ਇਕ ਨੇ ਟੈਂਕੀ ਤੋਂ ਮਾਰੀ ਛਾਲ, ਦੂਜੇ ਨੇ ਜ਼ਹਿਰੀ ਵਸਤੂ ਪੀਤੀ
ਮਾਨਸਾ, 31 ਮਈ (ਵਿਸ਼ਵ ਵਾਰਤਾ)-ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਕਿਸਾਨ ਨੇ ਕੋਈ ਜ਼ਹਿਰੀਲੀ ਚੀਜ ਖਾਕੇ ਖੁਦਕੁਸ਼ੀ ਕਰ ਲਈ ਹੈ, ਜਦੋਂ ਕਿ ਇੱਕ ਕਿਸਾਨ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਵਸਤੂ ਪੀ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲੀਸ ਦੇ ਬਿਆਨਾਂ ਮੁਤਾਬਿਕ ਇਹ ਕਿਸਾਨ ਲੜਕਾ ਨਾ ਹੋਣ ਕਾਰਨ ਪਰੇਸ਼ਾਨ ਰਹਿੰਦਾ ਅਤੇ ਸ਼ਰਾਬ ਪੀਣ ਦਾ ਆਦੀ ਸੀ, ਜਦੋਂ ਕਿ ਕਿਸਾਨ ਜਥੇਬµਦੀਆਂ ਨੇ ਵੀ ਇਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਖੜਕ ਸਿੰਘ ਵਾਲੇ ਦੇ ਕਿਸਾਨ ਬਾਬੂ ਸਿੰਘ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਚੀਜ ਪੀ ਲਈ। ਉਸ ਨੂੰ ਇਲਾਜ ਲਈ ਮੌੜ ਮµਡੀ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਹੰਸਾ ਸਿੰਘ ਤੇ ਪੰਚ ਰਘਵੀਰ ਸਿੰਘ ਨੇ ਦੱਸਿਆ ਕਿ ਮਿਰਤਕ ਕਿਸਾਨ ਬਾਬੂ ਸਿੰਘ ਕੋਲ ਅਧਾ ਕਿਲਾ ਜ਼ਮੀਨ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਬਿਜਲੀ ਰਿਪੇਅਰ ਦਾ ਕੰਮ ਵੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਕਰਜ਼ੇ ਨੂੰ ਲੈਕੇ ਪ®ੇਸ਼ਾਨ ਸੀ। ਥਾਣਾ ਜੋਗਾ ਦੇ ਏਐਸਆਈ ਨਾਮਦੇਵ ਸਿµਘ ਮੁਤਾਬਿਕ ਬਾਬੂ ਸਿੰਘ ਘਰ ਵਿਚ ਦੋ ਲੜਕੀਆਂ ਪੈਦਾ ਹੋਣ *ਤੇ ਲੜਕਾ ਪੈਦਾ ਨਾ ਹੋਣ ਨੂੰ ਲੈਕੇ ਪ®ੇਸ਼ਾਨ ਰਹਿੰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਰਕੇ ਉਸ ਨੇ ਖੇਤ ਵਿਚ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਚੀਜ ਪੀ ਲਈ ਅਤੇ ਉਸ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਪਿੰਡ ਗੇਹਲੇ ਦੇ 35 ਸਾਲਾ ਨੌਜਵਾਨ ਕਿਸਾਨ ਸਿਮਰਜੀਤ ਸਿੰਘ ਨੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਹੈ। ਉਹ ਦੋ ਕਨਾਲਾਂ ਜ਼ਮੀਨ ਦਾ ਮਾਲਕ ਅਤੇ ਪੰਜ ਲੱਖ ਰੁਪਏ ਦਾ ਕਰਜ਼ਈ ਸੀ।
ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਦੋ ਕਨਾਲਾਂ ਜ਼ਮੀਨ ਵਿਚ ਖੇਤੀ ਕਰ ਰਿਹਾ ਸੀ। ਆਪਣੀ ਕੈਂਸਰ ਪੀੜਤ ਮਾਂ ਦਾ ਇਲਾਜ ਕਰਵਾਉਣ ’ਤੇ ਉਸ ਦੇ ਕਾਫੀ ਪੈਸੇ ਖਰਚੇ ਹੋਏ ਸਨ, ਜਿਸ ਕਰਕੇ ਅੱਜ—ਕੱਲ੍ਹ ਉਹ ਪ®ੇਸ਼ਾਨ ਚੱਲਦਾ ਆ ਰਿਹਾ ਸੀ। ਮਿ®ਤਕ ਦੇ ਵਾਰਸ ਲਾਭ ਸਿੰਘ ਤੇ ਕਿਸਾਨ ਨੇਤਾ ਕਾਲਾ ਸਿµਘ ਨੇ ਦੱਸਿਆ ਕਿ ਪ®ੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਪਰਿਵਾਰ ਲਈ ਮੁਆਵਜ਼ੇ ਦੀ ਮµਗ ਕੀਤੀ ਹੈ।
ਪੁਲੀਸ ਅਧਿਕਾਰੀ ਗੁਰਪ®ੀਤ ਸਿµਘ ਨੇ ਦੱਸਿਆ ਕਿ ਪੁਲੀਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਮ੍ਰਿਤਕ ਕਿਸਾਨਾਂ ਦੀ ਫਾਈਲ ਫੋਟੋ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...