ਮੱਥਾ ਟੇਕਣ ਆਈ ਇੱਕ ਮਹਿਲਾ ਦੀ ਕਾਰ ਦਰਿਆ ਵਿੱਚ ਵਹੀ
ਪੰਚਕੂਲਾ ਦੇ ਖੜਕ ਮੰਗੋਲੀ ਨੇੜੇ ਮੱਥਾ ਟੇਕਣ ਆਈ ਸੀ ਮਹਿਲਾ
ਪੰਚਕੂਲਾ 25 ਜੂਨ (ਵਿਸ਼ਵ ਵਾਰਤਾ)-: ਪੰਚਕੂਲਾ ਦੇ ਖੜਕ ਮੰਗੋਲੀ ਨੇੜੇ ਮੱਥਾ ਟੇਕਣ ਆਈ ਇੱਕ ਔਰਤ ਦੀ ਕਾਰ ਦਰਿਆ ਵਿੱਚ ਵਹਿ ਗਈ। ਜਾਣਕਾਰੀ ਮੁਤਾਬਕ ਔਰਤ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਸੀ। ਦਰਿਆ ਦੇ ਕੰਢੇ ਵਾਹਨ ਪਾਰਕ ਕੀਤਾ ਹੋਇਆ ਸੀ।ਪਾਣੀ ਦਾ ਵਹਾਅ
ਇੱਕ ਦਮ ਵੱਧਣ ਕਾਰਨ ਪਾਣੀ ਗੱਡੀ ਦਰਿਆ ਵਿੱਚ ਰੁੜ੍ਹ ਗਈ। ਗੱਡੀ ਵਿੱਚ ਸਵਾਰ ਔਰਤ ਨੂੰ ਪੰਚਕੂਲਾ ਦੇ ਸੈਕਟਰ 6 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ। ਕਰੇਨ ਦੀ ਮਦਦ ਨਾਲ ਵਾਹਨ ਨੂੰ ਨਦੀ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਰਸਾਤ ਕਾਰਨ ਦਰਿਆ ਦੇ ਪਾਣੀ ਦੇ ਓਵਰਫਲੋਅ ਹੋਣ ਕਾਰਨ ਇਹ ਹਾਦਸਾ ਵਾਪਰਿਆ।























