ਬੈਂਕ ਪ੍ਰਬੰਧਕਾਂ ਅਤੇ ਅਧਿਕਾਰੀਆ ਵਿਚਕਾਰ ਸਮਝੌਤੇ ਦੀ ਗੱਲਬਾਤ ਰਹੀ ਬੇ—ਨਤੀਜਾ
ਮਾਨਸਾ, 24 ਮਈ (ਵਿਸ਼ਵ ਵਾਰਤਾ)-ਤਨਖਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈਕੇ ਯੂਨਾਇਟਡ ਫੋਰਮ ਆਫ ਬੈਂਕ ਯੁਨਿਆਨ ਅਤੇ ਭਾਰਤੀ ਬੈਂਕ ਐਸੋਸੀਏਸਨ (ਆਈ.ਬੀ.ਏ.) ਦੇ ਵਿਚਕਾਰ ਹੋਈ ਮੀਟਿੰਗ ਬੇ—ਨਤੀਜਾ ਰਹਿਣ ਤੋਂ ਬਾਅਦ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਗੁੱਸਾ ਭੜਕ ਉਠਿਆ ਹੈ। ਯੂ.ਐਫ.ਬੀ.ਯੂ. ਦੇ ਸੱਦੇ *ਤੇ 10 ਲੱਖ ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 24 ਮਈ ਨੂੰ ਬੈਂਕ ਐਸੋਸੀਏਸਨ ਅਤੇ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਸ਼ਨ ਕੀਤਾ, ਜਿਸ ਤਹਿਤ ਅੱਜ ਮਾਨਸਾ ਦੇ ਸੈਕੜੇ ਬੈਂਕ ਅਫਸਰ ਅਤੇ ਕਰਮਚਾਰੀਆਂ ਨੇ ਸਟੇਟ ਬੈਂਕ ਆਫ ਇੰਡੀਆਂ ਵਾਟਰ ਵਰਕਸ ਰੋਡ ਮਾਨਸਾ ਦੀ ਬ੍ਰਾਂਚ ਦੇ ਬਾਹਰ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ। ਇਸ ਵਿੱਚ ਭਾਰੀ ਗਿਣਤੀ ਵਿੱਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਰਕਾਰ ਦਾ ਪਿੱਟ—ਸਿਆਪਾ ਕੀਤਾ ਅਤੇ ਤਨਖਾਹਾਂ ਵਧਾਉਣ ਦੀ ਮੰਗ ਕੀਤੀ।
ਮੁਲਾਜਮ ਆਗੂਆਂ ਨੇ ਦੱਸਿਆ ਕਿ ਤਨਖਾਹ ਦੇ ਵਾਧੇ ਲਈ ਮੰਗ ਪੱਤਰ ਪਿਛਲੇ ਸਾਲ ਮਈ ਮਹੀਨੇ 2017 ਵਿੱਚ ਆਈ.ਬੀ.ਏ. ਨੂੰ ਪੇਸ਼ ਕੀਤਾ ਗਿਆ ਸੀ। ਸਮੂਚੇ ਭਾਰਤ ਵਿੱਚ 01.11.2017 ਤੋਂ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਣਾ ਸੀ, ਪਰ ਹਾਲੇ ਤੱਕ ਇਸ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਅੱਜ ਉਪਰ ਵੱਖ—ਵੱਖ ਆਗੂਆਂ ਨੇ ਆਈ.ਬੀ.ਏ. ਅਤੇ ਕੇਂਦਰ ਸਰਕਾਰ ਦੇ ਗੈਰ ਜਿੰਮੇਵਾਰਨਾਂ ਰਵੱਈੲੈ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਕੋਸਿ਼ਸਾਂ ਕਾਰਨ ਹੀ ਕੇਂਦਰ ਸਰਕਾਰ ਇੱਕ ਤੋਂ ਬਾਅਦ ਇੱਕ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਨੋਟ ਬੰਦੀ ਦੌਰਾਨ ਜੰਗੀ ਪੱਧਰ *ਤੇ ਦਿਨ ਰਾਤ ਕੰਮ ਕਰਕੇ ਸਰਕਾਰ ਦੀ ਇਸ ਇੰਨੀ ਵੱਡੀ ਯੋਜਨਾ ਨੂੰ ਲਾਗੂ ਕੀਤਾ, ਪਰ ਸਰਕਾਰ ਇਹਨਾਂ ਮੁਲਾਜਮਾਂ ਦੇ ਤਨਖਾਹਾਂ ਦੇ ਵਾਧੇ ਲਈ ਕੋੲ ਠੋਸ ਕਦਮ ਨਹੀਂ ਚੁੱਕ ਰਹੀ।
ਬੈਂਕ ਅਧਿਕਾਰੀਆਂ ਦੀ ਐਸੋਸੀਏਸ਼ਨ ਦੇ ਕੌਮੀ ਆਗੂ ਕਾਮਰੇਡ ਗੁਰਤੇਜ਼ ਸਿੰਘ ਜਗਰੀ ਨੇ ਵੀ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ 30 ਅਤੇ 31 ਮਈ ਨੂੰ ਪੂਰੇ ਭਾਰਤ ਵਿੱਚ 10 ਲੱਖ ਤੋਂ ਵੱਧ ਬੈਂਕ ਅਧਿਕਾਰੀ ਅਤੇ ਕਰਮਚਾਰੀ ਦੋ ਦਿਨਾਂ ਦੀ ਹੜਤਾਲ ਤੇ ਜਾਂ ਰਹੇ ਹਨ, ਕਿਉ਼ਂਕਿ ਸਰਕਾਰ ਨੇ ਸਿਰਫ 2 ਪ੍ਰਤੀਸ਼ਤ ਵਾਧੇ ਦੀ ਇੱਕ ਛੋਟੀ ਪੇਸ਼ਕਸ ਕਰਕੇ ਬਹੁਤ ਵੱਡਾ ਮੁਜਾਕ ਕੀਤਾ, ਜਿਸ ਨੂੰ ਕਰਮਚਾਰੀਆਂ ਨੇ ਰੱਦ ਕਰ ਦਿੱਤਾ ਹੈ, ਇਸ ਕਰਕੇ ਅਧਿਕਾਰੀ ਅਤੇ ਕਰਮਚਾਰੀ ਅੰਦਲੋਨ ਲਈ ਮਜਬੂਰ ਹੋਏ ਹਨ।
ਇਸ ਮੌਕੇ ਰਾਕੇਸ਼ ਗਰਗ, ਵਿਕਾਸ ਗੋਇਲ, ਨਿਰਪਾਲ ਸਿੰਘ, ਨਿਤਿਨ ਗਰਗ, ਧੀਰਜ ਕੁਮਾਰ, ਸ਼ੇਰੀ ਕਾਂਸਲ, ਨਿਖਿਲ, ਰਣਜੀਤ, ਪ੍ਰਵੀਨ ਕੁਮਾਰ, ਵਿਵੇਕ ਕੁਮਾਰ, ਕੁਲਦੀਪ ਰਾਏ, ਸਾਇਲ ਜੈਨ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਮਾਨਸਾ ਵਿਖੇ ਬੈਂਕ ਦੇ ਅਧਿਕਾਰੀ ਸੱਥਰ ਵਿਛਾਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ। ਫੋਟੋ: ਵਿਸ਼ਵ ਵਾਰਤਾ