ਫੇਸਬੁੱਕ *ਤੇ ਪੋਸਟ ਅਪਲੋਡ ਕਰਕੇ ਹੱਤਿਆ ਦੀ ਲਈ ਜਿੰਮੇਵਾਰੀ, ਪੋਸਟ ਮਾਰਟਮ ਪਿੱਛੋਂ ਹੋਇਆ ਸਸਕਾਰ
ਮਾਨਸਾ, 22 ਮਈ (ਵਿਸ਼ਵ ਵਾਰਤਾ)-ਦੋ ਦਿਨ ਪਹਿਲਾਂ ਮਾਨਸਾ ਕੈਂਚੀਆਂ ਵਿਖੇ ਯੂਥ ਕਾਂਗਰਸੀ ਆਗੂ ਸੁਖਵਿੰਦਰ ਬਗੀ ਜਟਾਣਾ ਦੀ ਹੋਈ ਹਤਿਆ ਮਾਮਲੇ ਵਿ¤ਚ ਉਸ ਵਕਤ ਨਵਾਂ ਮੋੜ ਆ ਗਿਆ, ਜਦ ਇਕ ਵਿਅਕਤੀ ਵਲੋਂ ਆਪਣੀ ਫੇਸਬੁਕ ਆਈ. ਡੀ. ’ਤੇ ਪੋਸਟ ਅਪਲੋਡ ਕਰਕੇ ਹਤਿਆ ਦਾ ਜੁਰਮ ਕਬੂਲ ਕਰਦਿਆਂ ਬਦਲਾ ਲੈਣ ਦੀ ਗੱਲ ਆਖੀ ਗਈ।
20 ਮਈ ਨੂੰ ਬਾਅਦ ਦੁਪਹਿਰ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬ¤ਗੀ ਜਟਾਣਾ ਦੀ ਹਤਿਆ ਤੋਂ ਬਾਅਦ ਥਾਣਾ ਸਦਰ ਮਾਨਸਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਹ¤ਤਿਆ ਦਾ ਮਾਮਲਾ ਦਰਜ ਕਰਕੇ ਜ਼ਿਲ੍ਹਾ ਪੁਲੀਸ ਵਲੋਂ ਵਖ—ਵਖ ਥਿਉਰੀਆਂ ’ਤੇ ਜਾਂਚ ਕਰਦਿਆਂ ਕਸੂਰਵਾਰਾਂ ਤਕ ਪਹੁਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸੇ ਦੌਰਾਨ 21 ਮਈ ਦੀ ਰਾਤ 9 ਵੱਜਕੇ 48 ਮਿੰਟ ’ਤੇ ਨਿ¤ਕਾ ਜਟਾਣਾ ਫੇਸਬੁਕ ਆਈਡੀ ’ਤੇ ਪੋਸਟ ਅਪਲੋਡ ਕਰਕੇ ਲਿਖਿਆ ਗਿਆ ਕਿ ਸੁਖਵਿੰਦਰ ਬ¤ਗੀ ਦੀ ਹ¤ਤਿਆ ਉਨ੍ਹਾਂ ਨੇ ਕੀਤੀ ਹੈ, ਜਿਸ ਵਿ¤ਚ ਮੋਗੇ ਵਾਲੇ ਵਿਅਕਤੀ ਵੀ ਸ਼ਾਮਿਲ ਹਨ। ਪੋਸਟ ਵਿਚ ਲਿਖਿਆ ਗਿਆ ਹੈ ਕਿ ਇਨ੍ਹਾਂ ਸਾਡੇ ਭਰਾ ਰਾਜਵੀਰ ਸਿੰਘ ਰਾਜੂ ਦਾ 29 ਮਈ ਨੂੰ ਰਿਵਾਲਵਰ ਦੀਆਂ 3 ਗੋਲੀਆਂ ਮਾਰਕੇ ਕਤਲ ਕੀਤਾ ਸੀ ਅਤੇ ਉਨ੍ਹਾਂ ਨੇ ਹੁਣ 20 ਮਈ ਨੂੰ ਉਸ ਤੋਂ ਦੁੱਗਣੀਆਂ 6 ਗੋਲੀਆਂ ਮਾਰਕੇ ਭਾਜੀ ਮੋੜੀ ਹੈ।
ਪੁਲੀਸ ਵੱਲੋਂ ਕਾਤਲਾਂ ਨੂੰ ਫੜ੍ਹਨ ਲਈ ਕਾਰਵਾਈ ਤੇਜ਼ ਕਰਦਿਆਂ ਕਪਤਾਨ ਪੁਲੀਸ (ਡੀ) ਨਰਿੰਦਰਪਾਲ ਸਿੰਘ ਵੜਿੰਗ ਅਤੇ ਉਪ ਕਪਤਾਨ ਪੁਲੀਸ (ਸਬ ਡਵੀਜ਼ਨ) ਮਾਨਸਾ ਕਰਨਵੀਰ ਸਿੰਘ ਦੇ ਨਿਰਦੇਸ਼ਾਂ ਹੇਠ ਤਿੰਨ ਪੁਲੀਸ ਪਾਰਟੀਆਂ ਉਕਤ ਮਾਮਲੇ ਨੂੰ ਸੁਲਝਾਉਣ ਵਿਚ ਲਗੀਆਂ ਹੋਈਆਂ ਹਨ, ਜਿੰਨ੍ਹਾਂ ਵਿਚ ਥਾਣਾ ਸਦਰ ਮਾਨਸਾ, ਸੀਆਈਏ ਸਟਾਫ ਦੇ ਮੁਖੀ ਜਗਦੀਸ਼ ਸ਼ਰਮਾ ਅਤੇ ਥਾਣਾ ਸਿਟੀ—2 ਮਾਨਸਾ ਦੇ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ ਦੀ ਅਗਵਾਈ ਹੇਠ ਟੀਮਾਂ ਵ¤ਲੋਂ ਲਗਾਤਾਰ ਵਖ—ਵਖ ਥਿਉਰੀਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਬੀਤੀ ਰਾਤ ਫੇਸਬੁ¤ਕ ਆਈਡੀ ’ਤੇ ਪੋਸਟ ਪਾਉਣ ਵਾਲੇ ਵਿਅਕਤੀ ਦੇ ਮੋਬਾਇਲ ਫੋਨ ਦੀ ਲੋਕੇਸ਼ਨ ’ਤੇ ਤਿ¤ਖੀ ਨਜ਼ਰ ਰੱਖਦਿਆਂ ਉਸ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਮਾਮਲੇ ਨੂੰ ਜਲਦੀ ਹੀ ਹ¤ਲ ਕਰ ਲਿਆ ਜਾਵੇਗਾ।
ਬੇਸ਼ੱਕ ਕਤਲ ਤੋਂ ਤੁਰੰਤ ਬਾਅਦ ਪੁਲੀਸ ਹਰਕਤ ਵਿ¤ਚ ਆ ਗਈ ਸੀ ਅਤੇ ਜ਼ਿਲ੍ਹੇ ਦੀਆਂ ਹ¤ਦਾਂ ’ਤੇ ਪੁਲੀਸ ਨਾਕੇ ਲਾਕੇ ਸਖਤੀ ਨਾਲ ਚੈਕਿੰਗ ਕੀਤੀ ਗਈ ਸੀ ਅਤੇ ਵ¤ਖ—ਵ¤ਖ ਥਾਵਾਂ ’ਤੇ ਲ¤ਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਸੀ, ਪਰ ਇਸ ਸਭ ਦੇ ਬਾਵਜੂਦ ਮਾਮਲੇ ਦਾ ਸੁਰਾਗ ਨਹੀਂ ਲ¤ਗ ਰਿਹਾ ਸੀ।
ਉਧਰ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਮ੍ਰਿਤਕ ਸੁਖਵਿੰਦਰ ਸਿੰਘ ਬੱਗੀ ਦਾ ਪੋਸਟ ਮਾਰਟਮ ਡਾਕਟਰਾਂ ਦੇ ਬੋਰਡ ਦੀ ਅਗਵਾਈ ਹੇਠ ਕੀਤਾ ਗਿਆ ਅਤੇ ਬਾਅਦ ਵਿਚ ਉਸ ਦਾ ਅੰਤਮ ਸਸਕਾਰ ਪਿੰਡ ਜਟਾਣਾ ਵਿਖੇ ਕੀਤਾ ਗਿਆ।
ਆਮ ਲੋਕਾਂ ਅਤੇ ਪੁਲੀਸ ਵੱਲੋਂ ਇਸ ਕਤਲ ਦੇ ਮਾਮਲੇ ਨੂੰ ਪੁਰਾਣੀ ਦੁਸ਼ਮਣੀ ਨਾਲ ਜੋੜਿਆ ਜਾ ਰਿਹਾ ਹੈ। ਮµਗਲਵਾਰ ਨੂੰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਪੋਸਟ ਵਿਚ ਸ਼ਾਮਿਲ ਕੁਝ ਵਿਅਕਤੀਆਂ ਦੇ ਨਾਵਾਂ ਨੂੰ ਵੀ ਪੁਲੀਸ ਸ਼ੱਕੀ ਤੌਰ ’ਤੇ ਦੇਖਣ ਲੱਗੀ ਹੈ।
ਥਾਣਾ ਸਦਰ ਮਾਨਸਾ ਦੇ ਮੁਖੀ ਮੋਹਨ ਲਾਲ ਦਾ ਕਹਿਣਾ ਹੈ ਕਿ ਉਕਤ ਪੋਸਟ ਦੇ ਮਾਮਲੇ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਫੀ ਹੱਦ ਤੱਕ ਪੁਲੀਸ ਕੇਸ ਨੂੰ ਹੱਲ ਕਰਨ ਦੇ ਨੇੜੇ ਪਹੁµਚ ਗਈ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਮਾਮਲੇ ਸਬੰਧੀ ਕਸੂਰਵਾਰਾਂ ਨੂੰ ਫੜ ਲਿਆ ਜਾਵੇਗਾ।
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ...