ਬਲਾਚੌਰ ੩੦ ਮਈ (ਵਿਸ਼ਵ ਵਾਰਤਾ)-ਸਬ ਡਵੀਜਨ ਬਲਾਚੌਰ ਦੇ ਪਿੰਡ ਠਠਿਆਲਾ ਬੇਟ ਵਿੱਖੇ ਸਾਬਕਾ ਫੌਜੀ ਸਹੁਰੇ ਵੱਲੋਂ ਆਪਣੀ ਲਾਇਸੰਸੀ ਦੋਨਾਲੀ ਨਾਲ ਗੋਲੀ ਮਾਰ ਕੇ ਨੂੰਹ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਡੀਐਸਪੀ ਅਨਿਲ ਕੁਮਾਰ ਕੋਹਲੀ ਨੇ ਦੱਸਿਆਂ ਕਿ ਸਾਬਕਾ ਫੌਜੀ ਰਤਨ ਸਿੰਘ ਉਰਫ ਰੱਤਾ ਭਲਵਾਨ ਨੇ ਇਸ ਵਾਰਦਾਤ ਨੂੰ ਬੀਤੀ ਰਾਤ ਅੰਜਾਮ ਦਿੱਤਾ।ਮ੍ਰਿਤਕ ਲੜਕੀ ਅਨੀਤਾ ਦੇ ਪਿਤਾ ਜਸਪਾਲ ਸਿੰਘ ਵਾਸੀ ਪਿੰਡ ਪੋਸੀ (ਮਾਹਿਲਪੁਰ) ਨੇ ਦੱਸਿਆਂ ਕਿ ਅਨੀਤਾ ਦਾ ਵਿਆਹ ਦੋ ਸਾਲ ਪਹਿਲਾ ਰਤਨ ਸਿੰਘ ਦੇ ਪੁੱਤਰ ਕਮਲ ਨਾਲ ਹੋਈ ਸੀ,ਤੇ ਉਹ ਅਕਸਰ ਦਾਜ ਲਈ ਅਨੀਤਾ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ,ਜੱਦੋਂ ਰਾਤ ਅਨੀਤਾ ਨਾਲ ਇਹ ਹਾਦਸਾ ਵਾਪਰਿਆਂ ਤਾਂ ਅਨੀਤਾ ਬੁਰੀ ਤਰਾਂ ਘਬਰਾਈ ਹੋਈ ਸੀ,ਤੇ ਉਸ ਨੇ ਫੋਨ ਤੇ ਹੱਡਬੀਤੀ ਸੁਣਾਈ ਤੇ ਉਨਹਾਂ ਨੇ ਵੁਮੈਨ ਹੈਲਪ ਲਾਈਨ ਤੇ ਫੋਨ ਕੀਤਾ ਸੀ।ਪੁਲਿਸ ਨੇ ਸਹੁਰਾ ਰਤਨ ਸਿਮਘ, ਸੱਸ ਸਲਿੰਦਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ ਅਤੇ ਅਨੀਤਾ ਦੀ ਲਾਸ਼ ਦਾ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਵਾਰਿਸਾ ਹਵਾਲੇ ਕਰ ਦਿੱਤੀ ਹੈ।
ਕੈਪਸ਼ਨ-ਮ੍ਰਿਤਕਾ ਅਨੀਤਾ ਦੀ ਗੋਲੀਆ ਨਾਲ ਵਿੰਨ੍ਹੀ ਲਾਸ਼ ਤੇ ਫਾਈਲ ਫੋਟੋ
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...