ਨਵੀਂ ਦਿੱਲੀ 9 ਜੂਨ – ਦਿੱਲੀ ਵਿਚ ਪੁਲਿਸ ਨੇ ਅੱਜ 4 ਬਦਮਾਸ਼ਾਂ ਨੂੰ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਇਹ ਘਟਨਾ ਛਤਰਪੁਰ ਇਲਾਕੇ ਦੀ ਹੈ ਜਿਥੇ ਪੁਲਿਸ ਨੇ ਰਾਜੇਸ਼ ਭਾਰਤੀ ਗੈਂਗ ਦੇ 4 ਗੈਂਗਸਟਰਾਂ ਨੂੰ ਮਾਰ ਦਿਤਾ।
ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਕਿਸੇ ਘਟਨਾ ਨੂੰ ਅੰਜਾਮ ਦੇਣ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਇਹਨਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ 4 ਬਦਮਾਸ਼ਾਂ ਨੂੰ ਮਾਰ ਦਿੱਤਾ ਜਦੋਂ ਕਿ ਇਕ ਜ਼ਖਮੀ ਹੋ ਗਿਆ।