🌸🙏 ਦਵਿੰਦਰਜੀਤ ਸਿੰਘ ਦਰਸ਼ੀ ਅਤੇ ਵਿਸ਼ਵ ਵਾਰਤਾ ਅਦਾਰੇ ਵੱਲੋਂ ਆਪ ਸਭ ਨੂੰ ਵਿਸਾਖੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🌸
ਮਹਿਕ ਪੰਜਾਬ ਦੀ – ਅੱਜ ਖਾਲਸਾ ਪੰਥ ਸਾਜਨਾ ਦਿਵਸ ‘ਤੇ ਵਿਸ਼ੇਸ਼:
ਪੰਜਾਬੀ ਸਾਹਿਤ ਜਗਤ ਦੀ ਵਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਚੰਡੀਗੜ੍ਹ,14ਅਪ੍ਰੈਲ(ਵਿਸ਼ਵ ਵਾਰਤਾ)-
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਆਪਜੀ ਦਾ ਜਨਮ 22 ਦਸੰਬਰ 1666 ਈ: ਨੂੰ ਪਟਨਾ ਵਿਖੇ ਹੋਇਆ। ਆਪਜੀ ਦੀ ਮਾਤਾ ਦਾ ਨਾਂ ਮਾਤਾ ਗੁਜਰੀ ਅਤੇ ਪਿਤਾ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ। ਉਹਨਾਂ ਨੇ ਪੰਜਾਬੀ ਸੰਗ੍ਰਹਿ ਜ਼ਫ਼ਰਨਾਮਾ, ਜਾਪੁ ਸਾਹਿਬ, ਅਕਾਲ ਉਸਤਤ ਅਤੇ ਸ਼ਸਤਰ ਨਾਮ ਮਾਲਾ ਅਤੇ ਚੰਡੀ ਦੀ ਵਾਰ ਪੰਜਾਬੀ ਸਾਹਿਤ ਜਗਤ ਨੂੰ ਭੇਂਟ ਕੀਤੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਇਕ ਕੁਸ਼ਲ ਸੈਨਾਪਤੀ, ਬੁੱਧੀਜੀਵੀ, ਪ੍ਰਬੰਧਕ, ਲੇਖਕ, ਸਮਾਜ ਸੇਵੀ ਅਤੇ ਇਕ ਵਧੀਆ ਇਨਸਾਨ ਸਨ। ਉਹਨਾਂ ਨੇ 1699 ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਿਸ ਨੇ ਸਿੱਖ ਧਰਮ ਦੇ ਸ਼ਾਨਦਾਰ ਇਤਿਹਾਸ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਜਬਰ ਜ਼ੁਲਮ ਵਿਰੁੱਧ ਅਵਾਜ਼ ਉਠਾਈ ਸੀ। ਉਹਨਾਂ ਨੇ ਚਾਰ ਸਹਿਬਾਜ਼ਾਦਿਆਂ( ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਨੂੰ ਦੇਸ਼ ਅਤੇ ਕੌਮ ਲਈ ਕੌਮ ਲਈ ਵਾਰ ਦਿੱਤੇ ਸਨ। ਅੱਜ ਤਕ ਦੁਨੀਆਂ ਵਿੱਚ ਗੁਰੂ ਗੋਬਿੰਦ ਸਿੰਘ ਵਰਗੀ ਕੋਈ ਮਿਸਾਲ ਨਹੀਂ ਮਿਲਦੀ ਜਿਸ ਨੇ ਦੇਸ਼ ਖ਼ਾਤਰ ਆਪਣਾ ਸਰਬੰਸ ਹੀ ਵਾਰ ਦਿੱਤਾ ਹੋਵੇ। ਅੰਤ ਇਕ ਰੂਹਾਨੀ ਸੰਤ ਦੇ ਰੂਪ ‘ਚ 1708 ਈ: ਨੂੰ ਗੁਰਪੁਰਵਾਸ ਹੋ ਗਏ ।























