ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ਾਹਕੋਟ ਜ਼ਿਮਨੀ ਚੋਣ ਦੇ ਨਿਰਾਸ਼ਾਜਨਕ ਨਤੀਜੇ ਉੱਤੇ ਮੰਥਨ ਕਰੇਗੀ। ‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਰ ਦੇ ਕਾਰਨਾਂ ਦਾ ਵਿਸਥਾਰ ਸਹਿਤ ਚਿੰਤਨ-ਮੰਥਨ ਕੀਤਾ ਜਾਵੇਗਾ। ਹਰ ਕਮੀ-ਪੇਸ਼ੀ ਨੂੰ ਦੂਰ ਕੀਤਾ ਜਾਵੇਗਾ। ਦਰਪੇਸ਼ ਚੁਣੋਤੀਆਂ ਨਾਲ ਯੋਜਨਾਬੱਧ ਤਰੀਕੇ ਨਾਲ ਨਿਪਟਿਆ ਜਾਵੇਗਾ। ਸ਼ਾਹਕੋਟ ਹਲਕੇ ਦੇ ਹਰ ਬੂਥ ‘ਤੇ ਪਾਰਟੀ ਨੂੰ ਫਿਰ ਤੋਂ ਮਜ਼ਬੂਤ ਕਰਨ ਲਈ ਸਮਾਂਬੱਧ ਮੁਹਿੰਮ ਚਲਾਈ ਜਾਵੇਗੀ।
ਇਸ ਦੇ ਨਾਲ ਹੀ ਡਾ. ਬਲਬੀਰ ਸਿੰਘ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਉਮੀਦ ਜਤਾਈ ਕਿ ਉਹ ਅਣਗਿਣਤ ਸਮੱਸਿਆਵਾਂ ਨਾਲ ਜੂਝ ਰਹੇ ਸ਼ਾਹਕੋਟ ਹਲਕੇ ਦੀ ਨੁਹਾਰ ਬਦਲਣਗੇ ਅਤੇ ਲੋਕਾਂ ਨਾਲ ਕੀਤੇ ਇੱਕ-ਇੱਕ ਵਾਅਦੇ ‘ਤੇ ਖਰਾ ਉੱਤਰਨਗੇ।
ਡਾ. ਬਲਬੀਰ ਸਿੰਘ ਨੇ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਸਮੇਤ ਸ਼ਾਹਕੋਟ ਹਲਕੇ ਦੇ ਉਨ੍ਹਾਂ ਸਾਰੇ ਵੋਟਰਾਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿੰਨਾ ਚੁਣੌਤੀ ਪੂਰਵਕ ਹਾਲਾਤ ‘ਚ ਪਾਰਟੀ ਦਾ ਸਾਥ ਦਿੱਤਾ। ਡਾ. ਬਲਬੀਰ ਸਿੰਘ ਨੇ ਸ਼ਾਹਕੋਟ ਹਲਕੇ ਦੇ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਪਾਰਟੀ ਹਲਕੇ ਦੇ ਵਿਕਾਸ ਲਈ, ਵਿਰੋਧੀ ਧਿਰ ਵਜੋਂ ਨਿਭਾਏ ਜਾਣ ਵਾਲੇ ਫ਼ਰਜ਼ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੀ ਰਹੇਗੀ। ਰੇਤ ਮਾਫ਼ੀਆ ਤੇ ਨਸ਼ਾ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਰਹੇਗੀ ਅਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਡਟੇ ਰਹਿਣਾ ਜਾਰੀ ਰਹੇਗਾ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...