ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, 23 ਮਈ (ਵਿਸ਼ਵ ਵਾਰਤਾ)- ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਸਹਿਕਾਰਤਾ ਵਿਭਾਗ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਏਗਾ ਅਤੇ ਰਾਜ ਦੀਆਂ ਸਹਿਕਾਰੀ ਸਭਾਵਾਂ ਸਮੇਤ ਸਾਰੇ ਸਹਿਕਾਰੀ ਅਦਾਰਿਆਂ ਨੂੰ ਖੇਤੀ ਵਿਕਾਸ ਦੇ ਅਧਾਰ ਸਤੰਭ ਵਜੋਂ ਵਿਕਸਤ ਕੀਤਾ ਜਾਵੇਗਾ।
ਸਹਿਕਾਰਤਾ ਮੰਤਰੀ ਸ: ਰੰਧਾਵਾ ਅੱਜ ਇੱਥੇ ਗਿੱਦੜਬਾਹਾ ਅਤੇ ਮਲੋਟ ਹਲਕੇ ਦੇ ਕਿਸਾਨਾਂ ਨੂੰ ਕਰਜਾ ਰਾਹਤ ਸਰਟੀਫਿਕੇਟ ਵੰਡਣ ਲਈ ਕਰਵਾਏ ਸਮਾਗਮ ਮੌਕੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਨਵੀਂ ਪਿਰਤ ਪਾਉਂਦਿਆਂ ਸਮਾਗਮ ਦੇ ਆਖੀਰ ਵਿਚ ਕਿਸਾਨਾਂ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਖੁੱਲਾ ਮੌਕਾ ਦਿੱਤਾ ਗਿਆ ਜਿਸ ਤੇ ਕਿਸਾਨਾਂ ਨੇ ਰਾਜ ਦੀ ਖੇਤੀ ਦੇ ਦਰਪੇਸ਼ ਮੁਸਕਿਲਾਂ ਸਬੰਧੀ ਆਪਣਾ ਪੱਖ ਸਾਰਥਕ ਤਰੀਕੇ ਨਾਲ ਰੱਖਿਆ ਅਤੇ ਸਹਿਕਾਰਤਾ ਮੰਤਰੀ ਨੇ ਇੰਨਾਂ ਮੁਸਕਿਲਾਂ ਦੇ ਹੱਲ ਲਈ ਸੂਬਾ ਸਰਕਾਰ ਦੇ ਉਪਰਾਲਿਆਂ ਤੋਂ ਉਨਾਂ ਨੂੰ ਜਾਣੂ ਕਰਵਾਇਆ। ਇਹ ਸੈਸ਼ਨ ਕੋਈ ਅੱਧਾ ਘੰਟਾ ਚੱਲਿਆ।
ਇਸ ਮੌਕੇ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸੂਬੇ ਭਰ ਵਿਚ 10 ਲੱਖ ਕਿਸਾਨਾਂ ਨੂੰ 9500 ਕਰੋੜ ਰੁਪਏ ਦੀ ਕੁੱਲ ਕਰਜਾ ਰਾਹਤ ਦਿੱਤੀ ਜਾਣੀ ਹੈ ਅਤੇ ਇਸ ਸਕੀਮ ਦਾ ਪਹਿਲਾਂ ਫੇਜ ਮੁਕੰਮਲ ਹੋਣ ਤੇ ਜਲਦ ਇਸਦਾ ਦੂਜਾ ਫੇਜ ਸ਼ੁਰੂ ਕੀਤਾ ਜਾਵੇਗਾ। ਸ: ਰੰਧਾਵਾ ਨੇ ਕਿਹਾ ਕਿ ਪਿੱਛਲੀ ਸਰਕਾਰ 10 ਸਾਲ ਸਿਰਫ ਲਾਰੇ ਲਗਾਉਂਦੀ ਰਹੀ ਹੈ ਜਦ ਕਿ ਵਰਤਮਾਨ ਸਰਕਾਰ ਨੇ ਅਸਲ ਵਿਚ ਕਿਸਾਨਾਂ ਦੇ ਹਿੱਤ ਵਿਚ ਨਾ ਸਿਰਫ ਕਰਜਾ ਮਾਫੀ ਸਕੀਮ ਲਾਗੂ ਕੀਤੀ ਹੈ ਬਲਕਿ ਪਿੱਛਲੀਆਂ ਤਿੰਨ ਫਸਲਾਂ ਬਿਨਾਂ ਕਿਸੇ ਪ੍ਰੇਸਾਨੀ ਦੇ ਚੁੱਕ ਕੇ ਸਹੀ ਅਰਥਾਂ ਵਿਚ ਕਿਸਾਨ ਹਿਤੈਸੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਿੰਦਗੀ ਦੀਆਂ ਮੁਸਕਿਲਾਂ ਦਾ ਡੱਟ ਕੇ ਮੁਕਾਬਲਾ ਕਰਨ ਪੰਜਾਬ ਸਰਕਾਰ ਉਨਾਂ ਦੇ ਨਾਲ ਹੈ ਅਤੇ ਕਿਸਾਨੀ ਦੀ ਭਲਾਈ ਲਈ ਸਰਕਾਰ ਵੱਲੋਂ ਕੋਈ ਵੀ ਢਿੱਲ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਨੇ ਇਸ ਮੌਕੇ ਇਹ ਵੀ ਐਲਾਣ ਕੀਤਾ ਕਿ ਬੰਦ ਪਈਆਂ ਸਹਿਕਾਰੀ ਸਭਾਵਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਸੂਬੇ ਦੀਆਂ 3500 ਸਹਿਕਾਰੀ ਸਭਾਵਾਂ ਦਿਹਾਤੀ ਵਿਕਾਸ ਦਾ ਅਧਾਰ ਬਣਨਗੀਆਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਦੇ ਕਿਸਾਨੀ ਕਰਜੇ ਬਾਰੇ ਬਿਆਨਾਂ ਤੇ ਟਿੱਪਣੀ ਕਰਦਿਆਂ ਸ: ਰੰਧਾਵਾ ਨੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਾ ਦਿੱਤਾ ਕਿ ਜੇਕਰ ਉਨਾਂ ਨੂੰ ਸੱਚਮੁੱਖ ਪੰਜਾਬ ਦੀ ਕਿਸਾਨੀ ਦਾ ਫਿਕਰ ਹੈ ਤਾਂ ਉਨਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਕਿਸਾਨੀ ਕਰਜੇ ਲਈ ਸੂਬਾਈ ਸਰਕਾਰਾਂ ਦੀ ਸਹਾਇਤਾਂ ਲਈ ਜਾਣਾ ਚਾਹੀਦਾ ਹੈ।
ਵੱਡੇ ਡਿਫਾਲਟਰਾਂ ਦੀ ਗੱਲ ਕਰਦਿਆਂ ਸਹਿਕਾਰੀ ਮੰਤਰੀ ਨੇ ਕਿਹਾ ਕਿ ਹੁਣ ਤੱਕ 6.5 ਕਰੋੜ ਦੀ ਰਿਕਵਰੀ ਹੋ ਚੁੱਕੀ ਹੈ। ਕੈਬਨਿਟ ਮੰਤਰੀ ਨੇ ਭ੍ਰਿਸਟਾਚਾਰ ਪ੍ਰਤੀ ਆਪਣੀ ਸਰਕਾਰ ਦਾ ਸਖ਼ਤ ਰੁੱਖ ਜਾਹਿਰ ਕਰਦਿਆਂ ਕਿਹਾ ਕਿ ਸਹਿਕਾਰੀ ਅਦਾਰਿਆਂ ਵਿਚ ਭ੍ਰਿਸ਼ਟਾਚਾਰ ਜਾਂ ਭਾਈ ਭਤੀਜਾਵਾਲ ਬਿਲਕੁਲ ਸਹਿਨ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨਾਂ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਗਿੱਦੜਬਾਹਾ ਹਲਕੇ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਣ ਵੀ ਕੀਤਾ।
ਇਸ ਤੋਂ ਪਹਿਲਾਂ ਬੋਲਦਿਆਂ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਿਰਸੇ ਵਿਚ ਕੰਗਾਲ ਹੋ ਚੁੱਕੀ ਅਰਥਵਿਵਸਥਾ ਮਿਲੀ ਸੀ ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਰਜਾ ਮਾਫੀ ਸਕੀਮ ਲਾਗੂ ਕਰਕੇ ਸਲਾਘਾਯੋਗ ਕੰਮ ਕੀਤਾ ਹੈ।
ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਰ ਇਕ ਪੰਜਾਬੀ ਦਾ ਦਰਦ ਸਮਝਦੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 9404 ਕਿਸਾਨਾਂ ਦਾ ਕਾਰਜਾ ਮਾਫ ਕੀਤਾ ਜਾ ਚੁੱਕਾ ਹੈ ਜਿਸ ਦੀ ਕੁੱਲ ਰਕਮ 49.41 ਕਰੋੜ ਬਣਦੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਕੀਮ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀ ਹੈ ਅਤੇ ਯਕੀਨ ਦੁਆਇਆ ਕਿ ਕੋਈ ਵੀ ਯੋਗ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਂਝਾ ਨਹੀਂ ਰਹੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ: ਕੁਲਬੀਰ ਸਿੰਘ ਜੀਰਾ, ਸ: ਗੁਰਮੀਤ ਸਿੰਘ ਖੁੱਡੀਆਂ ਜ਼ਿਲਾ ਪ੍ਰਧਾਨ ਕਾਂਗਰਸ, ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ, ਐਸ.ਐਸ.ਪੀ. ਸ੍ਰੀ ਸੁਸ਼ੀਲ ਕੁਮਾਰ, ਐਸ.ਡੀ.ਐਮ. ਸ੍ਰੀ ਨਰਿੰਦਰ ਸਿੰਘ, ਸ: ਅਮਨਦੀਪ ਸਿੰਘ ਭੱਟੀ, ਸ: ਨਰਿੰਦਰ ਸਿੰਘ ਕਾਊਣੀ, ਸ੍ਰੀ ਐਸ.ਕੇ. ਬਾਤੀਸ਼ ਐਮ.ਡੀ. ਪੰਜਾਬ ਰਾਜ ਸਹਿਕਾਰੀ ਬੈਂਕ, ਸ: ਹਰਚਰਨ ਸਿੰਘ ਸੋਥਾ ਸਮੇਤ ਹੋਰ ਪਤਵੰਤੇ ਹਾਜਰ ਸਨ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...