ਰੋਪੜ 25 ਮਈ (ਵਿਸ਼ਵ ਵਾਰਤਾ) – ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਂਨਸ਼ਨ ਕਮਿਉਨਿਟੀ ਓਰੀਐਂਟਡ ਪੋਲਸਿੰਗ ਸੋਸਾਇਟੀ ਵਲੋਂ ਵਾਈਸ ਚੇਅਰਪਰਸਨ ਮੈਡਮ ਮੋਨਿਕਾ ਚਾਵਲਾ ਦੀ ਅਗਵਾਈ ਵਿਚ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੈਨਟਰੀ ਪੈਡ ਵੈਡਿੰਗ ਮਸ਼ੀਨ ਦੀ ਸਥਾਪਨਾ ਕੀਤੀ ਗਈ ਜਿਸ ਨਾਲ ਲੋੜ ਪੈਣ ਤੇ ਔਰਤਾਂ ਨੂੰ ਸੈਨਟਰੀ ਪੈਡ ਆਸਾਨੀ ਨਾਲ ਜੇਲ ਕੈਂਪਸ ਅੰਦਰ ਹੀ ਮਿਲ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਦੀਪਕ ਬਾਂਸਲ ਨੇ ਕਿਹਾ ਕਿ ਇਸ ਸਿਹਤ ਸੰਭਾਲ ਕੈਂਪ ਦੌਰਾਨ ਜੇਲ ਵਿਚ ਕੈਦੀਆਂ ਨੂੰ ਸਿਹਤ ਸੰਭਾਲ ਤੇ ਸਰੀਰਕ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਸਮੇਂ ਸਮੇਂ ਸਿਰ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਮੈਡਨ ਸ਼ਗੁਨ ਚਾਵਲਾ (ਡਾਈਰੈਕਟਰ) ਤੇ ਪ੍ਰਸ਼ੋਤਮ ਕੰਬੋਜ (ਪੰਜਾਬ ਪ੍ਰਧਾਨ) ਵੀ ਮੌਜੂਦ ਸਨ।
ਸਿਹਤ ਕੈਂਪ ਸਮਾਪਤੀ ਉਪਰੰਤ ਜੇਲ ਸੁਪਰਡੈਂਟ ਸ. ਬਲਜੀਤ ਸਿੰਘ ਵਲੋਂ ਸੁਸਾਇਟੀ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ।