ਆਸਟ੍ਰੇਲੀਆਈ ਕਪਤਾਨ ਕਮਿੰਸ ਭਾਰਤ ਖਿਲਾਫ ਵਨਡੇ ਸੀਰੀਜ਼ ‘ਚੋਂ ਬਾਹਰ
ਪੜ੍ਹੋ, ਹੁਣ ਕੌਣ ਸੰਭਾਲੇਗਾ ਟੀਮ ਦੀ ਕਮਾਨ
ਚੰਡੀਗੜ੍ਹ,14ਮਾਰਚ(ਵਿਸ਼ਵ ਵਾਰਤਾ)-ਭਾਰਤ ਨੇ ਆਸਟਰੇਲੀਆ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਹੁਣ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਆਗਾਮੀ ਵਨਡੇ ਸੀਰੀਜ਼ ਲਈ ਭਾਰਤ ਨਹੀਂ ਪਰਤਣਗੇ ਅਤੇ ਸਟੀਵ ਸਮਿਥ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਪਤਾਨੀ ਕਰਨਗੇ। ਕ੍ਰਿਕਟ ਆਸਟ੍ਰੇਲੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ।