– ਉਪ ਰਾਸ਼ਟਰਪਤੀ ਕਮ ਪ੍ਰਧਾਨ ਮੰਤਰੀ ਰਾਸ਼ਿਦ ਅਲੀ ਨੇ ਕੀਤਾ ਐਲਾਨ
ਮੋਹਾਲੀ, 25 ਮਈ (ਵਿਸ਼ਵ ਵਾਰਤਾ): ਯੂ.ਏ.ਈ. ਦੇ ਉਪ ਰਾਸ਼ਟਰਪਤੀ ਕਮ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸਾਸ਼ਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੌਮ ਨੇ ਐਲਾਨ ਕੀਤਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਨਿਵੇਸ਼ਕਾਂ ਅਤੇ ਉੁ~ਚ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਯੂ.ਏ.ਈ. ਪ੍ਰਤੀ ਉਤਸ਼ਾਹਿਤ ਕਰਨ ਲਈ ਫੈਸਲਾ ਲਿਆ ਗਿਆ ਹੈ ਕਿ ਦੇਸ਼ 10 ਸਾਲ ਦਾ ਸਥਾਈ ਵੀਜ਼ਾ ਦੇਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਬਲਊ.ਡਬਲਊ.ਆਈ.ਸੀ.ਐਸ. ਦੇ ਬੁਲਾਰੇ ਨੇ ਦੱਸਿਆ ਕਿ ਸ਼ੇਖ ਮਕਤੌਮ ਨੇ ਇਹ ਐਲਾਨ ਬੀਤੇ ਐਤਵਾਰ ਯੂ.ਏ.ਈ. ਦੀ ਹੋਈ ਕੈਬਨਿਟ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਕਿ ਇਸ ਨਵੇਂ ਵੀਜ਼ਾ ਸਿਸਟਮ ਰਾਹੀਂ ਯੂ.ਏ.ਈ. ਨੂੰ ਉਮੀਦ ਹੈ ਕਿ ਬਾਹਰੀ ਨਿਵੇਸ਼ਕਾਂ ਦੀ ਬਦੌਲਤ ਉਹ ਆਪਣੀ ਆਰਥਿਕਤਾ ਸੁਧਾਰ ਲਵੇਗਾ ਅਤੇ ਖੁਦ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇ ਵਾਲੀ ਸਥਿਤੀ ਵਿੱਚ ਲੈ ਆਵੇਗਾ। ਉਨ੍ਹਾਂ ਦੱਸਿਆ ਕਿ ਉਮੀਦ ਹੈ ਕਿ ਉਕਤ ਦੇਸ਼ ਦੇ ਸੱਦੇ ਨੂੰ ਇਸ ਸਾਲ ਦੇ ਅੰਤ ਤੱਕ ਪੂਰੀ ਸਫ਼ਲਤਾ ਹਾਸਿਲ ਹੋ ਜਾਵੇਗੀ। ਜਿਸ ਸਦਕਾ ਇਸ ਦੇਸ਼ ਨੂੰ ਸਾਇੰਸ, ਮੈਡੀਕਲ ਖੋਜ਼ ਅਤੇ ਤਕਨੀਕੀ ਮੁਹਾਰਤ ਵਾਲੇ ਮਾਹਿਰ ਹਾਸਿਲ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਪੰਜ ਸਾਲ ਲਈ ਰਿਹਾਇਸ਼ੀ ਵੀਜ਼ਾ ਮੁਹੱਈਆ ਕਰਵਾਇਆ ਜਾਵੇਗਾ ਜਦਕਿ 10 ਸਾਲ ਦਾ ਵੀਜ਼ਾ ਕੁੱਝ ਖਾਸ ਵਿਦਿਆਰਥੀਆਂ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਵਿਦਿਆਰਥੀਆਂ ਦੇ ਮਾਪਿਆਂ ਲਈ ਵੀਜ਼ੇ ਵਿੱਚ ਵੀ ਕਾਫ਼ੀ ਨਰਮੀਂ ਵਰਤਣ ਦਾ ਫੈਸਲਾ ਲਿਆ ਹੈ।ਉਨ੍ਹਾਂ ਦੱਸਿਆ ਕਿ ਵੀਜ਼ੇ ਦੇ ਇੱਛੁਕ ਨਿਵੇਸ਼ਕਾਂ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਡਬਲਊ.ਡਬਲਊ.ਆਈ.ਸੀ.ਐਸ. ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।