• Latest
  • Trending
ਸੱਤਾ ਤੇ ਕਾਬਜ਼ ਸਿਆਸਤਦਾਨਾਂ ਤੇ ਨੌਕਰ ਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਉਣ ਲਈ ਲੋਕ ਚੇਤਨਾ ਲਹਿਰ ਜ਼ਰੂਰੀਃ ਪ੍ਰੋਃ ਗੁਰਭਜਨ ਸਿੰਘ ਗਿੱਲ

ਸੱਤਾ ਤੇ ਕਾਬਜ਼ ਸਿਆਸਤਦਾਨਾਂ ਤੇ ਨੌਕਰ ਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਉਣ ਲਈ ਲੋਕ ਚੇਤਨਾ ਲਹਿਰ ਜ਼ਰੂਰੀਃ ਪ੍ਰੋਃ ਗੁਰਭਜਨ ਸਿੰਘ ਗਿੱਲ

4 years ago
Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ

26 minutes ago
Entertainment: ਗੋਆ ਵਿੱਚ 57ਵੇਂ ਕੌਮਾਂਤਰੀ ਫਿਲਮ ਮੇਲੇ ਦਾ ਆਗਾਜ਼, ਦੁਨੀਆ ਭਰ ਦੇ ਸਿਨੇਮਾ ਦੀਆਂ ਪ੍ਰਤਿਭਾਵਾਂ ਇਕ ਮੰਚ ’ਤੇ

Entertainment: ਗੋਆ ਵਿੱਚ 57ਵੇਂ ਕੌਮਾਂਤਰੀ ਫਿਲਮ ਮੇਲੇ ਦਾ ਆਗਾਜ਼, ਦੁਨੀਆ ਭਰ ਦੇ ਸਿਨੇਮਾ ਦੀਆਂ ਪ੍ਰਤਿਭਾਵਾਂ ਇਕ ਮੰਚ ’ਤੇ

49 minutes ago
National: ਦਿੱਲੀ ’ਚ ਅੱਜ 27 ਤੋਂ ਵੱਧ ਵਿਆਹ ਸਮਾਗਮ, ਟ੍ਰੈਫਿਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ

National: ਦਿੱਲੀ ’ਚ ਅੱਜ 27 ਤੋਂ ਵੱਧ ਵਿਆਹ ਸਮਾਗਮ, ਟ੍ਰੈਫਿਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ

1 hour ago
Punjab: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 22 ਨਵੰਬਰ ਨੂੰ ਜਾਵੇਗਾ ਪਾਕਿਸਤਾਨ

Punjab: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 22 ਨਵੰਬਰ ਨੂੰ ਜਾਵੇਗਾ ਪਾਕਿਸਤਾਨ

2 hours ago
Breaking: ਦਾਦੀ ਦੇ ਸਸਕਾਰ ‘ਚ ਸ਼ਾਮਿਲ ਹੋਣ ਲਈ MP ਅੰਮ੍ਰਿਤਪਾਲ ਸਿੰਘ ਪਹੁੰਚੇ ਅੰਮ੍ਰਿਤਸਰ

Breaking: ਦਾਦੀ ਦੇ ਸਸਕਾਰ ‘ਚ ਸ਼ਾਮਿਲ ਹੋਣ ਲਈ MP ਅੰਮ੍ਰਿਤਪਾਲ ਸਿੰਘ ਪਹੁੰਚੇ ਅੰਮ੍ਰਿਤਸਰ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

3 hours ago
International: ਪੰਨੂ ਦੀ ਹੱਤਿਆ ਦੀ ਸਾਜਿਸ਼ ਦਾ ਮਾਮਲਾ: ਨਿਖਿਲ ਗੁਪਤਾ ਨੂੰ ਅਦਾਲਤ ਨੇ ਸੁਣਾਈ ਸਜ਼ਾ

International: ਪੰਨੂ ਦੀ ਹੱਤਿਆ ਦੀ ਸਾਜਿਸ਼ ਦਾ ਮਾਮਲਾ: ਨਿਖਿਲ ਗੁਪਤਾ ਨੂੰ ਅਦਾਲਤ ਨੇ ਸੁਣਾਈ ਸਜ਼ਾ

3 hours ago
Ind Vs NZ 1st Test: ਕੇਐੱਲ ਰਾਹੁਲ ਨੇ ਜੜਿਆ ਸ਼ਾਨਦਾਰ ਸੈਂਕੜਾ, ਭਾਰਤ ਮਜ਼ਬੂਤ ਸਥਿਤੀ ‘ਚ

Ind Vs NZ 1st Test: ਕੇਐੱਲ ਰਾਹੁਲ ਨੇ ਜੜਿਆ ਸ਼ਾਨਦਾਰ ਸੈਂਕੜਾ, ਭਾਰਤ ਮਜ਼ਬੂਤ ਸਥਿਤੀ ‘ਚ

3 hours ago
Punjab: ਭਾਰੀ ਪੁਲਿਸ ਸੁਰੱਖਿਆ ਦੇ ਹੇਠ ਅੱਜ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ MP ਅੰਮ੍ਰਿਤਪਾਲ ਸਿੰਘ

Punjab: ਭਾਰੀ ਪੁਲਿਸ ਸੁਰੱਖਿਆ ਦੇ ਹੇਠ ਅੱਜ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ MP ਅੰਮ੍ਰਿਤਪਾਲ ਸਿੰਘ

3 hours ago
Punjab: ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ’ਚ ਮਹੱਤਵਪੂਰਨ ਮਤੇ ਪਾਸ

Punjab: ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ’ਚ ਮਹੱਤਵਪੂਰਨ ਮਤੇ ਪਾਸ

4 hours ago
Hukamnama Sri Darbar Sahib Today – 21 November 2026 | Ang 706 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 November 2026 | Ang 706 I ਅੱਜ ਦਾ ਹੁਕਮਨਾਮਾ

5 hours ago
Hindi News
English News
Saturday, November 21, 2026
No Result
View All Result
23 °c
Chandigarh
19 ° Sun
19 ° Mon
19 ° Tue
18 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੱਤਾ ਤੇ ਕਾਬਜ਼ ਸਿਆਸਤਦਾਨਾਂ ਤੇ ਨੌਕਰ ਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਉਣ ਲਈ ਲੋਕ ਚੇਤਨਾ ਲਹਿਰ ਜ਼ਰੂਰੀਃ ਪ੍ਰੋਃ ਗੁਰਭਜਨ ਸਿੰਘ ਗਿੱਲ

April 15, 2023
in ਖਬਰਾਂ, ਚੰਡੀਗੜ੍ਹ, ਪੰਜਾਬ
ਸੱਤਾ ਤੇ ਕਾਬਜ਼ ਸਿਆਸਤਦਾਨਾਂ ਤੇ ਨੌਕਰ ਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਉਣ ਲਈ ਲੋਕ ਚੇਤਨਾ ਲਹਿਰ ਜ਼ਰੂਰੀਃ ਪ੍ਰੋਃ ਗੁਰਭਜਨ ਸਿੰਘ ਗਿੱਲ

ਸੱਤਾ ਤੇ ਕਾਬਜ਼ ਸਿਆਸਤਦਾਨਾਂ ਤੇ ਨੌਕਰ ਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਉਣ ਲਈ ਲੋਕ ਚੇਤਨਾ ਲਹਿਰ ਜ਼ਰੂਰੀਃ ਪ੍ਰੋਃ ਗੁਰਭਜਨ ਸਿੰਘ ਗਿੱਲ

ਦੇਸ਼ ਵੰਡ ਬਾਰੇ ਗੁਰਪ੍ਰੀਤ ਸਿੰਘ ਤੂਰ ਵੱਲੋਂ ਸੰਪਾਦਿਤ ਕਹਾਣੀਆਂ ਤੇ ਯਾਦਾਂ ਦਰਦਨਾਮਾ 1947 ਡਾਃ ਮਹਿੰਦਰ ਸਿੰਘ ਛਾਬੜਾ ਵੱਲੋਂ ਲੋਕ ਅਰਪਨ

ਲੁਧਿਆਣਾਃ 15 ਅਪ੍ਰੈਲ (ਵਿਸ਼ਵ ਵਾਰਤਾ):- ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਾਫ਼ਲਾ ਜੀਵੇ ਪੰਜਾਬ ਸੰਸਥਾ ਵੱਲੋ ਪੰਜਾਬੀ ਭਵਨ ਲੁਧਿਆਣਾ ਵਿੱਚ ਬੁਲਾਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜਿੰਨਾ ਚਿਰ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਦੀ ਲੋਕ ਮਸਲਿਆਂ ਪ੍ਰਤੀ ਜੁਆਬਦੇਹੀ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਉਦੋਂ ਤੀਕ ਲਾਰੇਬਾਜ਼ੀ ਤੇ ਬਹਾਨੇਬਾਜ਼ੀ ਦਾ ਬਾਜ਼ਾਰ ਗਰਮ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਸ਼ਾਸਤਰੀ, ਤਕਨਾਲੋਜਿਸਟ ਤੇ ਵਿਗਿਆਨੀ ਨੁੱਕਰੇ ਲਗਾ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਨੌਕਰਸ਼ਾਹੀ ਦੇ ਆਦੇਸ਼ ਹੂ ਬ ਹੂ ਮੰਨਣ ਦਾ ਸੱਭਿਆਚਾਰ ਉੱਸਰ ਗਿਆ ਹੈ। ਉਨ੍ਹਾਂ ਗੁਰਪ੍ਰੀਤ ਸਿੰਘ ਤੂਰ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਚੜ੍ਹਦੀ ਜਵਾਨੀ ਨੂੰ ਵਿਦਿਅਕ ਸੰਸਥਾਵਾਂ, ਖੇਡ ਕਲੱਬਾਂ ਤੇ ਸੱਭਿਆਚਾਰਕ ਸੰਸਥਾਵਾਂ ਰਾਹੀਂ ਸੁਚੇਤ ਕਰਨ ਦਾ ਤਹੱਈਆ ਕੀਤਾ ਹੈ।

ਸੰਸਥਾ ਦੇ ਬਾਨੀ ਸਃ ਗੁਰਪ੍ਰੀਤ ਸਿੰਘ ਤੂਰ, ਸਾਬਕਾ ਕਮਿਸ਼ਨਰ ਪੁਲੀਸ
ਨੇ ਸੰਸਥਾ ਕਾਫ਼ਲਾ ਜੀਵੇ ਪੰਜਾਬ ਦੀ ਰੂਪ ਰੇਖਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਆਨ-ਲਾਈਨ ਤੇ ਆਹਮਣੇ-ਸਾਹਮਣੇ ਬੈਠਕੇ ਰਾਬਤਾ ਰੱਖਿਆ ਜਾਇਆ ਕਰੇਗਾ। ਉਨ੍ਹਾਂ ਨੂੰ ਨਸ਼ਿਆਂ ਤੇ ਲੜਾਈ-ਝਗੜਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚੌਕਸ ਕੀਤਾ ਜਾਵੇਗਾ ਅਤੇ ਸਾਰਥਕ ਜ਼ਿੰਦਗੀ ਦੇ ਪੂਰਨੇ ਪਾਉਣ ਲਈ ਕਿਤਾਬਾਂ ਤੇ ਖੇਡਾਂ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ ਜਾਵੇਗੀ।
ਇਸ ਮੌਕੇ ਸਃ ਗੁਰਪ੍ਰੀਤ ਸਿੰਘ ਤੂਰ ਵੱਲੋਂ ਦੇਸ਼ ਵੰਡ ਮੌਕੇ ਹੋਈ ਤਬਾਹੀ ਨਾਲ ਸਬੰਧਿਤ ਕਹਾਣੀਆਂ ਤੇ ਯਾਦਾਂ ਦਾ ਸੰਗ੍ਰਹਿ ਵੀ ਡਾਃ ਮਹਿੰਦਰ ਸਿੰਘ ਛਾਬੜਾ, ਸਃ ਕਾਹਨ ਸਿੰਘ ਪੰਨੂ, ਯੁਰਿੰਦਰ ਸਿੰਘ ਹੋਅਰ, ਤੇਜਪ੍ਰਤਾਪ ਸਿੰਘ ਸੰਧੂ,ਅਵਤਾਰ ਸਿੰਘ ਢੀਂਡਸਾ,ਜੋਗਾ ਸਿੰਘ ਵੜੈਚ ਧੂਰੀ,ਗੁਰਦੀਪ ਸਿੰਘ ਹਠੂਰ,ਡਾਃ ਬਲਵੰਤ ਸਿੰਘ ਸੰਧੂ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਸਃ ਤੇਜਾ ਸਿੰਘ ਧਾਲੀਵਾਲ ਤ੍ਰੈਲੋਚਨ ਲੋਚੀ, ਡਾਃ ਗੁਰਇਕਬਾਲ ਸਿੰਘ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਨ ਕੀਤਾ ਗਿਆ।
ਸੇਵਾਮੁਕਤ ਸੀਨੀਅਰ ਆਈ ਪੀ ਐੱਸ ਅਧਿਕਾਰੀ ਸਃ ਯੂਰਿੰਦਰ ਸਿੰਘ ਹੇਅਰ
ਨੇ ਕਿਹਾ ਕਿ ਪਦਾਰਥਵਾਦੀ ਯੁੱਗ ਕਾਰਨ ਸਮਾਜਿਕ ਬਣਤਰ ਵਿੱਚ ਆਈਆਂ ਤਬਦੀਲੀਆਂ ਅਤੇ ਸੰਚਾਰ ਤਕਨਾਲੋਜੀ ਵਿੱਚ ਆਏ ਉਛਾਲ, ਨੌਜਵਾਨਾਂ ਦੀ ਉਲਾਰ ਮਾਨਸਿਕਤਾ ਦਾ ਕਾਰਨ ਬਣੇ ਹਨ। ਉਨ੍ਹਾਂ ਨੂੰ ਮਿਹਨਤ ਕਰਨ ਅਤੇ ਸਾਦਾ ਜੀਵਨ ਜਿਉਣ ਲਈ ਪ੍ਰੇਰਨ ਦੀ ਵੱਡੀ ਲੋੜ ਹੈ।
ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾਃ
ਸੁਰਿੰਦਰਬੀਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਸੇਧ ਦੇਣ ਲਈ ਉਨ੍ਹਾਂ ਦੇ ਕੋਲ ਪਿੰਡਾਂ ਵਿੱਚ ਜਾਣ ਦੀ ਲੋੜ ਹੈ। ਲੋੜਵੰਦ ਵਿਦਿਆਰਥੀਆਂ ਅਤੇ ਮਦਦਗਾਰਾਂ ਦੀਆਂ ਕੜੀਆਂ ਜੋੜਨ ਲਈ ਨੈਟਵਰਕਿੰਗ ਦੀ ਵੱਡੀ ਲੋੜ ਹੈ। ਇਸ ਸਮੇਂ ਵਿਦਿਆਰਥੀਆਂ ਲਈ ਸਕਿੱਲ ਡਵੈਲਪਮੈਂਟ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਅਧਿਕਾਰੀਆਂ ਕੋਲ ਚੰਗਾ ਤਜ਼ਰਬਾ ਅਤੇ ਸਿਸਟਮ ਦੀ ਜਾਣਕਾਰੀ ਹੁੰਦੀ ਹੈ ਇਸ ਲਈ ਸੇਵਾ ਮੁਕਤ ਸੰਸਥਾਵਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਪੰਜਾਬ ਦੇ ਮੰਨੇ ਪਰਮੰਨੇ ਵਿਕਾਸ ਪੁਰਸ਼ ਅਧਿਕਾਰੀ ਸਃਕਾਹਨ ਸਿੰਘ ਪੰਨੂ ਨੇ ਕਿਹਾ ਕਿ ਵਿਦਿਆਰਥੀ ਸਿੱਖਿਆ ਦੇ ਵਿਵਹਾਰਕ ਪੱਖ ਤੋਂ ਦੂਰ ਹੋ ਗਏ ਹਨ, ਏਹੋ ਉਨ੍ਹਾਂ ਦਾ ਮੌਜੂਦਾ ਸੰਕਟ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਦੁਖਾਂਤ ਲਈ ਸਿਸਟਮ ਵਿੱਚ ਆਈ ਗਿਰਾਵਟ ਦਾ ਜ਼ਿਕਰ ਕਰਦਿਆਂ ਸਰਕਾਰ ਵੱਲੋਂ ਲੋੜੀਂਦੇ ਯਤਨ ਅਮਲ ਵਿੱਚ ਲਿਆਉਣ ’ਤੇ ਜ਼ੋਰ ਦਿਤਾ। ਉਨ੍ਹਾਂ ਅਨੁਸਾਰ ਸਰਕਾਰ ਹੀ ਇਸ ਪੱਖੋਂ ਸਮਰੱਥ ਹੈ ਅਤੇ ਲੋੜੀਂਦਾ ਯੋਗਦਾਨ ਪਾਉਣ ਲਈ ਉਸ ਕੋਲ ਵਿਸ਼ੇਸ਼ ਪਲੇਟਫਾਰਮ ਹੈ। ਪ੍ਰਵਾਸ ਕਰ ਗਏ ਲੋਕਾਂ ਦੀ ਤਿੜਕੀ ਮਾਨਸਿਕਤਾ ਦਾ ਵੀ ਉਨ੍ਹਾਂ ਭਾਵਪੂਰਵਕ ਜ਼ਿਕਰ ਕੀਤਾ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ
ਕਾਫ਼ਲਾ : ਜੀਵੇ ਪੰਜਾਬ ਸੰਸਥਾ ਦਾ ਸੰਗਠਨ ਗੁਰਪ੍ਰੀਤ ਸਿੰਘ ਤੂਰ ਅਤੇ ਸਾਥੀਆਂ ਵੱਲੋਂ ਕਰਨਾ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਵਿਚਾਰਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਕੀਤਾ ਗਿਆ ਵੱਡਾ ਉਪਰਾਲਾ ਸਾਬਤ ਹੋਵੇਗਾ। ਇਹ ਸੰਸਥਾ ਭਾਵੇਂ ਨੌਜਵਾਨਾਂ ਦੀਆਂ ਮੌਜੂਦਾ ਚਿੰਤਾਵਾਂ ਵਿੱਚੋਂ ਉਪਜੀ ਹੈ ਕਿ ਨੌਜਵਾਨਾਂ ਕੋਲ ਲਿਆਕਤ ਦੇ ਹਾਣ ਦਾ ਰੁਜ਼ਗਾਰ ਨਹੀਂ ਹੈ, ਇਹੀ ਤਾਂ ਉਨ੍ਹਾਂ ਦੀ ਮੂਲ ਸਮੱਸਿਆ ਹੈ।
ਪੰਜਾਬ ਵਿੱਚ ਫੁੱਲਾਂ ਦੀ ਖੇਤੀ ਰਾਹੀਂ ਵਿਸ਼ਵ ਨਕਸ਼ੇ ਤੇ ਸਿਰਕੱਢ ਚਿਹਰੇ ਸਃ ਅਵਤਾਰ ਸਿੰਘ ਢੀਂਡਸਾ ਨੇ ਕਿਹਾ ਕਿ ਨੌਕਰੀ ਸਿਰਫ਼ ਸਰਕਾਰੀ ਨਹੀਂ ਹੁੰਦੀ, ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਵੀ ਜ਼ਰੂਰੀ ਹਨ।
​​ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹੱਥੀ ਕੰਮ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਲਈ ਸਖ਼ਤ ਮਿਹਨਤ ਦੇ ਪੂਰਨੇ ਪਾਉਣਾ ਬਹੁਤ ਜ਼ਰੂਰੀ ਹੈ।
ਖੇਡਾਂ ਦੀ ਦੁਨੀਆਂ ਦੇ ਮਹਾਨ ਸਰਪ੍ਰਸਤ ਸਃ.ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਣ ਲਈ ਪ੍ਰੇਰਨਾ ਅਤੇ ਖੇਡਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਨਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਸੰਸਾਰ ਪੱਧਰ ਦੇ ਵੱਡੇ ਖੇਡ ਮੁਕਾਬਲਿਆਂ ਵਿੱਚ ਉਹ ਮੱਲਾਂ ਮਾਰ ਸਕਣ।
ਉਨ੍ਹਾਂ ਦੀ ਦਿਲਚਸਪੀ ਖੇਡਾਂ ਵਿੱਚ ਪੈਦਾ ਕਰਨ ਲਈ ਨਾਮਵਰ ਖਿਡਾਰੀਆਂ ਦੇ ਜੀਵਨ ਪਾਠ ਪੁਸਤਕਾਂ ਵਿੱਚ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਸਮਾਗਮ ਦੇ ਅੰਤ ਵਿੱਚ ਧੰਨਵਾਦ ਕਰਦਿਆਂ ਮੰਚ ਸੰਚਾਲਕ ਡਾਃ ਬਲਵੰਤ ਸਿੰਘ ਸੰਧੂ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਿਜ ਕਮਾਲਪੁਰਾ(ਲੁਧਿਆਣਾ) ਤੇ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਦੱਸਿਆ ਕਿ ਇਸ ਸੰਸਥਾ ਦੀ ਰੂਪ-ਰੇਖਾ ਵਿੱਚ ਤੇਜਪ੍ਰਤਾਪ ਸਿੰਘ ਸੰਧੂ ਵੱਲੋਂ ਕੀਤੀ ਗਈ ਮਦਦ ਅਤੇ ਤਕਨੀਕੀ ਸਹਾਇਤਾ ਵਰਨਣਯੋਗ ਹੈ। ਸ਼੍ਰੀ ਸ਼ਰਨਜੀਤ ਸਿੰਘ CEO, Edneed Technologies, Austin Texas ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਸੰਸਥਾ ਦਾ ਬੁਨਿਆਦੀ ਢਾਂਚਾ ਉਸਾਰਨ ਲਈ ਕੀਤੀ ਗਈ ਮਦਦ ਵਿਸ਼ੇਸ਼ ਮਹੱਤਵ ਰੱਖਦੀ ਹੈ।
​​ਇਹ ਸੰਸਥਾ ਵਿੱਚ ਸਾਬਕਾ ਪੁਲੀਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਦੇ ਅੰਗ ਸੰਗ ਮੇਰੇ ਸਮੇਤ ਹਰਮਿੰਦਰ ਸਿੰਘ (ਡਾ.), ਰਾਹੁਲ ਗੁਪਤਾ (ਸੀਨੀ. ਐਡਵੋਕੇਟ), ਜਗਜੀਤ ਸਿੰਘ ਲੋਹਟਬੱਦੀ (ਸਾਬਕਾ ਬੈਂਕ ਅਧਿਕਾਰੀ), ਤੇਜਪ੍ਰਤਾਪ ਸਿੰਘ ਸੰਧੂ, ਖੁਸ਼ਵੰਤ ਬਰਗਾੜੀ (ਲੈਕਚਰਾਰ), ਸ਼੍ਰੀਮਤੀ ਦਲਜੀਤ ਕੌਰ (ਪ੍ਰਿੰ.) ਅਤੇ ਸ਼੍ਰੀਮਤੀ ਹਰਪ੍ਰੀਤ ਕੌਰ (IT Professional) ਸ਼ਾਮਿਲ ਹਨ।
ਇਸ ਸੰਸਥਾ ਦੇ ਐਡਵਾਈਜ਼ਰੀ ਬੋਰਡ ਵਿੱਚ ਸ਼੍ਰੀ ਕਾਹਨ ਸਿੰਘ ਪੰਨੂ (Ex-IAS), ਯੂਰਿੰਦਰ ਸਿੰਘ ਹੇਅਰ (Ex-IPS), ਡਾ. ਦਵਿੰਦਰ ਸਿੰਘ ਚੀਮਾ (ਸਾਬਕਾ ਡੀਨ ਪੀ.ਏ.ਯੂ. ਅਤੇ ਸਾਬਕਾ ਰਜਿਸਟਰਾਰ, ਚੰਡੀਗੜ੍ਹ ਯੂਨੀਵਰਸਿਟੀ), ਪ੍ਰੋ. ਗੁਰਭਜਨ ਗਿੱਲ, ਡਾ. ਬਿਸ਼ਵ ਮੋਹਨ ਅਤੇ ਸਃ ਅਵਤਾਰ ਸਿੰਘ ਢੀਂਡਸਾ ਸ਼ਾਮਲ ਹਨ।
ਸਮਾਗਮ ਵਿੱਚ ਡਾਃ ਗੁਰਵਿੰਦਰ ਪਾਲ ਸਿੰਘ ਢਿੱਲੋਂ ,ਪ੍ਰੋਫੈਸਰ ਤੇ ਮੁਖੀ, ਖੇਤੀ ਜੰਗਲਾਤ ਵਿਭਾਗ ਪੀ ਏ ਯੂ,ਉੱਘੇ ਕਵੀ ਤ੍ਰੈਲੋਚਨ ਲੋਚੀ, ਡਾਃ ਜਸਵਿੰਦਰ ਕੌਰ ਬਰਾੜ, ਡਾਃ ਰੁਪਿੰਦਰ ਕੌਰ ਤੂਰ, ਡਾਃ ਸਰਬਜੀਤ ਕੌਰ ਬਰਾੜ ਪ੍ਰੋਫੈਸਰ,ਸਿੱਧਵਾਂ ਖ਼ੁਰਦ,ਡਾਃ ਸਵਰਨਦੀਪ ਸਿੰਘ ਹੁੰਦਲ, ਜਸਮੇਰ ਸਿੰਘ ਢੱਟ, ਡਾਃ ਤੇਜਿੰਦਰ ਕੌਰ ਰਾਮਗੜੀਆ ਗਰਲਜ਼ ਕਾਲਿਜ , ਲੁਧਿਆਣਾ, ਕੌਮੀ ਪੁਰਸਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਲਲਤੋਂ, ਡਾਃ ਰਣਜੀਤ ਸਿੰਘ ਗਿੱਲ, ਡਾਃ ਹਰਵਿੰਦਰ ਸਿੰਘ ਧਾਲੀਵਾਲ ਸਾਬਕਾ ਡੀਨ ਪੀ ਏ ਯੂ, ਵਾਤਾਵਰਨ ਮਾਹਿਰ ਡਾਃ ਬਲਵਿੰਦਰ ਸਿੰਘ ਲੱਖੇਵਾਲੀ ਤੋਂ ਇਲਾਵਾ ਕਈ ਸਿਰਕੱਢ ਵਿਅਕਤੀ ਹਾਜ਼ਰ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ

by Ranjit Singh
November 21, 2026
0

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ - ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪਹਿਰੇ ਹੇਠ...

Entertainment: ਗੋਆ ਵਿੱਚ 57ਵੇਂ ਕੌਮਾਂਤਰੀ ਫਿਲਮ ਮੇਲੇ ਦਾ ਆਗਾਜ਼, ਦੁਨੀਆ ਭਰ ਦੇ ਸਿਨੇਮਾ ਦੀਆਂ ਪ੍ਰਤਿਭਾਵਾਂ ਇਕ ਮੰਚ ’ਤੇ

Entertainment: ਗੋਆ ਵਿੱਚ 57ਵੇਂ ਕੌਮਾਂਤਰੀ ਫਿਲਮ ਮੇਲੇ ਦਾ ਆਗਾਜ਼, ਦੁਨੀਆ ਭਰ ਦੇ ਸਿਨੇਮਾ ਦੀਆਂ ਪ੍ਰਤਿਭਾਵਾਂ ਇਕ ਮੰਚ ’ਤੇ

by Ranjit Singh
November 21, 2026
0

Entertainment: ਗੋਆ ਵਿੱਚ 57ਵੇਂ ਕੌਮਾਂਤਰੀ ਫਿਲਮ ਮੇਲੇ ਦਾ ਆਗਾਜ਼, ਦੁਨੀਆ ਭਰ ਦੇ ਸਿਨੇਮਾ ਦੀਆਂ ਪ੍ਰਤਿਭਾਵਾਂ ਇਕ ਮੰਚ ’ਤੇ ਚੰਡੀਗੜ੍ਹ, 21...

National: ਦਿੱਲੀ ’ਚ ਅੱਜ 27 ਤੋਂ ਵੱਧ ਵਿਆਹ ਸਮਾਗਮ, ਟ੍ਰੈਫਿਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ

National: ਦਿੱਲੀ ’ਚ ਅੱਜ 27 ਤੋਂ ਵੱਧ ਵਿਆਹ ਸਮਾਗਮ, ਟ੍ਰੈਫਿਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ

by Ranjit Singh
November 21, 2026
0

National: ਦਿੱਲੀ ’ਚ ਅੱਜ 27 ਤੋਂ ਵੱਧ ਵਿਆਹ ਸਮਾਗਮ, ਟ੍ਰੈਫਿਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ - ਦੱਖਣੀ ਦਿੱਲੀ ਦੇ ਕਈ ਰਸਤਿਆਂ...

Punjab: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 22 ਨਵੰਬਰ ਨੂੰ ਜਾਵੇਗਾ ਪਾਕਿਸਤਾਨ

Punjab: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 22 ਨਵੰਬਰ ਨੂੰ ਜਾਵੇਗਾ ਪਾਕਿਸਤਾਨ

by Ranjit Singh
November 21, 2026
0

Punjab: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 22 ਨਵੰਬਰ ਨੂੰ ਜਾਵੇਗਾ ਪਾਕਿਸਤਾਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ

by Ranjit Singh
November 21, 2026
0

Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਏਅਰਪੋਰਟ ਤੋਂ ਆਪਣੇ ਜੱਦੀ ਪਿੰਡ ਲਈ ਰਵਾਨਾ - ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪਹਿਰੇ ਹੇਠ...

Most Popular

Delhi ਦੇ ਇੱਕ ਗੁਰਦੁਆਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Delhi ਦੇ ਇੱਕ ਗੁਰਦੁਆਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

by Ranjit Singh
3 days ago
0

Delhi ਦੇ ਇੱਕ ਗੁਰਦੁਆਰਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਪੱਛਮੀ ਦਿੱਲੀ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 