ਕੇਜਰੀਵਾਲ ਸਰਕਾਰ ਕੇਂਦਰ ਤੋਂ ਸਬਕ ਲੈਂਦਿਆਂ ਆਪਣੇ ਹਿੱਸੇ ਦਾ ਐਸ ਜੀ ਐਸ ਟੀ ਤੇ ਆਈ ਜੀ ਐਸ ਟੀ ਮੁਆਫ ਕਰੇ : ਸਿਰਸਾ
ਨਵੀਂ ਦਿੱਲੀ, 6 ਜੂਨ (ਵਿਸ਼ਵ ਵਾਰਤਾ) : ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਤੇ ਹੋਰ ਧਾਰਮਿਕ ਸਥਾਨਾਂ ਵਿਚ ਲੰਗਰ ‘ਤੇ ਜੀ ਐਸ ਟੀ ਦਾ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਤੇ ਕੇਜਰੀਵਾਲ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਤੇ ਕੇਂਦਰ ਸਰਕਾਰ ਦੇ ਰਾਹ ਚੱਲੇ ਤੇ ਲੰਗਰ ‘ਤੇ ਐਸ ਜੀ ਐਸ ਟੀ ਤੇ ਆਈ ਜੀ ਐਸ ਟੀ ਦਾ ਆਪਣਾ ਹਿੱਸਾ ਮੁਆਫ ਕਰੇ।
ਵਿਧਾਨ ਸਭਾ ਵਿਚ ਇਹ ਮਾਮਲਾ ਉਠਾਉਂਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਹਰ ਰੋਜ਼ ਇਤਿਹਾਸਕ ਗੁਰਦੁਆਰਾ ਸਾਹਿਬਾਨ, ਮੰਦਿਰਾਂ ਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾਂਦੇ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਵਿਚ 50 ਹਜ਼ਾਰ ਵਿਅਕਤੀ ਰੋਜ਼ ਲੰਗਰ ਛਕਦੇ ਹਨ ਅਤੇ ਹਫਤੇ ਦੇ ਆਖਰੀ ਦਿਨਾਂ ਵਿਚ ਇਹ ਗਿਣਤੀ ਹੋਰ ਵੱਧ ਜਾਂਦੀ ਹੈ ਜਦਕਿ ਗੁਰਪੁਰਬ ਵਾਲੇ ਦਿਨਾਂ ਵਿਚ ਇਹ ਕਈ ਗੁਣਾ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਹੀ ਹਾਲ ਰਾਸ਼ਟਰੀ ਰਾਜਧਾਨੀ ਦੇ ਮੰਦਿਰਾਂ ਤੇ ਹੋਰ ਧਾਰਮਿਕ ਸਥਾਨਾਂ ਵਿਚ ਹੁੰਦਾ ਹੈ।
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਮਾਮਲੇ ‘ਤੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵੀ ਪੱਤਰ ਲਿਖਿਆ ਹੈ। ਉਹਨਾਂ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਕਿ ਸਦਨ ਵਿਚ ਹੀ ਮੌਜੂਦ ਸਨ, ਨੂੰ ਅਪੀਲ ਕੀਤੀ ਕਿ ਉਹ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਇਸ ਬਾਬਤ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਉਹਨਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਚ ਸਭ ਤੋਂ ਵੱਧ ਆਮਦ ਵਾਲਾ ਸਥਾਨ ਮੰਨਿਆ ਗਿਆ ਹੈ ਤੇ ਇਸਨੂੰ ਸਵੱਛ ਭਾਰਤ ਮੁਹਿੰਮ ਤਹਿਤ ਸਭ ਤੋਂ ਸਾਫ ਸੁਥਰਾ ਸਥਾਨ ਵੀ ਕਰਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਰਲਡ ਬੁੱਕ ਆਫ ਰਿਕਾਰਡ ਵਿਚ ਵੀ ਮਨੁੱਖੀ ਸੇਵਾਵਾਂ ਲਈ ਤੇ ਬਿਨਾਂ ਰੁਕੇ ਲੰਗਰ ਵਰਤਾਉਣ ਲਈ ਮਾਨਤਾ ਪ੍ਰਾਪਤ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸਾਰੇ ਭਾਰਤ ਵਿਚ ਲੰਗਰ ਦੀ ਰਸਦ ਦੀ ਖਰੀਦ ‘ਤੇ ਕੇਂਦਰ ਦੇ ਹਿੱਸੇ ਦਾ ਸੀ ਜੀ ਐਸ ਟੀ ਤੇ ਆਈ ਜੀ ਐਸ ਟੀ ਖਤਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਧੰਨਵਾਦੀ ਹਨ ਜਿਹਨਾਂ ਨੇ ਅਣਥੱਕ ਯਤਨਾਂ ਤਹਿਤ ਇਹ ਮਾਮਲਾ ਚੁੱਕਿਆ ਤੇ ਆਖਿਰ ਨਾ ਸਿਰਫ ਗੁਰਦੁਆਰਾ ਸਾਹਿਬਾਨ ਬਲਕਿ ਹਰ ਧਰਮ ਦੇ ਸਥਾਨ ਵਿਚ ਲੰਗਰ ਦੀ ਰਸਦ ‘ਤੇ ਜੀ ਐਸ ਟੀ ਖਤਮ ਕੀਤਾ ਗਿਆ। ਉਹਨਾ ਕਿਹਾ ਕਿ ਉਹ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਦਿੱਲੀ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤੇ ਲੰਗਰ ਦੀ ਰਸਦ ‘ਤੇ ਆਪਣੇ ਹਿੱਸੇ ਦਾ ਐਸ ਜੀ ਐਸ ਟੀ ਤੇ ਆਈ ਜੀ ਐਸ ਟੀ ਖਤਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਸਮੇਤ ਕਈ ਚੈਰੀਟੇਬਲ ਪ੍ਰਾਜੈਕਟ ਚਲਾਉਂਦੀ ਹੈ ਤੇ ਇਹ ਜੀ ਐਸ ਟੀ ਮੁਆਫ ਕਰਨ ਨਾਲ ਦਿੱਲੀ ਗੁਰਦੁਆਰਾ ਕਮੇਟੀ ਨੂੰ ਆਪਣੇ ਕੰਮ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਵਿਚ ਮਦਦ ਮਿਲੇਗੀ।
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਅੱਜ ਸ਼ਨੀਵਾਰ...