ਦੋ ਵਾਰ ਅੱਠ ਦਿਨਾਂ ਰਿਮਾਂਡ ਲੈਣ ਤੋਂ ਬਾਅਦ ਵੀ ਪੁਲੀਸ ਦੇ ਹੱਥ ਖਾਲੀ
ਮਾਨਸਾ, 9 ਜੂਨ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਵੱਲੋਂ ਯੂਥ ਕਾਂਗਰਸੀ ਵਰਕਰ ਨੂੰ ਕਤਲ ਕਰਨ ਵਾਲਿਆਂ ਦਾ ਅੱਠ ਦਿਨਾਂ ਰਿਮਾਂਡ ਲੈਣ ਤੋਂ ਪਿੱਛੋਂ ਵੀ ਹੱਥ ਖਾਲੀ ਰਹਿ ਗਏ ਹਨ। ਪੁਲੀਸ ਨੇ ਪੰਜ ਦਿਨਾਂ ਦਾ ਅਤੇ ਪਿੱਛੋਂ ਤਿੰਨ ਦਿਨਾਂ ਦਾ ਭਾਵੇਂ ਰਿਮਾਂਡ ਪੁੱਛਗਿੱਛ ਕਰਨ ਲਈ ਲਿਆ ਗਿਆ ਸੀ, ਪਰ ਇਸ ਦੇ ਬਾਵਜੂਦ ਪੁਲੀਸ ਦੇ ਪੱਲੇ ਕੁਝ ਨਹੀਂ ਪਿਆ ਦੱਸਿਆ ਗਿਆ ਹੈ। ਕਾਂਗਰਸੀ ਵਰਕਰ ਦੇ ਕਤਲ ਪਿੱਛੇ ਭਾਵੇਂ ਵੱਡੇ ਲੋਕਾਂ ਦੇ ਹੱਥ ਹੋਣ ਦੀ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਸੀ, ਪਰ ਪੁਲੀਸ ਵੱਲੋਂ ਅੱਜ ਪੱਤਰਕਾਰਾਂ ਕੋਲ ਅਜਿਹਾ ਕੁਝ ਵੀ ਨਾ ਹੋਣ ਦੀ ਗੱਲ ਕਬੂਲ ਕੀਤੀ ਹੈ।
ਕੁਝ ਦਿਨ ਪਹਿਲਾਂ ਮਾਨਸਾ ਕੈਂਚੀਆਂ ਵਿਖੇ ਯੂਥ ਕਾਂਗਰਸੀ ਆਗੂ ਦੀ ਹੋਈ ਹ¤ਤਿਆ ਦੇ ਮਾਮਲੇ ਵਿ¤ਚ ਲੋੜੀਂਦੇ 5 ਵਿਅਕਤੀਆਂ ਨੂੰ ਰਾਜਸਥਾਨ ਪੁਲੀਸ ਵੱਲੋਂ ਫੜੇ ਜਾਣ ਤੋਂ ਬਾਅਦ ਮਾਨਸਾ ਪੁਲੀਸ ਦੁਆਰਾ ਮੁਲਜ਼ਮਾਂ ਦਾ ਦੋ ਵਾਰ ਰਿਮਾਂਡ ਲੈਣ ਤੋਂ ਪਿੱਛੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਮੁਲਜ਼ਮਾਂ ਨੇ ਕੁੱਝ ਮµਨਿਆ ਜਾਂ ਨਹੀਂ, ਮਾਨਸਾ ਪੁਲੀਸ ਨੇ ਇਸ ਦਾ ਕੁੱਝ ਵੀ ਖੁਲਾਸਾ ਨਹੀਂ ਕੀਤਾ ਹੈ। ਮਾਮਲੇ *ਚ ਸ਼ਾਮਿਲ ਪµਜ ਮੁਲਜ਼ਮਾਂ ਨੂµ ਚੁੱਪ ਚੁਪੀਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਫਰੀਦਕੋਟ ਜ਼ੇਲ੍ਹ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ 20 ਮਈ ਨੂੰ ਮਾਨਸਾ ਕੈਂਚੀਆਂ ਵਿਖੇ ਸੁਖਵਿੰਦਰ ਸਿੰਘ ਬ¤ਗੀ ਜਟਾਣਾ ਨਾਮਕ ਇ¤ਕ ਯੂਥ ਕਾਂਗਰਸੀ ਆਗੂ ਦੀ ਹ¤ਤਿਆ ਕਰ ਦਿ¤ਤੀ ਗਈ ਸੀ। ਇਸ ਘਟਨਾ ਸਬੰਧੀ ਥਾਣਾ ਸਦਰ ਮਾਨਸਾ ਵਿਖੇ ਮੁਕ¤ਦਮਾ ਦਰਜ਼ ਕਰਕੇ ਜਾਂਚ ਜਾਰੀ ਸੀ। ਇਸ ਹ¤ਤਿਆ ਮਾਮਲੇ ਵਿ¤ਚ ਲੋੜੀਂਦੇ 5 ਵਿਅਕਤੀਆਂ ਮਨਵਿੰਦਰ ਸਿੰਘ ਉਰਫ ਨਿ¤ਕਾ ਜਟਾਣਾ ਵਾਸੀ ਮਾਨਸਾ, ਰੋਹਿਤ ਕੁਮਾਰ ਵਾਸੀ ਜੰਡਿਆਲਾ ਗੁਰੂ, ਸੁਖਦੇਵ ਸਿੰਘ ਉਰਫ ਸੇਬੂ ਵਾਸੀ ਮੋਗਾ, ਗੁਰਵਿੰਦਰ ਸਿੰਘ ਵਾਸੀ ਮੋਗਾ ਅਤੇ ਸਤਕਾਰ ਸਿੰਘ ਵਾਸੀ ਬਾਘਾ ਪੁਰਾਣਾ ਨੂੰ ਮਾਨਸਾ ਪੁਲੀਸ ਨੇ ਕੁਝ ਦਿਨ ਪਹਿਲਾਂ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਵਾਸਤੇ ਉਨ੍ਹਾਂ ਦਾ ਪµਜ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਇਕ ਵਾਰ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲੀਸ ਉਕਤ ਮੁਲਜ਼ਮਾਂ ਦਾ ਅਦਾਲਤ ਵਿਚ ਪੇਸ਼ ਕਰਕੇ ਮੁੜ ਤਿੰਨ ਦਿਨਾਂ ਰਿਮਾਂਡ ਲਿਆ ਸੀ।
ਥਾਣਾ ਸਦਰ ਮਾਨਸਾ ਦੇ ਮੁਖੀ ਮੋਹਨ ਲਾਲ ਅਤੇ ਏਐਸਆਈ ਅਮਰਜੀਤ ਸਿµਘ ਮੁਤਾਬਿਕ ਇµਨਾਂ ਮੁਲਜ਼ਮਾਂ ਨੂµ ਫਰੀਦਕੋਟ ਜੇਲ੍ਹ ਭੇਜ ਦਿੱਤਾ ਹੈ। ਸੂਤਰਾਂ ਅਨੁਸਾਰ ਕੁੱਝ ਲੁੱਟਾਂ ਆਦਿ ਦੇ ਮਾਮਲੇ ਵਿਚ ਸਰਦੂਲਗੜ ਪੁਲੀਸ ਵੀ ਉਕਤ ਮੁਲ਼ਜ਼ਮਾਂ ਨੂµ ਜ਼ੇਲ ਵਿਚੋਂ ਪ®ੋਡਕਸ਼ਨ ਵਾਰµµਟ *ਤੇ ਹੁਣ ਲਿਆ ਸਕਦੀ ਹੈ, ਜਿਸ ਬਾਰੇ ਪੁਲੀਸ ਨੇ ਆਪਣੀ ਅਰਜ਼ੀ ਪੇਸ਼ ਕੀਤੀ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪµਜਾਬ ਅਤੇ ਬਾਹਰਲੇ ਸੂਬਿਆਂ ਵਿਚ ਲੁੱਟ ਮਾਰ ਦੀਆਂ ਕਈ ਘਟਨਾਵਾਂ ਨੂੰ ਅµਜ਼ਾਮ ਦੇਣ ਦੀ ਗੱਲ ਮµਨੀ ਹੈ। ਉਨ੍ਹਾਂ ਵੱਲੋਂ ਸਰਦੂਲਗੜ੍ਹ ਦੇ ਇੱਕ ਬੈਂਕ ਕੋਲੋਂ ਆੜ੍ਹਤੀਏ ਨੂੰ ਵੀ ਲੁੱਟਣ ਦਾ ਯਤਨ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਉਕਤ ਵਿਅਕਤੀਆਂ ਤੋਂ ਕੁਝ ਹਥਿਆਰ ਬਰਾਮਦ ਕੀਤੇ ਹਨ ਤੇ ਉਨ੍ਹਾਂ ਦੀ ਨਿਸ਼ਾਨਦੇਹੀ *ਤੇ ਅµਮਿ®ਤਸਰ ਦੇ ਗੁਰਜµਟ ਸਿµਘ ਬੱਬੀਆ ਅਤੇ ਬਟਾਲਾ ਦੇ ਸੁਰਕੀਰਤ ਸਿµਘ ਨੂੰ ਗਿ®ਫਤਾਰ ਕੀਤਾ ਹੈ।
ਫੋਟੋ ਨੰਬਰ: 05
ਫੋਟੋ ਕੈਪਸ਼ਨ: ਅਦਾਲਤ ਵਿਚ ਪੇਸ਼ ਕਰਨ ਸਮੇਂ ਨੌਜਵਾਨ ਪੁਲੀਸ ਪਾਰਟੀ ਨਾਲ। ਫੋਟੋ: ਮਾਨ