ਭਾਰਤ-ਆਸਟ੍ਰੇਲੀਆ ਅਹਿਮਦਾਬਾਦ ਟੈਸਟ ਦਾ ਪੰਜਵਾਂ ਦਿਨ
ਪੜ੍ਹੋ, ਮੈਚ ਦਾ ਹੁਣ ਤੱਕ ਦਾ ਹਾਲ
ਚੰਡੀਗੜ੍ਹ,13ਮਾਰਚ(ਵਿਸ਼ਵ ਵਾਰਤਾ)- ਭਾਰਤ-ਆਸਟ੍ਰੇਲੀਆ ਵਿਚਾਲੇ ਚੌਥੇ ਟੈਸਟ ਦਾ ਚੌਥਾ ਦਿਨ ਪੂਰੀ ਤਰ੍ਹਾਂ ਭਾਰਤ ਦੇ ਨਾਂ ਰਿਹਾ। ਅੱਜ ਪੰਜਵੇਂ ਦਿਨ ਦਾ ਖੇਡ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਆਖਰੀ ਦਿਨ 90 ਓਵਰ ਖੇਡੇ ਜਾਣਗੇ। ਭਾਰਤ ਨੇ ਟੈਸਟ ਵਿੱਚ ਵਿਰਾਟ ਕੋਹਲੀ ਦੇ ਸੈਂਕੜੇ ਦੀ ਮਦਦ ਨਾਲ ਪਹਿਲੀ ਪਾਰੀ ਵਿੱਚ 571 ਦੌੜਾਂ ਬਣਾਈਆਂ। ਵਿਰਾਟ ਨੇ 186 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਨੂੰ 91 ਦੌੜਾਂ ਦੀ ਬੜ੍ਹਤ ਮਿਲ ਗਈ। ਜਵਾਬ ਵਿੱਚ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 3 ਦੌੜਾਂ ਬਣਾਈਆਂ। ਦੱਸ ਦਈਏ ਕਿ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ (3) ਅਤੇ ਨਾਈਟ ਵਾਚਮੈਨ ਮੈਥਿਊ ਕੁਹਨੇਮੈਨ (0) ਕਰੀਜ਼ ‘ਤੇ ਹਨ। ਟੀਮ ਅਜੇ ਵੀ 88 ਦੌੜਾਂ ਨਾਲ ਪਿੱਛੇ ਹੈ।ਟੈਸਟ ਸੀਰੀਜ਼ ‘ਚ ਭਾਰਤ 2-1 ਨਾਲ ਅੱਗੇ ਹੈ, ਜੇਕਰ ਟੈਸਟ ਡਰਾਅ ਹੁੰਦਾ ਹੈ ਤਾਂ ਭਾਰਤ ਸੀਰੀਜ਼ ਜਿੱਤ ਜਾਵੇਗਾ।
ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਸ਼੍ਰੀਕਰ ਭਾਰਤ (ਡਬਲਯੂ ਕੇ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ।
ਆਸਟ੍ਰੇਲੀਆ: ਸਟੀਵ ਸਮਿਥ (ਕਪਤਾਨ), ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਪੀਟਰ ਹੈਂਡਸਕੋਮ, ਅਲੈਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ, ਮਿਸ਼ੇਲ ਸਟਾਰਕ, ਨਾਥਨ ਲਿਓਨ, ਟੌਡ ਮਰਫੀ ਅਤੇ ਮੈਥਿਊ ਕੁਹਨੇਮੈਨ।























