ਭਾਰਤ ਲਗਾਤਾਰ ਦੂਜੀ ਵਾਰ ਪਹੁੰਚਿਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ
ਚੰਡੀਗੜ੍ਹ, 13 ਮਾਰਚ (ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚ ਗਈ ਹੈ। ਖ਼ਿਤਾਬੀ ਮੁਕਾਬਲਾ ਜੂਨ ਵਿੱਚ ਆਸਟਰੇਲੀਆ ਖ਼ਿਲਾਫ਼ ਹੋਵੇਗਾ। ਨਿਊਜ਼ੀਲੈਂਡ ਨੇ ਸ਼੍ਰੀਲੰਕਾ ਖਿਲਾਫ ਕ੍ਰਾਈਸਟਚਰਚ ‘ਚ ਖੇਡਿਆ ਗਿਆ ਪਹਿਲਾ ਟੈਸਟ ਜਿੱਤ ਕੇ ਭਾਰਤ ਨੂੰ ਫਾਈਨਲ ‘ਚ ਪਹੁੰਚਾ ਦਿੱਤਾ ਹੈ। ਭਾਰਤ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਲਈ ਦੋ ਟੈਸਟਾਂ ਵਿੱਚੋਂ ਕਿਸੇ ਇੱਕ ਵਿੱਚ ਸ੍ਰੀਲੰਕਾ ਖ਼ਿਲਾਫ਼ ਹਾਰ ਜਾਂ ਡਰਾਅ ਦੀ ਲੋੜ ਸੀ।
ਭਾਰਤ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਿਆ ਹੈ। ਆਖਰੀ ਵਾਰ 2021 ‘ਚ ਨਿਊਜ਼ੀਲੈਂਡ ਤੋਂ ਹਾਰ ਮਿਲੀ ਸੀ। ਇਸ ਵਾਰ ਨਿਊਜ਼ੀਲੈਂਡ ਨੇ ਉਸ ਨੂੰ ਫਾਈਨਲ ‘ਚ ਪਹੁੰਚਣ ‘ਚ ਮਦਦ ਕੀਤੀ ਹੈ। ਇਸ ਵਾਰ ਟੀਮ ਇੰਡੀਆ ਫਾਈਨਲ ‘ਚ ਆਸਟ੍ਰੇਲੀਆ ਨਾਲ ਖੇਡੇਗੀ। ਫਿਲਹਾਲ ਦੋਵਾਂ ਟੀਮਾਂ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਵਿੱਚ ਭਾਰਤ 2-1 ਨਾਲ ਅੱਗੇ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਤੋਂ 11 ਜੂਨ ਤੱਕ ਇੰਗਲੈਂਡ ਦੇ ਓਵਲ ਸਟੇਡੀਅਮ ‘ਚ ਖੇਡਿਆ ਜਾਵੇਗਾ।