– 30 ਅਤੇ 31 ਮਈ ਦੀ ਹੜਤਾਲ ਕਾਰਨ ਲੋਕਾਂ ਨੂੰ ਹੋਵੇਗੀ ਵੱਡੀ ਤਕਲੀਫ
– ਹੜਤਾਲ ਵਿਚ 10 ਲੱਖ ਕਰਮਚਾਰੀ ਤੇ ਅਧਿਕਾਰੀ ਲੈਣਗੇ ਭਾਗ
ਮਾਨਸਾ, 29 ਮਈ (ਵਿਸ਼ਵ ਵਾਰਤਾ)- ਤਨਖਾਹਾਂ ਅਤੇ ਲੰਬਿਤ ਪਏ ਮਾਮਲਿਆਂ ਨੂੰ ਲੈਕੇ ਯੂਨਾਇਟਡ ਫੋਰਮ ਆਫ ਬੇੈਂਕ ਯੁੂਨੀਅਨ ਵੱਲੋਂ ਲਗਾਤਾਰ ਦੋ ਦਿਨਾਂ ਲਈ ਬੈਂਕ ਸਬੰਧੀ ਕੰਮਾਂ—ਕਾਜਾਂ ਨੂੰ ਲੈਕੇ ਹੜਤਾਲ ਕੀਤੀ ਜਾ ਰਹੀ ਹੈ। ਇਹ ਹੜਛਾਲ 30 ਅਤੇ 31 ਮਈ ਨੂੰ ਹੋਵੇਗੀ, ਜਿਸ ਵਿਚ ਕਿਸੇ ਵੀ ਕਮਰਸ਼ੀਅਲ ਬੈਂਕ ਦੇ ਨਾ ਖੁੱਲਣ ਸਬੰਧੀ ਜਥੇਬੰਦੀ ਵੱਲੋਂ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਯੂਨਾਇਟਡ ਫੋਰਮ ਆਫ ਬੇੈਂਕ ਯੁੂਨੀਅਨ ਦੀ ਭਾਰਤੀ ਬੈਂਕ ਐਸੋਸੀਏਸਨ (ਆਈ.ਬੀ.ਏ.) ਦੇ ਵਿਚਕਾਰ ਹੋਈ ਮੀਟਿੰਗ ਬੇ—ਨਤੀਜਾ ਰਹਿਣ ਤੋਂ ਬਾਅਦ ਇਹ ਨਿਰਣਾ ਲਿਆ ਗਿਆ।
ਬੈਂਕ ਯੂਨੀਅਨ ਦੇ ਕੌਮੀ ਆਗੂ ਕਾਮਰੇਡ ਗੁਰਤੇਜ਼ ਸਿੰਘ ਜਗਰੀ ਅਤੇ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਇਸ ਹੜਤਾਲ ਦੇ ਸੱਦੇ ਤੋਂ ਪਹਿਲਾਂ ਜਥੇਬੰਦੀ ਵੱਲੋਂ ਬਕਾਇਦਾ ਸਰਕਾਰ ਨੂੰ ਆਪਣੀਆਂ 1 ਨਵੰਬਰ 2017 ਤੋਂ ਵੇਜ਼ ਡਵੀਜਨ ਸਬੰਧੀ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਸੀ ਅਤੇ 10 ਲੱਖ ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 24 ਮਈ ਨੂੰ ਬੈਂਕ ਐਸੋਸੀਏਸਨ ਅਤੇ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਸ਼ਨ ਕਰਦੇ ਹੜਤਾਲ ਦੇ ਆਪਣੇ ਫੈਸਲੇ ਤੋਂ ਬਕਾਇਦਾ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਬੰਧਕਾਂ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਨ ਤੋਂ ਬਾਅਦ ਇਸ ਦੋ ਦਿਨਾਂ ਹੜਤਾਲ ਕਰਨ ਦਾ ਕੌੜਾ—ਘੁੱਟ ਭਰਨਾ ਪਿਆ ਹੈ।
ਮੁਲਾਜਮ ਆਗੂਆਂ ਨੇ ਦੱਸਿਆ ਕਿ ਤਨਖਾਹ ਦੇ ਵਾਧੇ ਲਈ ਮੰਗ ਪੱਤਰ ਪਿਛਲੇ ਸਾਲ ਮਈ ਮਹੀਨੇ 2017 ਵਿੱਚ ਆਈ.ਬੀ.ਏ. ਨੂੰ ਪੇਸ਼ ਕੀਤਾ ਗਿਆ ਸੀ, ਜਿਸ ਦੌਰਾਨ ਸਮੂਚੇ ਭਾਰਤ ਵਿੱਚ 1 ਨਵੰਬਰ 2017 ਤੋਂ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਣਾ ਸੀ, ਪਰ ਹਾਲੇ ਤੱਕ ਇਸ ਮੁੱਦੇ *ਤੇ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਕੋਸਿ਼ਸਾਂ ਕਾਰਨ ਹੀ ਕੇਂਦਰ ਸਰਕਾਰ ਇੱਕ ਤੋਂ ਬਾਅਦ ਇੱਕ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਨੋਟ ਬੰਦੀ ਦੌਰਾਨ ਜੰਗੀ ਪੱਧਰ *ਤੇ ਦਿਨ ਰਾਤ ਕੰਮ ਕਰਕੇ ਸਰਕਾਰ ਦੀ ਇਸ ਇੰਨੀ ਵੱਡੀ ਯੋਜਨਾ ਨੂੰ ਲਾਗੂ ਕੀਤਾ, ਪਰ ਸਰਕਾਰ ਇਹਨਾਂ ਮੁਲਾਜਮਾਂ ਦੇ ਤਨਖਾਹਾਂ ਦੇ ਵਾਧੇ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਉਨ੍ਹਾਂ ਕਿਹਾ ਕਿ ਇਸ ਦੋ ਦਿਨਾਂ ਹੜਤਾਲ ਵਿਚ ਭਾਰਤ ਦੇ 10 ਲੱਖ ਤੋਂ ਵੱਧ ਬੈਂਕ ਅਧਿਕਾਰੀ ਅਤੇ ਕਰਮਚਾਰੀ ਦੋ ਦਿਨਾਂ ਦੀ ਹੜਤਾਲ ਉਪਰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਿਰਫ 2 ਪ੍ਰਤੀਸ਼ਤ ਵਾਧੇ ਦੀ ਇੱਕ ਛੋਟੀ ਜਿਹੀ ਪੇਸ਼ਕਸ ਕਰਕੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੱਡਾ ਮੁਜਾਕ ਕੀਤਾ, ਜਿਸ ਨੂੰ ਕਰਮਚਾਰੀਆਂ ਨੇ ਰੱਦ ਕਰ ਦਿੱਤਾ ਹੈ, ਇਸ ਕਰਕੇ ਅਧਿਕਾਰੀ ਅਤੇ ਕਰਮਚਾਰੀ ਅੰਦਲੋਨ ਲਈ ਮਜਬੂਰ ਹੋਏ ਹਨ।
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ...