• ਅੱਤਵਾਦ ਵਿਰੁੱਧ ਸਾਂਝੇ ਤੌਰ ‘ਤੇ ਆਲਮੀ ਜੰਗ ਵਿੱਢਣ ਦਾ ਸੱਦਾ
• ਭਾਰਤ ਸਰਕਾਰ ਨੂੰ ਪੀੜਤਾਂ ਲਈ ਮਦਦ ਯਕੀਨੀ ਬਣਾਉਣ ਦਾ ਭਰੋਸਾ
ਚੰਡੀਗੜ, 25 ਮਈ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਦੀ ਰਾਤ ਕੈਨੇਡਾ ‘ਚ ਟੋਰਾਂਟੋ ਦੇ ਬਾਹਰਵਾਰ ਇੱਕ ਭਾਰਤੀ ਰੈਸਟੋਰੈਂਟ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਧਮਾਕੇ ਦੀ ਘਟਨਾ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਦੱਸਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ ਜਿਸ ਵਿੱਚ ਲਗਪਗ 15 ਵਿਅਕਤੀਆਂ ਜ਼ਖ਼ਮੀ ਹੋਏ ਹਨ।
ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੇਕਸੂਰ ਲੋਕਾਂ ‘ਤੇ ਹਮਲਾ ਕਰਨਾ ਪੂਰੀ ਤਰਾਂ ਅਨਿਆਂਪੂਰਨ ਤੇ ਨਾ-ਮੁਆਫੀਯੋਗ ਹੈ ਅਤੇ ਇਹ ਹਮਲਾ ਅੱਤਵਾਦ ਦੀ ਗੰਭੀਰ ਸਮੱਸਿਆ ਦੀ ਤਸਵੀਰ ਪੇਸ਼ ਕਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਟੋਰਾਂਟੋ ਵਿੱਚ ਹੀ ਇੱਕ ਵੈਨ ਡਰਾਈਵਰ ਵੱਲੋਂ ਪੈਦਲ ਜਾ ਰਹੇ 10 ਲੋਕਾਂ ਨੂੰ ਮਾਰ ਦੇਣ ਦੀ ਘਟਨਾ ਤੋਂ ਬਾਅਦ ਮੁੜ ਵਾਪਰੀ ਇਸ ਘਟਨਾ ਨੇ ਆਲਮੀ ਪੱਧਰ ‘ਤੇ ਅੱਤਵਾਦ ਦਾ ਪਾਸਾਰ ਹੋਣ ਦੀ ਸਥਿਤੀ ਉਜਾਗਰ ਕੀਤੀ ਹੈ। ਉਨਾਂ ਕਿਹਾ ਕਿ ਇਸ ਘਟਨਾ ਨਾਲ ਪਤਾ ਲੱਗਦਾ ਹੈ ਕਿ ਕੋਈ ਵੀ ਮੁਲਕ ਅੱਤਵਾਦ ਦੀ ਅਲਾਮਤ ਤੋਂ ਸੁਰੱਖਿਅਤ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਧਮਾਕੇ ਵਿੱਚ ਭਾਰਤੀ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਉਣ ‘ਤੇ ਚਿੰਤਾ ਜ਼ਾਹਰ ਕੀਤੀ ਕਿਉਂ ਜੋ ਇਸ ਰੈਸਟੋਰੈਂਟ ਵਿੱਚ ਆਮ ਤੌਰ ‘ਤੇ ਇਲਾਕੇ ਵਿੱਚ ਰਹਿੰਦੇ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਆਉਂਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਗਰਮਖਿਆਲੀ ਤੱਤਾਂ ਵੱਲੋਂ ਕੈਨੇਡਾ ਦੀ ਧਰਤੀ ਦੀ ਲਗਾਤਾਰ ਵਰਤੋਂ ਕੀਤੇ ਜਾਣ ਦਾ ਮਸਲਾ ਉਨਾਂ ਕੋਲ ਉਠਾਇਆ ਸੀ। ਉਨਾਂ ਕਿਹਾ ਕਿ ਕੋਈ ਵੀ ਮੁਲਕ ਅੱਤਵਾਦ ਦੇ ਵੱਧ ਰਹੇ ਖਤਰੇ ਨੂੰ ਅਣਗੌਲਿਆ ਨਹੀਂ ਕਰ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਲੜਣ ਲਈ ਸਾਰੇ ਮੁਲਕਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਅਤੇ ਉਨਾ ਨੇ ਫਰਵਰੀ ਮਹੀਨੇ ਵਿਚ ਸ੍ਰੀ ਟਰੂਡੋ ਪਾਸੋਂ ਇਸ ਮਾਮਲੇ ‘ਤੇ ਸਹਿਯੋਗ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦੀ ਨਾਲ ਨਜਿਠਣ ਲਈ ਉਹ ਆਪਣੀ ਸਰਕਾਰ ਵੱਲੋਂ ਕੈਨੇਡਾ ਨੂੰ ਹਰ ਸੰਭਵ ਸਹਿਯੋਗ ਤੇ ਮਦਦ ਕਰਨ ਲਈ ਤਿਆਰ ਹਨ।
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ‘ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਅਨਾਜ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ – ਡਾ ਪੱਲਵੀ ਡਿਪਟੀ ਕਮਿਸ਼ਨਰ ਨੇ ਮਾਲੇਰਕੋਟਲਾ ,ਅਹਿਮਦਗੜ੍ਹ ਦੇ ਗੁਦਾਮਾਂ ਦਾ ਲਿਆ ਜਾਇਜ਼ਾ...