ਭਾਰਤ-ਆਸਟ੍ਰੇਲੀਆ ਅਹਿਮਦਾਬਾਦ ਟੈਸਟ ਦਾ ਆਖਰੀ ਦਿਨ
ਟੀਮ ਇੰਡੀਆ ਨੂੰ ਮਿਲੀ ਪਹਿਲੀ ਸਫਲਤਾ
ਪੜ੍ਹੋ, ਕਿਸ ਖਿਡਾਰੀ ਨੂੰ ਦਿਖਾਇਆ ਪੈਵੇਲੀਅਨ ਦਾ ਰਸਤਾ
ਚੰਡੀਗੜ੍ਹ, 13ਮਾਰਚ(ਵਿਸ਼ਵ ਵਾਰਤਾ)ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ‘ਚ ਖੇਡਿਆ ਜਾ ਰਿਹਾ ਹੈ। ਮੁਕਾਬਲੇ ਦਾ ਆਖਰੀ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਟੀਮ ਇੰਡੀਆ ਦੀ ਪਹਿਲੀ ਪਾਰੀ ‘ਚ 91 ਦੌੜਾਂ ਦੀ ਲੀਡ ਦੇ ਜਵਾਬ ‘ਚ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ‘ਚ ਇਕ ਵਿਕਟ ‘ਤੇ 17 ਦੌੜਾਂ ਬਣਾ ਲਈਆਂ ਹਨ। ਟ੍ਰੈਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਕ੍ਰੀਜ਼ ‘ਤੇ ਹਨ। ਮੈਥਿਊ ਕੁਹਨੇਮੈਨ 6 ਦੌੜਾਂ ਬਣਾ ਕੇ ਆਊਟ ਹੋ ਗਏ। ਦੱਸ ਦਈਏ ਕਿ ਟੈਸਟ ਸੀਰੀਜ਼ ‘ਚ ਭਾਰਤ 2-1 ਨਾਲ ਅੱਗੇ ਹੈ, ਜੇਕਰ ਟੈਸਟ ਡਰਾਅ ਹੁੰਦਾ ਹੈ ਤਾਂ ਭਾਰਤ ਸੀਰੀਜ਼ ਜਿੱਤ ਜਾਵੇਗਾ।























