ਸ਼ਿਵ ਕੁਮਾਰ ਦੇ ਵਟਾਲਿਉਂ ਪਰਤਦਿਆਂ – ਗੁਰਭਜਨ ਗਿੱਲ
ਚੰਡੀਗੜ੍ਹ,7ਮਈ(ਵਿਸ਼ਵ ਵਾਰਤਾ)- ਬਟਾਲਾ ਵਿੱਚ ਸ਼ਿਵ ਕੁਮਾਰ ਦੀ ਪਹਿਲੀ ਬਰਸੀ ਵੇਲੇ ਵੀ ਮੈਂ 1974ਚ ਹਾਜ਼ਰ ਸੀ ਤੇ ਬੀਤੀ ਸ਼ਾਮ ਵੀ। ਸ਼ਿਵ ਆਡੀਟੋਰੀਅਮ ਦੇ ਵਿਹੜੇ ਵਿੱਚ ਸ਼ਿਵ ਕੁਮਾਰ ਜੀ ਦਾ ਬੁੱਤ ਸਥਾਪਤ ਕਰਕੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੇ ਪੁੰਨ ਖੱਟ ਲਿਐ। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਤੇ ਸ਼ੈਰੀ ਕਲਸੀ ਸਮੂਹ ਲੇਖਕਾਂ ਤੇ ਕਦਰਦਾਨਾ ਵੱਲੋਂ ਧੰਨਵਾਦ ਦੇ ਹੱਕਦਾਰ ਹਨ।
ਇਸ ਸਮਾਗਮ ਵਿੱਚ ਜਿੱਥੇ ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਸੁਰਜੀਤ ਜੱਜ, ਡਾਃ ਰਵਿੰਦਰ,ਪ੍ਰਿੰਸੀਪਲ ਅਵਤਾਰ ਸਿੱਧੂ ਤੇ ਬੀਬਾ ਬਲਵੰਤ ਨੂੰ ਸੁਣਨਾ ਸੁਭਾਗ ਸੀ ਉਥੇ ਪੰਜਾਬ ਦੀਆਂ ਚਾਰ ਧੀਆਂ ਏ ਡੀ ਸੀ ਗੁਰਦਾਸਪੁਰ, ਐੱਸ ਡੀ ਐੱਮ ਬਟਾਲਾ ਦੇ ਨਾਲ ਨਾਲ ਸ਼ੈਰੀ ਕਲਸੀ ਤੇ ਜਗਰੂਪ ਸਿੰਘ ਸੇਖਵਾਂ ਦੀਆਂ ਸਨੇਹੀ ਜੀਵਨ ਸਾਥਣਾਂ ਨੂੰ ਸਮਾਗਮ ਚ ਚਾਵਾਂ ਤੇ ਉਤਸ਼ਾਹ ਸਮੇਤ ਮਿਲਣਾ ਬਰੁਤ ਹੀ ਚੰਗਾ ਲੱਗਾ। ਸ਼ੈਰੀ ਤੇ ਜਗਰੂਪ ਭਾਗਾਂ ਵਾਲੇ ਹਨ ਸੁਚਿਆਰੇ ਸਾਥ ਲਈ। ਘਰ ਦੀਆਂ ਧੀਆਂ ਵਾਂਗ ਆਪ ਅੱਗੇ ਆ ਕੇ ਮਿਲੀਆਂ।
ਸਭ ਨੂੰ ਚੰਗੇ ਸਮਾਗਮ ਦੀਆਂ ਵਧਾਈਆਂ। ਕੇਵਲ ਧਾਲੀਵਾਲ ਦੀ ਪੇਸ਼ਕਸ਼ ਸ਼ਿਵ ਕੁਮਾਰ ਦੀ ਲੂਣਾ ਵੇਖਣ ਤੋਂ ਬਿਨਾ ਹੀ ਲੁਧਿਆਣੇ ਪਰਤਣਾ ਪਿਆ। ਪਛਤਾਵਾ ਰਹੇਗਾ। ਸਮਾਗਮ ਵਿੱਚ
ਮੇਰੇ ਵੱਡੇ ਭਾ ਜੀ ਪ੍ਰੋਃ ਸੁਖਵੰਤ ਸਿੰਘ ਗਿੱਲ,ਭੈਣ ਜੀ ਕੁਲਵੰਤ, ਪਿਰਥੀਪਾਲ ਸਿੰਘ ਹੇਅਰ ਪ੍ਰਧਾਨ ਸੁਰਜੀਤ ਸਪੋਰਟਸ ਤੇ ਸਮੁੱਚੀ ਟੀਮ, ਗਿਆਨੀ ਜੋਗਿੰਦਰ ਸਿੰਘ ਜੀ,ਡਾਃ ਅਨੂਪ ਸਿੰਘ, ਡਾਃ ਨਰੇਸ਼ ਕੁਮਾਰ ਕਾਦੀਆਂ ਪਰਿਵਾਰ ਸਮੇਤ,ਸਤਿੰਦਰ ਕੌਰ ਕਾਹਲੋਂ, ਸੁਖਵਿੰਦਰ ਕੌਰ ਬਾਜਵਾ, ਸੁਖਦੀਪ ਸਿੰਘ ਤੇਜਾ, ਰਾਜਿੰਦਰ ਪਾਲ ਸਿੰਘ ਧਾਲੀਵਾਲ, ਸਿਮਰਤਪਾਲ ਵਾਲੀਆ, ਡਾਃ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ, ਹਰਜਿੰਦਰ ਸਿੰਘ ਕਲਸੀ ਡੀ ਪੀ ਆਰ ਓ ਬਟਾਲਾ,ਇੰਦਰਜੀਤ ਸਿੰਘ ਹਰਪੁਰਾ ਡੀ ਪੀ ਆਰ ਓ ਗੁਰਦਾਸਪੁਰ, ਤੇਜਿੰਦਰਪਾਲ ਸਿੰਘ ਸੰਧੂ, ਰੀਟਾਇਰਡ ਏ ਡੀ ਸੀ ਗੁਰਦਾਸਪੁਰ, ਪ੍ਰੋਃ ਓਮ ਪ੍ਰਕਾਸ਼, ਪ੍ਰੋਃ ਬਲਬੀਰ ਸਿੰਘ ਕੋਲ੍ਹਾ ਤੇ ਪੂਰੀ ਸ਼ੇਰੇ ਪੰਜਾਬ ਭੰਗੜਾ ਟੀਮ ਤੇ ਸਥਾਨਕ ਮੀਡੀਆ ਕਰਮੀਆਂ ਨੂੰ ਮਿਲਣਾ ਬੜਾ ਹੀ ਵਿਸਮਾਦੀ ਅਨੁਭਵ ਸੀ।
ਪਰਤਦਿਆਂ ਆਪਣੇ ਪੇਕਿਆਂ ਤੋਂ ਇੱਕ ਸੇਰ ਟੀਂਡੇ ਤੇ ਏਨਾ ਹੀ ਘੀਆ ਕੱਦੂ ਲਿਆਇਆਂ। ਆਪਣੇ ਪਿੰਡਾਂ ਦੀ ਖ਼ੁਸ਼ਬੋਈ ਮਾਨਣ ਲਈ।
ਜੀਵੇ ਜਾਗੇ ਮੇਰਾ ਪਹਿਲਾ ਵੇਖਿਆ ਸ਼ਹਿਰ ਵਟਾਲਾ।
ਐਤਕੀਂ ਇਹੀ ਕਮੀ ਰਹੀ ਕਿ ਨਾ ਹ ਸ ਬਾਜਵਾ ਫੋਟੋ ਕਲਾਕਾਰ ਮਿਲਿਆ ਤੇ ਨਾ ਡਾਃ ਸਤਿਨਾਮ ਸਿੰਘ ਨਿੱਝਰ। ਮੇਰਾ ਸੁਝਾਅ ਹੈ ਕਿ ਬਟਾਲਾ ਚ ਵੱਸਦੇ ਸਾਬਕਾ ਮੰਤਰੀਆਂ ਸਃ ਲਖਮੀਰ ਸਿੰਘ ਰੰਧਾਵਾ, ਸਃ ਬਲਬੀਰ ਸਿੰਘ ਬਾਠ ਤੇ ਸਾਬਕਾ ਐੱਮ ਪੀ ਸਃ ਭੁਪਿੰਦਰ ਸਿੰਘ ਜੀ ਨੂੰ ਬੁਲਾ ਲਿਆ ਕਰੋ ਯਾਰ , ਚੰਗਾ ਲੱਗਦਾ ਹੈ ਫੁਲਕਾਰੀ ਦੇ ਸਰਬ ਰੰਗਾਂ ਨੂੰ ਮਾਨਣਾ। ਇਨ੍ਹਾਂ ਸਭ ਨੇ ਸ਼ਿਵ ਨਾਲ ਚੰਗੇ ਪਲ ਗੁਜ਼ਾਰੇ ਹਨ।























