾਂ ਨੇ ਐਤਵਾਰ ਸਵੇਰੇ ਕਸ਼ਮੀਰ ਦੇ ਇਕ ਹਿੰਦੂ ਮੰਦਰ ‘ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਅਤੇ ਮੰਦਰ ਦੇ ਆਲੇ-ਦੁਆਲੇ ਹਿੰਦੂ ਭਾਈਚਾਰੇ ਦੇ ਘਰਾਂ ‘ਤੇ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਇਸ ਤੋਂ ਇਲਾਵਾ ਕਰਾਚੀ ਦੇ ਲੋਕਾਂ ਨੇ ਦੱਸਿਆ ਕਿ 14 ਜੁਲਾਈ ਦੀ ਰਾਤ ਨੂੰ ਕੁਝ ਲੋਕ ਬੁਲਡੋਜ਼ਰ ਲੈ ਕੇ ਆਏ ਅਤੇ ਮਾਰੀ ਮਾਤਾ ਮੰਦਰ ਦੀ ਬਾਹਰੀ ਦੀਵਾਰ ਅਤੇ ਮੁੱਖ ਗੇਟ ਨੂੰ ਛੱਡ ਕੇ ਪੂਰੇ ਮੰਦਰ ਨੂੰ ਅੰਦਰੋਂ ਤਬਾਹ ਕਰ ਦਿੱਤਾ। ਇਹਨਾਂ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਹੀ ਮੰਦਰਾਂ ਨੂੰ ਸੁਰੱਖਿਆ ਦੇਣ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ।