• ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ ਮੁੱਖ ਮੰਤਵ
ਚੰਡੀਗੜ•, 23 ਮਈ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਵਲੋਂ ‘ਘਰ ਘਰ ਰੋਜ਼ਗਾਰ’ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਰਕਾਰੀ ਆਈ.ਟੀ.ਆਈ ਅਤੇ ਬਹੁ-ਤਕਨੀਕੀ ਕਾਲਜ਼ਾ ਵਿੱਚ ਹੁਨਰ ਵਿਕਾਸ ਕੇਂਦਰ ਕੋਰਸ ਚਲਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਇਥੇ ਇਸ ਸਬੰਧੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਿਦਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਇਨ•ਾਂ ਸਰਕਾਰੀ ਅਦਾਰਿਆਂ ਵਿੱਚ 3-6 ਮਹੀਨੇ ਦੇ ਹੁਨਰ ਵਿਕਾਸ ਕੋਰਸ ਚਲਾਏ ਜਾਣਗੇ।
ਸ. ਚੰਨੀ ਨੇ ਦੱਸਿਆ ਕਿ ਘੱਟ ਪੜ•ੇ ਲਿਖੇ ਜਾਂ ਪੜ•ਾਈ ਛੱਡ ਚੁੱਕੇ ਵਿਦਿਆਰਥੀ ਵੀ ਇਨ•ਾਂ ਹੁਨਰ ਵਿਕਾਸ ਕੋਰਸਾਂ ਵਿੱਚ ਦਾਖਲਾ ਲੈ ਕੇ ਮੁਫ਼ਤ ਸਿਖਲਾਈ ਪ੍ਰਾਪਤ ਕਰ ਸਕਣਗੇ। ਉਨ•ਾਂ ਦੱਸਿਆ ਕਿ ਇਸ ਸਿਖਲਾਈ ‘ਤੇ ਪ੍ਰਤੀ ਵਿਦਿਆਰਥੀ 10-15 ਹਜ਼ਾਰ ਖ਼ਰਚਾ ਆਵੇਗਾ, ਜਿਸ ਦਾ ਸਾਰਾ ਭਾਰ ਸੂਬਾ ਸਰਕਾਰ ਉਠਾਏਗੀ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਹੁਨਰ ਵਿਕਾਸ ਦੇ ਇਹ ਕੋਰਸ 22 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ 10 ਬਹੁ ਤਕਨੀਕੀ ਕਾਲਜਾਂ ਵਿੱਚ ਚਲਾਏ ਜਾਣਗੇ। ਇਸ ਤੋਂ ਬਾਅਦ ਇਨ•ਾਂ ਨੂੰ ਹੋਰਨਾਂ ਸੰਸਥਾਵਾਂ ਤੱਕ ਵਧਾਇਆ ਜਾਵੇਗਾ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਵਲੋਂ ਸਰਕਾਰੀ ਆਈ.ਟੀ.ਆਈ ਅਤੇ ਬਹੁ ਤਕਨੀਕੀ ਕਾਲਜ਼ਾ ਦੇ ਮੁਖੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੀ ਸੰਸਥਾ ਦੇ ਆਲੇ ਦੁਆਲੇ ਦੇ ਖੇਤਰਾਂ ‘ਚ ਚੱਲ ਰਹੀਆਂ ਉਦਯੋਗਿਕ ਇਕਾਈਆਂ ਨਾਲ ਮਿਲ ਕੇ ਕੋਰਸ ਚਲਾਉਣ ਦੇ ਆਦੇਸ਼ ਦਿੱਤੇ। ਉਨ•ਾਂ ਕਿਹਾ ਕਿ ਉਦਯੋਗਾਂ ਵਿੱਚ ਵਿਦਿਆਰਥੀਆਂ ਲਈ ਰੋਜ਼ਗਾਰ ਯਕੀਨੀ ਬਣਾਉਣ ਲਈ ਲਈ ਸ਼ੁਰੂਆਤ ਤੋਂ ਹੀ ਉਦਯੋਗਪਤੀਆਂ ਨੂੰ ਮਿਲ ਕੇ ਉਨ•ਾਂ ਦੇ ਸੁਝਾਅ ਅਤੇ ਲੋੜਾਂ ਮੁਤਾਬਕ ਕੋਰਸ ਚਲਾਏ ਜਾਣ।
ਸ. ਚੰਨੀ ਨੇ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਸਾਰੀਆਂ ਆਈ.ਟੀ.ਆਈ ਅਤੇ ਬਹੁ ਤਕਨੀਕੀ ਕਾਲਜ਼ਾਂ ਦੇ ਮੁਖੀ ਹੁਨਰ ਵਿਕਾਸ ਕੋਰਸ ਚਲਾਉਣ ਸਬੰਧੀ ਪ੍ਰੋਜੈਕਟ ਰਿਪੋਰਟ ਜ਼ਮ•ਾ ਕਰਵਾਉਣ ਤਾਂ ਜੋ ਉਨ•ਾਂ ਨੂੰ ਜਲਦ ਤੋਂ ਜਲਦ ਕੋਰਸ ਅਲਾਟ ਕੀਤੇ ਜਾ ਸਕਣ।
ਸ. ਚੰਨੀ ਨੇ ਇਸ ਮੌਕੇ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਭਰੋਸਾ ਦਿਵਾਇਆ ਕਿ ਵਧੀਆ ਕਾਰਗੁਜ਼ਾਰੀ ਦਿਖਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਵਾਲੇ ਸਰਕਾਰੀ ਸੰਸਥਾਵਾਂ ਦੇ ਮੁਖੀਆਂ ਨੂੰ ਵਿਸੇਸ਼ ਲਾਭ ਦਿੱਤੇ ਜਾਣਗੇ ਅਤੇ ਉਨ•ਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਸਕੱਤਰ ਡੀ.ਕੇ ਤਿਵਾਰੀ, ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ, ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਦਲਜੀਤ ਕੌਰ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਸਰਕਾਰੀ ਆਈ.ਟੀ.ਆਈ ਅਤੇ ਬਹੁ ਤਕਨੀਕੀ ਕਾਲਜਾਂ ਦੇ ਮੁਖੀ ਵੀ ਹਾਜ਼ਰ ਸਨ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...