ਚੰਡੀਗੜ, 23 ਮਈ (ਵਿਸ਼ਵ ਵਾਰਤਾ) – ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਮੋਦੀ ਸਰਕਾਰ,ਤੇ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਬਡਹੇੜੀ ਨੇ ਆਖਿਆ ਕਿ ਗਰੀਬ ਲੋਕਾਂ ਕੋਲ ਦੁਪਹੀਆ ਵਾਹਨ ਹਨ ਜੋ ਕਿ ਪੈਟਰੋਲ ਨਾਲ ਚੱਲਦੇ ਹਨ ਇਸ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਸਭ ਵੱਧ ਮਾਰ ਗਰੀਬ ਲੋਕਾਂ ਨੂੰ ਪੈ ਰਹੀ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਸਾਰੇ ਵਰਗਾਂ ‘ਤੇ ਮਹਿੰਗਾਈ ਦੀ ਮਾਰ ਪੈਂਦੀ ਹੈ ਕਿਉਂਕਿ ਇਸ ਨਾਲ ਵਸਤਾਂ ਦੀ ਢੋਆ ਢੁਆਈ ਵਿੱਚ ਖਰਚਿਆਂ ਵਿੱਚ ਵਾਧਾ ਹੋਣ ਨਾਲ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਪਰ ਮੋਦੀ ਸਰਕਾਰ ਗਰੀਬਾਂ ਬਾਰੇ ਕੁਝ ਨਹੀਂ ਸੋਚ ਰਹੀ ਸਗੋਂ ਰੋਜ਼ਾਨਾ ਵਾਧਾ ਕਰਕੇ ਗਰੀਬ ਲੋਕਾਂ ਨੂੰ ਰੋਣ ਲਈ ਅਤੇ ਖੁਦਕੁਸ਼ੀਆਂ ਲਈ ਮਜ਼ਬੂਰ ਕੀਤਾ ਜਾ ਰਿਹੈ।
ਬਡਹੇੜੀ ਨੇ ਹਰਸਿਮਰਤ ਕੌਰ ਬਾਦਲ ਜੋ ਕੇਂਦਰ ਸਰਕਾਰ ਵਿੱਚ ਸਤਾ ਦਾ ਆਨੰਦ ਮਾਣ ਰਹੇ ਹਨ ਨੂੰ ਮੌਕਾਪ੍ਰਸਤੀ ਛੱਡ ਕੇ ਅਸਤੀਫਾ ਦੇ ਦੇਣਾ ਚਾਹੀਦੈ ਅਤੇ ਗਰੀਬ ਲੋਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।